ਭਾਰਤ-ਸਿੰਗਾਪੁਰ ਮੰਤਰੀ ਪੱਧਰ ਦੀ ਬੈਠਕ ’ਚ ਸੀਤਾਰਾਮਨ, ਗੋਇਲ, ਜੈਸ਼ੰਕਰ ਤੇ ਵੈਸ਼ਣਵ ਲੈਣਗੇ ਭਾਗ
Monday, Aug 26, 2024 - 01:12 PM (IST)

ਨਵੀਂ ਦਿੱਲੀ (ਭਾਸ਼ਾ) - ਨਿਰਮਲਾ ਸੀਤਾਰਾਮਨ, ਪਿਊਸ਼ ਗੋਇਲ, ਐੱਸ. ਜੈਸ਼ੰਕਰ ਸਮੇਤ 4 ਮੰਤਰੀ ਸੋਮਵਾਰ ਨੂੰ ਭਾਰਤ-ਸਿੰਗਾਪੁਰ ਮੰਤਰੀ ਪੱਧਰ ਦੀ ਬੈਠਕ ’ਚ ਭਾਗ ਲੈਣਗੇ। ਇਸ ਪਹਿਲ ਦਾ ਮਕਸਦ ਦੋਵਾਂ ਦੇਸ਼ਾਂ ’ਚ ਵਪਾਰ ਅਤੇ ਆਰਥਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ।
ਵਣਜ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ (ਆਈ. ਐੱਸ. ਐੱਮ. ਆਰ.) ਬੈਠਕ 26 ਅਗਸਤ ਨੂੰ ਸਿੰਗਾਪੁਰ ’ਚ ਹੋਵੇਗੀ। ਗੋਇਲ ਸਿੰਗਾਪੁਰ ’ਚ ਡੀ. ਬੀ. ਐੱਸ. ਬੈਂਕ, ਟੇਮਾਸੇਕ ਹੋਲਡਿੰਗਸ, ਓਮਰਸ, ਕੇਪੇਲ ਇਨਫਰਾਸਟਰੱਕਚਰ ਅਤੇ ਓਨਰਸ ਫੋਰਮ ਸਮੇਤ ਮੁੱਖ ਕੌਮਾਂਤਰੀ ਵਪਾਰਕ ਹਸਤੀਆਂ ਦੇ ਨਾਲ ਗੱਲਬਾਤ ਕਰਨਗੇ।