ਇਸ ਹਫਤੇ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ
Monday, Mar 09, 2026 - 03:10 PM (IST)
ਬਿਜ਼ਨੈੱਸ ਡੈਸਕ - ਇਸ ਹਫਤੇ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ’ਚ ਵਧਦਾ ਭੂ-ਸਿਆਸੀ ਤਣਾਅ, ਗਲੋਬਲ ਊਰਜਾ ਕੀਮਤਾਂ ’ਚ ਤੇਜ਼ੀ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਦੀ ਸਰਗਰਮ ਵਿਕਰੀ ਕਾਰਨ ਰੁਪਏ ’ਤੇ ਦਬਾਅ ਵਧਿਆ ਹੈ।
ਇਹ ਵੀ ਪੜ੍ਹੋ : ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ ਲਗਾਤਾਰ ਵਿਕਰੀ ਕੀਤੀ ਹੈ, ਜਿਸ ਨਾਲ ਰੁਪਏ ਦੀ ਕਮਜ਼ੋਰੀ ਹੋਰ ਵਧੀ ਹੈ। ਇੰਟਰਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਰੁਪਇਆ ਡਾਲਰ ਦੇ ਮੁਕਾਬਲੇ ਡਿੱਗ ਕੇ 91.82 ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਹਫਤੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਇਆ ਕਈ ਵਾਰ ਕਮਜ਼ੋਰ ਹੁੰਦਾ ਰਿਹਾ।
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ
ਇਹ ਵੀ ਪੜ੍ਹੋ : ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?
ਮਾਹਿਰਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ, ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਅਤੇ ਗਲੋਬਲ ਆਰਥਿਕ ਬੇਯਕੀਨੀ ਰੁਪਏ ’ਤੇ ਹੋਰ ਦਬਾਅ ਪਾ ਸਕਦੀ ਹੈ। ਅਜਿਹੇ ’ਚ ਘਰੇਲੂ ਨਿਵੇਸ਼ਕਾਂ ਅਤੇ ਵਪਾਰੀਆਂ ਲਈ ਕਰੰਸੀ ਅਸਥਿਰਤਾ ਇਕ ਵੱਡਾ ਜੋਖਮ ਬਣ ਕੇ ਸਾਹਮਣੇ ਆ ਸਕਦੀ ਹੈ।
ਵਿੱਤੀ ਵਿਸ਼ਲੇਸ਼ਕਾਂ ਨੇ ਨਿਵੇਸ਼ਕਾਂ ਨੂੰ ਚੌਕਸ ਰਹਿਣ ਅਤੇ ਰੁਪਏ ਦੇ ਉਤਰਾਅ-ਚੜ੍ਹਾਅ ਨੂੰ ਧਿਆਨ ’ਚ ਰੱਖਦੇ ਹੋਏ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
