ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ

Wednesday, Mar 11, 2026 - 09:24 AM (IST)

ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ

ਨਵੀਂ ਦਿੱਲੀ : ਜੇਕਰ ਤੁਸੀਂ ਬਾਹਰ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਦੇ ਸ਼ੌਕੀਨ ਹੋ, ਤਾਂ ਹੁਣ ਤੁਹਾਡੀ ਜੇਬ 'ਤੇ ਬੋਝ ਹੋਰ ਵਧਣ ਵਾਲਾ ਹੈ। ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਅਤੇ ਵਪਾਰਕ ਐਲ.ਪੀ.ਜੀ. (LPG) ਸਿਲੰਡਰਾਂ ਦੀ ਭਾਰੀ ਕਿੱਲਤ ਕਾਰਨ ਦੇਸ਼ ਦੇ ਰੈਸਟੋਰੈਂਟ ਮਾਲਕਾਂ ਨੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ 20 ਤੋਂ 30 ਫੀਸਦੀ ਤੱਕ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਆਮ ਤੌਰ 'ਤੇ ਰੈਸਟੋਰੈਂਟ ਜੂਨ-ਜੁਲਾਈ ਦੇ ਮਹੀਨੇ ਵਿੱਚ ਆਪਣੀਆਂ ਕੀਮਤਾਂ ਦੀ ਸਮੀਖਿਆ ਕਰਦੇ ਹਨ, ਪਰ ਮੌਜੂਦਾ ਸੰਕਟ ਨੂੰ ਦੇਖਦੇ ਹੋਏ ਇਹ ਵਾਧਾ ਅਪ੍ਰੈਲ ਤੋਂ ਹੀ ਲਾਗੂ ਕੀਤਾ ਜਾ ਸਕਦਾ ਹੈ। ਇੰਡਸਟਰੀ ਦੇ ਮਾਹਿਰਾਂ ਮੁਤਾਬਕ ਲਾਗਤ ਇੰਨੀ ਵਧ ਗਈ ਹੈ ਕਿ ਹੁਣ ਇਸ ਨੂੰ ਗਾਹਕਾਂ 'ਤੇ ਪਾਉਣਾ ਮਜਬੂਰੀ ਬਣ ਗਿਆ ਹੈ।

ਇਹ ਵੀ ਪੜ੍ਹੋ - ਅਗਲੇ 2 ਦਿਨ ਗਰਮੀ ਤੋਂ ਮਿਲੇਗੀ ਰਾਹਤ, ਇਨ੍ਹਾਂ ਸੂਬਿਆਂ 'ਚ ਪਵੇਗਾ ਮੀਂਹ

ਕੀਮਤਾਂ ਵਧਣ ਦੇ ਮੁੱਖ ਕਾਰਨ:

ਵਪਾਰਕ ਸਿਲੰਡਰ ਮਹਿੰਗਾ: ਇਸੇ ਮਹੀਨੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ 115 ਰੁਪਏ ਦਾ ਵਾਧਾ ਹੋਇਆ ਹੈ। ਦਿੱਲੀ ਵਰਗੇ ਸ਼ਹਿਰਾਂ ਵਿੱਚ ਹੁਣ ਇੱਕ ਸਿਲੰਡਰ ਦੀ ਕੀਮਤ 1,883 ਰੁਪਏ ਤੱਕ ਪਹੁੰਚ ਗਈ ਹੈ।

ਪੈਕਿੰਗ ਦਾ ਖਰਚਾ: ਸਿਰਫ ਗੈਸ ਹੀ ਨਹੀਂ, ਸਗੋਂ ਖਾਣਾ ਪੈਕ ਕਰਨ ਵਾਲੇ ਮਟੀਰੀਅਲ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਆਉਣ ਦੀ ਉਮੀਦ ਹੈ।

ਬਦਲਵੇਂ ਸਾਧਨਾਂ ਦੀ ਘਾਟ: ਬਿਜਲੀ ਜਾਂ ਇੰਡਕਸ਼ਨ ਰਾਹੀਂ ਖਾਣਾ ਪਕਾਉਣਾ ਫਿਲਹਾਲ ਵਪਾਰਕ ਰਸੋਈਆਂ ਲਈ ਸੰਭਵ ਨਹੀਂ ਹੈ ਕਿਉਂਕਿ ਭਾਰਤੀ ਖਾਣਿਆਂ ਲਈ ਤੇਜ਼ ਅੱਗ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ

ਮਾਹਿਰਾਂ ਦੀ ਰਾਏ
'ਵੋ ਮੋਮੋ' (Wow! Momo) ਦੇ ਕੋ-ਫਾਊਂਡਰ ਸਾਗਰ ਦਰਿਆਨੀ ਅਤੇ ਐਫ.ਐਚ.ਆਰ.ਏ.ਆਈ. (FHRAI) ਦੇ ਉਪ-ਪ੍ਰਧਾਨ ਪ੍ਰਦੀਪ ਸ਼ੈੱਟੀ ਅਨੁਸਾਰ, ਉਦਯੋਗ ਕੋਲ ਇਸ ਵੇਲੇ ਕੋਈ ਹੋਰ ਵਿਹਾਰਕ ਵਿਕਲਪ ਨਹੀਂ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਉਥਲ-ਪੁਥਲ ਕਾਰਨ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਥਾਲੀ 'ਤੇ ਪੈ ਰਿਹਾ ਹੈ।

ਇਹ ਵੀ ਪੜ੍ਹੋ - 1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ, ਕਿਹਾ- ਸਰ! ਮੇਰੇ ਪਿਓ ਨੂੰ ਰੋਕੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News