ਜਾਪਾਨ ਦਾ ਸਾਫਟ ਬੈਂਕ ਯਾਹੂ ''ਚ ਹਿੱਸੇਦਾਰੀ ਵਧਾਉਣ ਲਈ ਖਰਚ ਕਰੇਗਾ 4 ਅਰਬ ਡਾਲਰ

Wednesday, May 08, 2019 - 11:54 PM (IST)

ਟੋਕੀਓ-ਜਾਪਾਨ ਦੀ ਦੂਰਸੰਚਾਰ ਕੰਪਨੀ ਸਾਫਟਬੈਂਕ ਕਾਰਪ ਦੀ ਯੋਜਨਾ ਇੰਟਰਨੈੱਟ ਸੇਵਾ ਕੰਪਨੀ ਯਾਹੂ ਜਾਪਾਨ 'ਚ ਆਪਣੀ ਹਿੱਸੇਦਾਰੀ 45 ਫੀਸਦੀ ਤੱਕ ਵਧਾਉਣ ਦੀ ਹੈ। ਇਸ 'ਤੇ ਉਹ ਕਰੀਬ 4 ਅਰਬ ਡਾਲਰ (456.5 ਅਰਬ ਯੇਨ) ਖਰਚ ਕਰੇਗਾ। ਸਾਫਟਬੈਂਕ ਨੇ ਦਸੰਬਰ 'ਚ ਜਾਪਾਨੀ ਸ਼ੇਅਰ ਬਾਜ਼ਾਰ 'ਚ ਆਪਣੇ ਸ਼ੇਅਰਾਂ ਨੂੰ ਸੂਚੀਬੱਧ ਕੀਤਾ ਸੀ। ਇਹ ਸਾਫਟਬੈਂਕ ਗਰੁੱਪ ਕਾਰਪ ਦੀ ਮੋਬਾਇਲ ਸਹਿਯੋਗੀ ਹੈ। ਸਾਫਟਬੈਂਕ ਦੀ ਯਾਹੂ ਜਾਪਾਨ 'ਚ ਫਿਲਹਾਲ 12 ਫੀਸਦੀ ਹਿੱਸੇਦਾਰੀ ਹੈ, ਜੋ ਜਲਦ ਸਾਫਟਬੈਂਕ ਕਾਰਪ ਦੀ ਸਹਿਯੋਗੀ ਹੋ ਜਾਵੇਗੀ। ਉਹ ਆਪਣੇ ਮੂਲ ਕੰਪਨੀ (ਸਾਫਟਬੈਂਕ ਗਰੁੱਪ ਕਾਰਪ) ਕੋਲ ਯਾਹੂ ਜਾਪਾਨ ਦੀ 36 ਫੀਸਦੀ ਹਿੱਸੇਦਾਰੀ ਦਾ ਐਕਵਾਇਰ ਕਰੇਗੀ। ਸਾਫਟਬੈਂਕ ਨੇ ਕਿਹਾ ਕਿ ਉਸ ਨੂੰ ਚਾਲੂ ਵਿੱਤ ਸਾਲ 'ਚ 480 ਅਰਬ ਯੇਨ (4.4 ਅਰਬ ਡਾਲਰ) ਦਾ ਸ਼ੁੱਧ ਲਾਭ ਹੋਣ ਦਾ ਅਨੁਮਾਨ ਹੈ।


Karan Kumar

Content Editor

Related News