GM' ਸਰ੍ਹੋਂ ਨੂੰ ਮਨਜ਼ੂਰੀ ਦੇਣ ਦਾ ਮੁੱਦਾ ਭਖਿਆ, ਹੁਣ ਸਵਦੇਸ਼ੀ ਜਾਗਰਣ ਮੰਚ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ
Saturday, Oct 29, 2022 - 03:21 PM (IST)

ਨਵੀਂ ਦਿੱਲੀ- ਸਵਦੇਸ਼ੀ ਜਾਗਰਣ ਮੰਚ (ਐੱਸ.ਜੇ.ਐੱਮ) ਨੇ ਸ਼ੁੱਕਰਵਾਰ ਨੂੰ ਜੈਨੇਟਿਕ ਤੌਰ 'ਤੇ ਸੋਧੀ ਹੋਈ ਸਰ੍ਹੋਂ ਦੇ ਵਾਤਾਵਰਣ ਨੂੰ ਜਾਰੀ ਕਰਨ ਲਈ ਰੈਗੂਲੇਟਰੀ ਬਾਡੀ ਦੀ ਸਿਫਾਰਿਸ਼ ਦਾ ਵਿਰੋਧ ਕੀਤਾ। ਐੱਸ.ਜੇ.ਐੱਮ ਨੇ ਇਸ ਨੂੰ ਖ਼ਤਰਨਾਕ ਦੱਸਦੇ ਹੋਏ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਫਸਲਾਂ ਦੇ ਬੀਜਾਂ ਨੂੰ ਹੁਣ ਜਾਂ ਕਿਸੇ ਵੀ ਸਮੇਂ ਬੀਜਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਨੂੰ ਲਿਖੀ ਚਿੱਠੀ ਵਿੱਚ ਆਰ.ਐੱਸ.ਐੱਸ ਨਾਲ ਜੁੜੇ ਸੰਗਠਨ ਨੇ ਜੈਨੇਟਿਕ ਇੰਜਨੀਅਰਿੰਗ ਮੁੱਲਾਂਕਣ ਕਮੇਟੀ (ਜੀ.ਈ.ਏ.ਸੀ) ਉੱਤੇ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਐੱਸ.ਜੇ.ਐੱਮ ਨੇ ਕਿਹਾ ਕਿ ਜੈਨੇਟਿਕਲੀ ਮੋਡੀਫਾਈਡ (ਜੀ.ਐੱਮ) ਸਰ੍ਹੋਂ ਦੇ ਸਮਰਥਨ ਵਿੱਚ ਕੀਤੇ ਗਏ ਦਾਅਵੇ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਤੱਥ ਹਨ।
ਸੰਗਠਨ ਦੇ ਸਹਿ-ਸੰਯੋਜਨ ਅਸ਼ਵਨੀ ਮਹਾਜਨ ਨੇ ਚਿੱਠੀ ਵਿੱਚ ਕਿਹਾ ਹੈ ਕਿ ਸਵਦੇਸ਼ੀ ਜਾਗਰਣ ਮੰਚ ਇਸ ਖਤਰਨਾਕ ਅਤੇ ਬੇਲੋੜੀ ਜੀ.ਐੱਮ ਸਰ੍ਹੋਂ ਨੂੰ ਜਨਤਕ ਖੇਤਰ ਵਿੱਚ ਜੈਨੇਟਿਕਲੀ ਮੋਡੀਫਾਈਡ ਆਰਗੇਨਿਜ਼ਮ (ਜੀ.ਐੱਮ.ਓ) ਵਜੋਂ ਪਿਛਲੇ ਦਰਵਾਜ਼ੇ ਰਾਹੀਂ ਲਿਆਏ ਜਾਣ ਦਾ ਵਿਰੋਧ ਕਰਦਾ ਰਿਹਾ ਹੈ। ਮੰਤਰਾਲੇ ਨੇ ਪਹਿਲਾਂ ਜੀ.ਐੱਮ ਸਰ੍ਹੋਂ ਦੇ ਪੱਖ ਵਿੱਚ ਸਿਫ਼ਾਰਿਸ਼ ਦੇ ਸੰਚਾਲਨ ਲਈ ਰੈਗੂਲੇਟਰੀ ਮਨਜ਼ੂਰੀ ਨੂੰ ਮੁਲਤਵੀ ਕਰ ਦਿੱਤਾ ਸੀ ਤਾਂ ਜੋ ਐੱਸ.ਜੇ.ਐੱਮ ਵੱਲੋਂ ਚਿੰਤਾ ਦੇ ਮੁੱਖ ਮੁੱਦਿਆਂ ਨੂੰ ਚੁੱਕੇ ਜਾਣ ਤੋਂ ਬਾਅਦ ਇਸ ਦੀ ਸਮੀਖਿਆ ਕੀਤੀ ਜਾ ਸਕੇ।
ਮਹਾਜਨ ਨੇ ਦੋਸ਼ ਲਗਾਇਆ ਕਿ ਰੈਗੂਲੇਟਰ ਜੀ.ਐੱਮ ਫਸਲ ਡਿਵੈਲਪਰਾਂ ਦੇ ਨਾਲ ਹੱਥ ਮਿਲਾ ਰਹੇ ਹਨ ਅਤੇ ਸਮੇਂ-ਸਮੇਂ 'ਤੇ ਰੈਗੂਲੇਟਰੀ ਪ੍ਰਣਾਲੀ ਨਾਲ ਕਾਫ਼ੀ ਗੰਭੀਰਤਾ ਨਾਲ ਸਮਝੌਤਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਜੀ.ਐੱਮ ਸਰ੍ਹੋਂ ਨਾਲ ਵੀ ਅਜਿਹਾ ਹੀ ਕੀਤਾ ਹੈ।
ਮਹਾਜਨ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਜੀ.ਐੱਮ ਫਸਲਾਂ ਦੇ ਪ੍ਰਤੀਕੂਲ ਅਸਰ ਦਾ ਸਾਵਧਾਨੀ ਨਾਲ ਅਧਿਐਨ ਕਰਨ ਵਾਲੇ ਅਤੇ ਪਿਛਲੇ ਸਮੇਂ ਵਿੱਚ ਸਮੇਂ-ਸਮੇਂ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਵਾਲੇ ਵਿਅਕਤੀ ਦੇ ਰੂਪ 'ਚ ਤੁਸੀਂ ਇਸ ਮਾਮਲੇ ਵਿੱਚ ਤੁਰੰਤ ਦਖਲਅੰਦਾਜ਼ੀ ਕਰੋਗੇ ਅਤੇ ਯਕੀਨੀ ਬਣਾਓਗੇ ਕਿ ਜੀ.ਐੱਮ ਸਰ੍ਹੋਂ ਦੀ ਕਦੇ ਵੀ ਬਿਜਾਈ ਨਾ ਕੀਤੀ ਜਾਵੇ। ਰੈਗੂਲੇਟਰੀ ਸੰਸਥਾ ਦੀ ਸਿਫ਼ਾਰਸ਼ 'ਤੇ ਇਤਰਾਜ਼ ਜੁਤਾਉਂਦੇ ਹੋਏ ਐੱਸ.ਜੇ.ਐੱਮ. ਦੇ ਸਹਿ-ਸੰਯੋਜਨ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਗਲਤ ਕਰਾਰ ਦਿੱਤਾ ਕਿ ਜੀ.ਐੱਮ ਸਰ੍ਹੋਂ "ਸਵਦੇਸ਼ੀ" ਹੈ ਅਤੇ ਇਸ ਨੂੰ ਭਾਰਤ ਵਿੱਚ ਵਿਕਸਿਤ ਕੀਤਾ ਗਿਆ ਹੈ।
ਨੋਟ-ਇਸ ਖ਼ਬਰ ਸੰਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।