ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ ਭਾਰਤ 'ਤੇ ਕੀ ਹੋਵੇਗਾ ਅਸਰ ਤੇ ਕੀ ਹੈ ਸਰਕਾਰ ਦੀ ਤਿਆਰੀ
Wednesday, Mar 04, 2026 - 05:56 PM (IST)
ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਜੰਗ ਦੇ ਹਾਲਾਤਾਂ ਕਾਰਨ ਹੋਰਮੁਜ਼ ਜਲਮਾਰਗ ਵਿੱਚ ਪੈਦਾ ਹੋਈ ਰੁਕਾਵਟ ਨੇ ਕੌਮਾਂਤਰੀ ਬਾਜ਼ਾਰ ਵਿੱਚ ਹਲਚਲ ਮਚਾ ਦਿੱਤੀ ਹੈ। ਪਿਛਲੇ ਸਿਰਫ਼ ਚਾਰ ਦਿਨਾਂ ਵਿੱਚ ਕੱਚਾ ਤੇਲ 14 ਫ਼ੀਸਦੀ ਤੱਕ ਮਹਿੰਗਾ ਹੋ ਚੁੱਕਾ ਹੈ। ਇਸ ਦੇ ਬਾਵਜੂਦ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਕਿਸੇ ਵੀ ਤਰ੍ਹਾਂ ਦੇ ਤੇਲ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, Middle East ਤਣਾਅ ਦਰਮਿਆਨ ਕੀਮਤਾਂ 'ਚ ਆਈ ਭਾਰੀ ਗਿਰਾਵਟ
ਸਰਕਾਰ ਵੱਲੋਂ 24x7 ਨਿਗਰਾਨੀ ਅਤੇ ਕੰਟਰੋਲ ਰੂਮ ਸਥਾਪਤ
ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਭਰੋਸਾ ਦਿੱਤਾ ਹੈ ਕਿ ਭਾਰਤੀ ਊਰਜਾ ਕੰਪਨੀਆਂ ਕੋਲ ਅਜਿਹੇ ਵਿਕਲਪਕ ਸਰੋਤ ਮੌਜੂਦ ਹਨ ਜੋ ਹੋਰਮੁਜ਼ ਜਲਮਾਰਗ ਰਾਹੀਂ ਨਹੀਂ ਲੰਘਦੇ, ਜਿਸ ਨਾਲ ਆਰਜ਼ੀ ਰੁਕਾਵਟਾਂ ਦਾ ਸਾਹਮਣਾ ਕਰਨਾ ਆਸਾਨ ਹੋਵੇਗਾ। ਸਰਕਾਰ ਨੇ ਤੇਲ ਦੀ ਸਪਲਾਈ ਅਤੇ ਸਟਾਕ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖਣ ਲਈ ਇੱਕ 24x7 ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ, ਇੱਕ ਅੰਤਰ-ਮੰਤਰਾਲਾ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਰੋਜ਼ਾਨਾ ਹਾਲਾਤਾਂ ਦੀ ਸਮੀਖਿਆ ਕਰੇਗੀ।
ਇਹ ਵੀ ਪੜ੍ਹੋ : ਟੈਕਸ ਬਚਾਉਣ ਦੇ ਚੱਕਰ ’ਚ ਦੁਬਈ ਗਏ ਭਾਰਤੀਆਂ ਦੀ ਵਧੀ ਮੁਸੀਬਤ, ਜਾਣੋ ਨਿਵੇਸ਼ ’ਤੇ ਕੀ ਹੋ ਸਕਦੈ ਅਸਰ
ਭਾਰਤ ਕੋਲ 50 ਦਿਨਾਂ ਦਾ ਤੇਲ ਭੰਡਾਰ
ਮੌਜੂਦਾ ਅੰਕੜਿਆਂ ਅਨੁਸਾਰ, ਭਾਰਤ ਕੋਲ ਇਸ ਸਮੇਂ ਲਗਭਗ 50 ਦਿਨਾਂ ਦਾ ਕੱਚਾ ਤੇਲ ਅਤੇ 30 ਦਿਨਾਂ ਦਾ ਐਲਪੀਜੀ (LPG) ਸਟਾਕ ਮੌਜੂਦ ਹੈ। ਹਾਲਾਂਕਿ, ਜੇਕਰ ਜੰਗ ਲੰਬੀ ਖਿੱਚੀ ਜਾਂਦੀ ਹੈ ਤਾਂ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਸਕਦੀਆਂ ਹਨ। ਭਾਰਤ ਆਪਣੀ ਲੋੜ ਦਾ 85 ਫ਼ੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ ਅਤੇ ਸਾਲ 2025 ਦੇ ਅੰਕੜਿਆਂ ਅਨੁਸਾਰ ਭਾਰਤ ਦੀ ਕੁੱਲ ਤੇਲ ਦਰਾਮਦ ਦਾ 50 ਫ਼ੀਸਦੀ ਹਿੱਸਾ ਹੋਰਮੁਜ਼ ਜਲਮਾਰਗ ਰਾਹੀਂ ਆਇਆ ਸੀ।
ਇਹ ਵੀ ਪੜ੍ਹੋ : Strait of Hormuz ਨੂੰ ਬੰਦ ਕਰਨ ਦਾ ਐਲਾਨ, LPG ਸਪਲਾਈ 'ਤੇ ਵਧਿਆ ਖ਼ਤਰਾ ਤੇ ਪੈਟਰੋਲ-ਡੀਜ਼ਲ...
ਕਿਸ-ਕਿਸ ਖੇਤਰ 'ਤੇ ਪਵੇਗਾ ਬੁਰਾ ਅਸਰ?
ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਿਰਫ਼ ਪੈਟਰੋਲ-ਡੀਜ਼ਲ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਕਈ ਹੋਰ ਖੇਤਰ ਵੀ ਪ੍ਰਭਾਵਿਤ ਹੋ ਸਕਦੇ ਹਨ:
- ਖੇਤੀਬਾੜੀ ਅਤੇ ਖਾਦ: ਐਲਐਨਜੀ (LNG) ਦੀ ਕਮੀ ਕਾਰਨ ਖਾਦ ਕਾਰਖਾਨਿਆਂ 'ਤੇ ਅਸਰ ਪਵੇਗਾ, ਜਿਸ ਨਾਲ ਖੁਰਾਕ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਸਰਕਾਰ 'ਤੇ 1.75 ਲੱਖ ਕਰੋੜ ਰੁਪਏ ਦੀ ਵਾਧੂ ਸਬਸਿਡੀ ਦਾ ਬੋਝ ਵੀ ਪੈ ਸਕਦਾ ਹੈ।
- ਰੋਜ਼ਾਨਾ ਵਰਤੋਂ ਦੀਆਂ ਵਸਤਾਂ (FMCG): ਪਾਰਲੇ ਪ੍ਰੋਡਕਟਸ ਵਰਗੀਆਂ ਦਿੱਗਜ ਕੰਪਨੀਆਂ ਅਨੁਸਾਰ, ਤੇਲ ਮਹਿੰਗਾ ਹੋਣ ਨਾਲ ਪੈਕਿੰਗ ਅਤੇ ਟ੍ਰਾਂਸਪੋਰਟੇਸ਼ਨ ਦੀ ਲਾਗਤ ਵਧੇਗੀ, ਜਿਸ ਨਾਲ ਮਹਿੰਗਾਈ ਵਧਣ ਦਾ ਪੂਰਾ ਖ਼ਦਸ਼ਾ ਹੈ।
- ਬਾਸਮਤੀ ਚਾਵਲ ਅਤੇ ਚਾਹ ਦਾ ਨਿਰਯਾਤ: ਭਾਰਤ ਆਪਣੇ ਬਾਸਮਤੀ ਚਾਵਲ ਦਾ 70 ਫ਼ੀਸਦੀ ਹਿੱਸਾ ਖਾੜੀ ਦੇਸ਼ਾਂ ਨੂੰ ਭੇਜਦਾ ਹੈ। ਇਸੇ ਤਰ੍ਹਾਂ 2025 ਵਿੱਚ ਭਾਰਤ ਦੀ ਕੁੱਲ ਚਾਹ ਦੇ ਨਿਰਯਾਤ ਦਾ 41 ਫ਼ੀਸਦੀ ਹਿੱਸਾ ਯੂਏਈ ਅਤੇ ਇਰਾਨ ਵਰਗੇ ਦੇਸ਼ਾਂ ਨੂੰ ਗਿਆ ਸੀ, ਜੋ ਹੁਣ ਇਸ ਤਣਾਅ ਕਾਰਨ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : ਜੇ Burj Khalifa ਨੂੰ ਜੰਗ 'ਚ ਹੁੰਦਾ ਹੈ ਨੁਕਸਾਨ ਤਾਂ ਕੀ ਮਿਲਣਗੇ 150 ਕਰੋੜ? ਜਾਣੋ Insurance ਦਾ ਸੱਚ
ਇਹ ਵੀ ਪੜ੍ਹੋ : Gold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
