ਪੇਂਡੂ ਭਾਰਤ ਵਿੱਚ ਵਧੀ ਮਹਿੰਗਾਈ ਦੇ ਕਾਰਨ ਮੱਠੀ ਪਈ Smartphone ਦੀ ਰਫ਼ਤਾਰ

Monday, May 29, 2023 - 05:39 PM (IST)

ਪੇਂਡੂ ਭਾਰਤ ਵਿੱਚ ਵਧੀ ਮਹਿੰਗਾਈ ਦੇ ਕਾਰਨ ਮੱਠੀ ਪਈ Smartphone ਦੀ ਰਫ਼ਤਾਰ

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਦੇ ਸਮੇਂ ਵਿੱਚ Smartphone ਦੀ ਵਰਤੋਂ ਬਹੁਤ ਜ਼ਿਆਦਾ ਵੱਧ ਗਈ ਸੀ। ਹੁਣ ਪਿਛਲੇ ਕੁਝ ਸਮੇਂ ਤੋਂ ਪੇਂਡੂ ਭਾਰਤ ਵਿੱਚ Smartphone ਅਪਣਾਉਣ ਦੀ ਰਫ਼ਤਾਰ ਮੱਠੀ ਪੈਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਡਿਜੀਟਲ ਪਾੜਾ ਵਧਣਾ ਸ਼ੁਰੂ ਹੋ ਗਿਆ ਹੈ। ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ Smartphone ਦੀ ਵਿਕਰੀ ਸਥਿਰ ਹੋ ਗਈ ਹੈ। ਪਿਛਲੇ ਕੁਝ ਸਮੇਂ ਤੋਂ ਐਂਟਰੀ-ਲੇਵਲ Smartphone ਦੀ ਵਿਕਰੀ 'ਚ ਗਿਰਾਵਟ ਆਉਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। 

ਪੇਂਡੂ ਖੇਤਰਾਂ ਤੋਂ ਕੀਤੀ ਜਾ ਰਹੀ Smartphone ਦੀ ਮੰਗ ਘੱਟ ਹੋਣ ਦੇ ਨਾਲ-ਨਾਲ 5ਜੀ ਡਿਵਾਈਸਾਂ ਨੂੰ ਖਰੀਦਣ ਵਿੱਚ ਵੀ ਗ੍ਰਾਮੀਣ ਭਾਰਤ ਦੀ ਦਿਲਚਸਪੀ ਘੱਟ ਰਹੀ ਹੈ। ਸੂਤਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਹੋਈਆਂ ਖੋਜਾਂ ਅਨੁਸਾਰ ਪੇਂਡੂ ਖੇਤਰਾਂ ਦੇ ਲੋਕਾਂ ਦੀ ਆਮਦਨ ਘੱਟ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਖ਼ਰਚੇ ਦੀ ਰਫ਼ਤਾਰ ਹੋਲੀ ਹੋ ਗਈ ਹੈ, ਜਿਸ ਕਾਰਨ ਪੇਂਡੂ ਭਾਰਤ ਵਿੱਚ Smartphoneਦੀ ਵਿਕਰੀ ਪ੍ਰਭਾਵਿਤ ਹੋਈ ਹੈ। ਮਹਿੰਗਾਈ ਵਧਣ ਕਾਰਨ ਗ੍ਰਾਮੀਣ ਖੇਤਰਾਂ 'ਚ ਡਾਟਾ ਦੀ ਖਪਤ 'ਤੇ ਜ਼ਿਆਦਾ ਅਸਰ ਨਹੀਂ ਪਿਆ। 

ਦੱਸ ਦੇਈਏ ਕਿ ਸਾਲ 2022 'ਚ ਦੇਸ਼ 'ਚ 12 ਕਰੋੜ ਤੋਂ ਜ਼ਿਆਦਾ Smartphone ਵੇਚੇ ਗਏ ਸਨ, ਜਿਨ੍ਹਾਂ 'ਚੋਂ 35 ਤੋਂ 40 ਫ਼ੀਸਦੀ ਗ੍ਰਾਮੀਣ ਭਾਰਤ ਤੋਂ ਖਰੀਦੇ ਗਏ। 2023 ਦੀ ਪਹਿਲੀ ਤਿਮਾਹੀ ਵਿੱਚ Smartphone ਦੀ ਵਿਕਰੀ ਦੇ ਅੰਕੜੇ ਸਥਿਰ ਸਨ, ਜਦੋਂ 24 ਮਿਲੀਅਨ Smartphones ਵਿੱਚੋਂ 37% ਪੇਂਡੂ ਖੇਤਰਾਂ ਵਿੱਚ ਖਰੀਦੇ ਗਏ ਸਨ। ਜਨਵਰੀ ਤੋਂ ਮਾਰਚ ਤਿਮਾਹੀ ਵਿੱਚ, ਪੇਂਡੂ ਖੇਤਰਾਂ ਵਿੱਚ 5G Smartphone ਦੇ 10 ਪੀਸ ਵਿੱਚੋਂ ਸਿਰਫ਼ ਤਿੰਨ ਹੀ ਵੇਚੇ ਗਏ ਹਨ। ਮਹਿੰਗਾਈ ਨੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅਤੇ ਇਸ ਕਾਰਨ Smartphone ਦੀ ਵਿਕਰੀ ਦਿਨ-ਬ-ਦਿਨ ਘੱਟ ਹੋ ਰਹੀ ਹੈ। 


author

rajwinder kaur

Content Editor

Related News