ਅੱਜ ਤੋਂ ਤੁਹਾਡੀ ਜ਼ਿੰਦਗੀ ''ਚ ਬਦਲ ਜਾਣਗੀਆਂ ਕੁਝ ਚੀਜ਼ਾਂ, ਹੋਣਗੇ ਇਹ ਵੱਡੇ ਬਦਲਾਅ
Monday, Jan 01, 2018 - 03:12 PM (IST)
ਨਵੀਂ ਦਿੱਲੀ—ਅੱਜ ਤੋਂ ਸਿਰਫ ਸਾਲ ਹੀ ਨਹੀਂ ਬਦਲ ਰਿਹਾ ਸਗੋਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਕਈ ਚੀਜ਼ਾਂ ਵੀ ਬਦਲਣ ਵਾਲੀਆਂ ਹਨ। ਸਰਕਾਰ ਨੇ ਕੁਝ ਅਜਿਹੇ ਫੈਸਲੇ ਲਏ ਹਨ ਜੋ ਤੁਹਾਡੇ ਲਈ ਲਾਭਦਾਇਕ ਹੋਣਗੇ। ਸਰਕਾਰ ਦੇ ਇਹ ਫੈਸਲੇ ਆਪਣੀ ਰੋਜ਼ ਦੀ ਜ਼ਿੰਦਗੀ 'ਚ ਜ਼ਰੂਰ ਇਕ ਨਵਾਂ ਬਦਲਾਅ ਲਿਆਉਣਗੇ। ਇਕ ਜਨਵਰੀ ਤੋਂ ਹੋਣ ਵਾਲੇ ਇਹ ਬਦਲਾਅ ਡੈਬਿਟ ਕਾਰਡ, ਆਧਾਰ, ਸਬਸਿਡੀ, ਹਾਲ ਮਾਰਕ ਜਿਊਲਰੀ ਅਤੇ ਸਟੇਟ ਬੈਂਕ ਨਾਲ ਜੁੜੇ ਹਨ।
ਪੰਜ ਬੈਂਕਾਂ ਦੇ ਚੈੱਕ ਹੋਣਗੇ ਅਵੈਧ
ਸਟੇਟ ਬੈਂਕ ਦੇ ਪੰਜ ਸਹਾਇਕ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦੇ ਚੈੱਕ 1 ਜਨਵਰੀ 2018 ਤੋਂ ਆਮ ਹੋ ਜਾਣਗੇ। ਅਪ੍ਰੈਲ 2017 ਦੇ ਪ੍ਰਭਾਵ ਨਾਲ ਇਨ੍ਹਾਂ ਬੈਂਕਾਂ ਦਾ ਐੱਸ.ਬੀ.ਆਈ 'ਚ ਰਲੇਵਾਂ ਕਰ ਦਿੱਤਾ ਗਿਆ ਹੈ। ਹੁਣ ਨਵੇਂ ਆਈ.ਐੱਫ.ਐੱਸ.ਕੋਡ ਦੇ ਨਾਲ ਜਾਰੀ ਚੈੱਕ ਹੀ ਠੀਕ ਹੋਣਗੇ।
ਡੈਬਿਟ ਕਾਰਡ ਤੋਂ ਸ਼ਾਪਿੰਗ 'ਤੇ ਨਹੀਂ ਲੱਗੇਗਾ ਟੈਕਸ
ਡੈਬਿਟ ਕਾਰਡ ਤੋਂ 2000 ਰੁਪਏ ਤੱਕ ਦੀ ਖਰੀਦਾਰੀ 'ਤੇ ਟੈਕਸ ਨਹੀਂ ਲੱਗੇਗਾ। ਅਜਿਹਾ ਡਿਜ਼ੀਟਲ ਲੈਣ-ਦੇਣ ਨੂੰ ਵਾਧਾ ਦੇਣ ਲਈ ਕੀਤਾ ਗਿਆ ਹੈ। ਉਹ ਵਿਵਸਥਾ ਇਕ ਜਨਵਰੀ ਤੋਂ ਲਾਗੂ ਹੋਵੇਗੀ। ਕੇਂਦਰ ਸਰਕਾਰ ਨੇ ਇੰਨੀ ਰਕਮ ਦੀ ਖਰੀਦ 'ਤੇ ਲੱਗਣ ਵਾਲੇ ਮਰਚੈਟ ਡਿਸਕਾਊਂਟ ਰੇਟ 'ਚ ਛੂਟ ਦਿੱਤੀ ਹੈ।

ਸਿੱਧੇ ਖਾਦ 'ਚ ਆਵੇਗੀ ਖਾਦ ਸਬਸਿਡੀ
ਕਿਸਾਨਾਂ ਦੇ ਲਈ ਇਕ ਮਹੱਤਵਪੂਰਨ ਬਦਲਾਅ ਹੈ। ਕਿਸਾਨਾਂ ਨੂੰ ਖਾਦ 'ਤੇ ਮਿਲਣ ਵਾਲੀ ਸਬਸਿਡੀ ਨੂੰ ਜਨਵਰੀ ਤੋਂ ਸਿੱਧੇ ਬੈਂਕ ਖਾਤੇ 'ਚ ਜਾਵੇਗੀ। ਇਸ ਸਾਲ ਅਕਤੂਬਰ 'ਚ ਲਾਂਚ ਕੀਤੀ ਗਈ ਇਸ ਸਕੀਮ ਦੇ ਤਹਿਤ ਕਿਸਾਨਾਂ ਨੂੰ ਸਸਤੀ ਦਰ 'ਤੇ ਖਾਦ ਮਿਲਦਾ ਹੈ ਅਤੇ ਸਬਸਿਡੀ ਦੀ ਰਕਮ ਖਾਦ ਕੰਪਨੀ ਦੇ ਖਾਤੇ 'ਚ ਜਾਂਦੀ ਹੈ।
ਆਧਾਰ ਕਾਰਡ ਲਿੰਕਿੰਗ
ਸਿਮ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਇਕ ਜਨਵਰੀ ਤੋਂ ਤੁਹਾਨੂੰ ਕੰਪਨੀ ਦੇ ਆਊਟਲੇਟ ਨਹੀਂ ਜਾਣਾ ਹੋਵੇਗਾ। ਜਨਵਰੀ ਤੋਂ ਇਹ ਕੰਮ ਘਰ ਬੈਠੇ ਹੋ ਜਾਵੇਗਾ। ਤੁਹਾਨੂੰ ਸਰਵਿਸ ਪ੍ਰੋਵਾਈਡਰ ਦੀ ਵੈੱਬਸਾਈਟ 'ਤੇ ਰਜਿਸਟਰਡ ਮੋਬਾਇਲ ਨੰਬਰ ਦਰਜ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਵਨ ਟਾਈਮ ਪਾਸਵਰਡ ਮਿਲੇਗਾ। ਇਸ ਓ.ਪੀ.ਟੀ. ਨੂੰ ਸਰਵਿਸ ਪ੍ਰੋਵਾਈਡਰ ਦੀ ਵੈੱਬਸਾਈਟ 'ਤੇ ਦਰਜ ਕਰਦੇ ਹੀ ਤੁਹਾਡਾ ਆਧਾਰ ਨੰਬਰ ਸਿਮ ਕਾਰਡ ਤੋਂ ਲਿੰਕ ਹੋ ਜਾਵੇਗਾ।

ਸੋਨੇ 'ਤੇ ਹਾਲਮਾਰਕ ਜ਼ਰੂਰੀ
ਚੌਥਾ ਬਦਲਾਅ ਔਰਤਾਂ ਨਾਲ ਜੁੜਿਆ ਹੈ। ਭਾਰਤ ਮਾਨਕ ਬਿਓਰੋ ਨੇ 1 ਜਨਵਰੀ ਤੋਂ ਸੋਨੇ ਦੀ ਹਾਲ ਮਾਰਕਿੰਗ ਨਾਲ ਜੁੜੇ ਮਾਨਕ 'ਚ ਬਦਲਾਅ ਕੀਤਾ ਹੈ। ਹੁਣ ਸੋਨੇ ਦੇ ਗਹਿਣੇ ਤਿੰਨ ਗ੍ਰੇਡ-14, 18 ਅਤੇ 22 ਕੈਰੇਟ 'ਚ ਹੀ ਮਿਲਣਗੇ। ਇਸ 'ਚ ਪਹਿਲਾਂ ਤੱਕ ਹਾਲ ਮਾਰਕਿੰਗ ਵਾਲੀ ਜਿਊਲਰੀ 10 ਵੱਖ-ਵੱਖ ਗ੍ਰੇਡ 'ਚ ਵੇਚੀ ਜਾ ਰਹੀ ਸੀ।
ਕਾਰਾਂ ਹੋ ਜਾਣਗੀਆਂ ਮਹਿੰਗੀਆਂ
ਲਾਗਤ ਮੁੱਲ 'ਚ ਵਾਧੇ ਦੇ ਕਾਰਨ ਸਾਰੀਆਂ ਵਾਹਨ ਕੰਪਨੀਆਂ ਅਗਲੇ ਸਾਲ ਜਨਵਰੀ ਤੋਂ ਕੀਮਤਾਂ 'ਚ ਵਾਧਾ ਦਾ ਐਲਾਨ ਕਰ ਚੁੱਕੀਆਂ ਹਨ। ਕਾਰਾਂ ਦੀਆਂ ਕੀਮਤਾਂ 'ਚ ਔਸਤਨ 25 ਹਜ਼ਾਰ ਰੁਪਏ ਅਤੇ ਦੋਪਹੀਆਂ ਵਾਹਨਾਂ 'ਚ 400 ਰੁਪਏ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਪੀ.ਪੀ.ਐੱਫ
ਪੀ.ਪੀ.ਐੱਫ 'ਤੇ ਘਟੇਗੀ ਕਟੌਤੀ
ਪੀ.ਪੀ.ਐੱਫ. ਅਤੇ ਐੱਨ.ਐੱਸ.ਸੀ. ਵਰਗੀਆਂ ਛੋਟੀਆਂ ਬਚਤਾਂ 'ਤੇ ਜਨਵਰੀ-ਮਾਰਚ, 2018 ਦੀ ਤਿਮਾਹੀ 'ਚ ਵਿਆਜ ਦਰ 'ਚ 0.2 ਫੀਸਦੀ ਦੀ ਕਮੀ ਕਰ ਦਿੱਤੀ ਗਈ। ਭਾਵ ਤੁਹਾਡੀ ਬਚਤ 'ਤੇ ਕਮਾਈ ਘਟਣ ਨਾਲ ਜਾ ਰਹੀ ਹੈ। ਹਾਲਾਂਕਿ ਸੀਨੀਅਰ ਸਿਟੀਜਨ ਸੇਵਿੰਗਸ ਸਕੀਮ ਅਤੇ ਬਚਤ ਖਾਤੇ ਨੂੰ ਇਸ ਕਟੌਤੀ ਤੋਂ ਵੱਖ ਰੱਖਿਆ ਗਿਆ ਹੈ।
