ਸਵਦੇਸ਼ੀ ਸੋਸ਼ਲ ਮੀਡੀਆ ਨੈੱਟਵਰਕ ਗੋਲਬੋਲ ਨਾਲ ਜੁੜੇ 10 ਲੱਖ ਯੂਜ਼ਰ

07/23/2020 4:49:19 PM

ਨਵੀਂ ਦਿੱਲੀ (ਵਾਰਤਾ) : ਚੀਨੀ ਦੇ ਸੋਸ਼ਲ ਮੀਡੀਆ ਐਪ 'ਤੇ ਦੇਸ਼ ਵਿਚ ਪਾਬੰਦੀ ਲਗਾਏ ਜਾਣ ਦੇ ਬਾਅਦ ਤੋਂ ਸਵਦੇਸ਼ੀ ਪਲੇਟਫਾਰਮਾਂ ਦੇ ਪ੍ਰਤੀ ਲੋਕਾਂ ਦਾ ਆਕਰਸ਼ਣ ਵਧਿਆ ਹੈ ਅਤੇ ਇਸ ਕ੍ਰਮ ਵਿਚ ਸੋਸ਼ਲ ਮੀਡੀਆ ਨੈੱਟਵਰਕ ਗੋਲਬੋਲ ਦੇ 10 ਲੱਖ ਤੋਂ ਜ਼ਿਆਦਾ ਯੂਜ਼ਰ ਜੁੜੇ ਹਨ।

ਕੰਪਨੀ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਦਸੰਬਰ 2019 ਵਿਚ ਸ਼ੁਰੂ ਹੋਏ ਇਸ ਪਲੇਟਫਾਰਮ ਦਾ ਉਦੇਸ਼ ਲੋਕਾਂ ਨੂੰ ਇਕ ਵਰਗੀ ਰੁਚੀ, ਸ਼ਰਧਾ ਅਤੇ ਸਮਾਨਤਾ ਵਾਲੇ ਲੋਕਾਂ ਨੂੰ ਵਰਚੁਅਲ ਵਰਲਡ ਵਿਚ ਵੀ ਪ੍ਰਸੰਗਿਕ ਅਤੇ ਭਾਵਾਨਾਤਮਕ ਰਿਸ਼ਤੇ ਬਣਾਉਣ ਵਿਚ ਮਦਦ ਕਰਣਾ ਹੈ। ਇਹ ਇਕ ਸੁਰੱਖਿਅਤ ਜਗ੍ਹਾ ਹੈ, ਜਿੱਥੇ ਲੋਕ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਇਸ ਵਿਚ ਯੂਜ਼ਰ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕਰ ਸਕਦੇ ਹਨ ਅਤੇ ਇਕ-ਦੂਜੇ ਨਾਲ ਬਿਹਤਰ ਰਿਸ਼ਤੇ ਬਣਾ ਸਕਦੇ ਹਨ। ਹਿੰਦੀ ਵਿਚ ਉਪਲੱਬਧ ਹੋਣ ਦੇ ਨਾਲ ਹੀ ਇਹ ਐਪ ਸੋਸ਼ਲ ਮੀਡੀਆ ਅਤੇ ਭਾਰਤੀ ਯੂਜ਼ਰ ਵਿਚਕਾਰ ਦੇ ਅੰਤਰ ਨੂੰ ਘੱਟ ਕਰਣ ਦਾ ਕਾਰਜ ਕਰੇਗਾ ਤਾਂਕਿ ਲੋਕ ਆਪਸ ਵਿਚ ਜੁੜ ਸਕਣ ।


cherry

Content Editor

Related News