ਈਰਾਨ ਸੰਕਟ ਦੀ ਮਾਰ : ਭਾਰਤ ਦੀ ਅਰਥਵਿਵਸਥਾ ’ਤੇ ਚੌਤਰਫਾ ਹਮਲਾ, ਮਹਿੰਗਾਈ ਵਧਣ ਦਾ ਖਦਸ਼ਾ

Monday, Mar 02, 2026 - 12:50 PM (IST)

ਈਰਾਨ ਸੰਕਟ ਦੀ ਮਾਰ : ਭਾਰਤ ਦੀ ਅਰਥਵਿਵਸਥਾ ’ਤੇ ਚੌਤਰਫਾ ਹਮਲਾ, ਮਹਿੰਗਾਈ ਵਧਣ ਦਾ ਖਦਸ਼ਾ

ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ’ਚ ਡੂੰਘੇ ਹੋ ਰਹੇ ਫੌਜੀ ਸੰਕਟ ਅਤੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਦੀਆਂ ਖਬਰਾਂ ਨੇ ਭਾਰਤ ਦੇ ਆਰਥਿਕ ਅਤੇ ਵਪਾਰਕ ਗਲਿਆਰਿਆਂ ’ਚ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦੀ ਤੇਲ ਸਪਲਾਈ ਚੇਨ ਫਿਲਹਾਲ ਸੁਰੱਖਿਅਤ ਹੈ ਪਰ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ, ਸ਼ੇਅਰ ਬਾਜ਼ਾਰ ’ਚ ਗਿਰਾਵਟ ਅਤੇ ਬਾਸਮਤੀ ਬਰਾਮਦ ’ਚ ਰੁਕਾਵਟ ਤੇ ਮਹਿੰਗਾਈ ਵਧਣ ਵਰਗੇ ਗੰਭੀਰ ਵਿਆਪਕ ਆਰਥਿਕ ਪ੍ਰਭਾਵ ਦਿਸਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ :   Gold-Silver ਦੀਆਂ ਕੀਮਤਾਂ 'ਚ ਭਾਰੀ ਵਾਧੇ ਦੀ ਸੰਭਾਵਨਾ, 25,000 ਰੁਪਏ ਮਹਿੰਗਾ ਹੋ ਸਕਦੈ ਸੋਨਾ
ਇਹ ਵੀ ਪੜ੍ਹੋ :     1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ

ਤੇਲ ਸਪਲਾਈ ’ਤੇ ਕੋਈ ਵੱਡਾ ਖਤਰਾ ਨਹੀਂ

ਹੋਰਮੁਜ਼ ਜਲਡਮਰੂਮੱਧ, ਜਿੱਥੋਂ ਦੁਨੀਆ ਦੀ 20 ਫੀਸਦੀ ਤੇਲ ਸਪਲਾਈ ਲੰਘਦੀ ਹੈ, ਦੇ ਬੰਦ ਹੋਣ ਦੀਆਂ ਖਬਰਾਂ ਦੇ ਵਿਚਾਲੇ ਬ੍ਰੇਂਟ ਕਰੂਡ 73 ਡਾਲਰ ਪ੍ਰਤੀ ਬੈਰਲ ਦੇ 7 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਘੱਟ ਸਮੇਂ ਲਈ ਇਸ ਦੇ ਬੰਦ ਹੋਣ ਨਾਲ ਭਾਰਤ ’ਤੇ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਉਸ ਕੋਲ ਈਂਧਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਸਪਲਾਈ ਹੈ। ਕੈਪਲਰ ਦੇ ਖੋਜ ਵਿਸ਼ਲੇਸ਼ਕ ਸੁਮਿਤ ਰਿਤੋਲੀਆ ਅਨੁਸਾਰ ਮਾਤਰਾ ਦੀ ਕਮੀ ਨਾਲੋਂ ਜ਼ਿਆਦਾ ਅਸਰ ਕੀਮਤਾਂ, ਮਾਲ ਕਿਰਾਏ ਦੀਆਂ ਦਰਾਂ ਅਤੇ ਜੰਗ-ਜੋਖਮ ਬੀਮਾ ਲਾਗਤ ’ਤੇ ਪਵੇਗਾ। ਇਕਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਮਹਿੰਗਾਈ, ਚਾਲੂ ਖਾਤੇ ਦੇ ਘਾਟੇ ਅਤੇ ਪ੍ਰਵਾਸੀਆਂ ਵੱਲੋਂ ਭੇਜੇ ਜਾਣ ਵਾਲੇ ਪੈਸੇ ’ਤੇ ਸਿੱਧਾ ਦਬਾਅ ਪਵੇਗਾ। ਰਾਹਤ ਦੀ ਗੱਲ ਇਹ ਹੈ ਕਿ ਭਾਰਤੀ ਰਿਫਾਇਨਰੀਆਂ ਕੋਲ 10-15 ਦਿਨਾਂ ਦਾ ਕੱਚਾ ਤੇਲ ਭੰਡਾਰ ਹੈ ਅਤੇ ਲੋੜ ਪੈਣ ’ਤੇ ਭਾਰਤ ਰੂਸ, ਵੈਨੇਜ਼ੁਏਲਾ ਜਾਂ ਬ੍ਰਾਜ਼ੀਲ ਤੋਂ ਦਰਾਮਦ ਵਧਾ ਸਕਦਾ ਹੈ।

ਇਹ ਵੀ ਪੜ੍ਹੋ :   ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਇਹ ਵੀ ਪੜ੍ਹੋ
ਕੱਲ੍ਹ ਤੋਂ ਬਦਲ ਜਾਣਗੇ ਟਿਕਟ ਬੁਕਿੰਗ, UPI, LPG, WhatsApp ਤੇ Telegram ਨਾਲ ਸਬੰਧਤ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕ

ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਸ਼ੱਕ

ਭੂ-ਸਿਆਸੀ ਬੇਯਕੀਨੀ ਵਿਚਾਲੇ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਦੇ ਆਸਾਰ ਹਨ। ਸਵਸਤਿਕ ਇਨਵੈਸਟਮਾਰਟ ਦੇ ਖੋਜ ਮੁਖੀ ਸੰਤੋਸ਼ ਮੀਨਾ ਦਾ ਕਹਿਣਾ ਹੈ ਕਿ ਤੇਲ ਦਰਾਮਦਕਾਰ ਦੇਸ਼ ਹੋਣ ਦੇ ਨਾਤੇ ਭਾਰਤ ਲਈ ਉੱਚੀਆਂ ਕੀਮਤਾਂ ਵਿੱਤੀ ਸੰਤੁਲਨ ਵਿਗਾੜ ਸਕਦੀਆਂ ਹਨ। ਜੀਓਜੀਤ ਇਨਵੈਸਟਮੈਂਟਸ ਦੇ ਵੀ. ਕੇ. ਵਿਜੇਕੁਮਾਰ ਮੁਤਾਬਕ ਪਿਛਲੇ ਹਫਤੇ ਸੈਂਸੈਕਸ ’ਚ 1,527 ਅੰਕ ਅਤੇ ਨਿਫਟੀ ’ਚ 392 ਅੰਕਾਂ ਦੀ ਗਿਰਾਵਟ ਪਹਿਲਾਂ ਹੀ ਦੇਖੀ ਜਾ ਚੁੱਕੀ ਹੈ। ਹੁਣ ਨਿਵੇਸ਼ਕਾਂ ਦੀ ਨਜ਼ਰ ਜੀ. ਡੀ. ਪੀ. ਅੰਕੜਿਆਂ ਅਤੇ ਆਟੋ ਵਿਕਰੀ ’ਤੇ ਵੀ ਰਹੇਗੀ।

ਇਹ ਵੀ ਪੜ੍ਹੋ :    5 ਰੁਪਏ ਦਾ ਇਹ ਨੋਟ ਬਣਾ ਦੇਵੇਗਾ ਲੱਖਪਤੀ? ਜਾਣੋ ਵਾਇਰਲ ਖ਼ਬਰ ਸੱਚ ਹੈ ਜਾਂ ਫਰਜ਼ੀ
ਇਹ ਵੀ ਪੜ੍ਹੋ :   ਹੁਣ ਸੋਨੇ ਦੇ ਬਦਲੇ ਮਿਲੇਗਾ ਵੱਧ ਪੈਸਾ! RBI ਨੇ ਬਦਲੇ ਗੋਲਡ ਲੋਨ ਦੇ ਨਿਯਮ, ਚਾਂਦੀ 'ਤੇ ਵੀ ਮਿਲੇਗਾ

ਚੌਲ ਬਰਾਮਦਕਾਰਾਂ ਨੂੰ ਬਰਾਮਦ ’ਚ ਰੁਕਾਵਟ ਅਤੇ ਭੁਗਤਾਨ ’ਚ ਦੇਰੀ ਦਾ ਖਦਸ਼ਾ

ਹਰਿਆਣਾ ਦੇ ਚੌਲ ਬਰਾਮਦਕਾਰਾਂ ਨੂੰ ਭਾਰੀ ਨੁਕਸਾਨ ਦਾ ਡਰ ਸਤਾ ਰਿਹਾ ਹੈ। ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸੁਸ਼ੀਲ ਕੁਮਾਰ ਜੈਨ ਨੇ ਦੱਸਿਆ ਕਿ ਈਰਾਨ ਦੇ ਬੰਦਰ ਅੱਬਾਸ ਬੰਦਰਗਾਹ ਰਾਹੀਂ ਹੋਣ ਵਾਲੀ ਸਪਲਾਈ ਰੁਕ ਗਈ ਹੈ। ਕਰਨਾਲ ਦੇ ਮਿੱਲ ਮਾਲਕ ਨੀਰਜ ਕੁਮਾਰ ਅਨੁਸਾਰ, ਸਿਰਫ ਇਕ ਦਿਨ ’ਚ ਬਾਸਮਤੀ ਦੀਆਂ ਦਰਾਂ ’ਚ 4-5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ ਕਿਉਂਕਿ ਭਾਰਤ ਦੀ ਬਾਸਮਤੀ ਬਰਾਮਦ ’ਚ ਹਰਿਆਣਾ ਦਾ ਹਿੱਸਾ 35 ਫੀਸਦੀ ਹੈ, ਇਸ ਲਈ ਭੁਗਤਾਨ ’ਚ ਦੇਰੀ ਅਤੇ ਖੇਪ ਫਸਣ ਕਾਰਨ ਵਪਾਰੀਆਂ ਦੀ ਚਿੰਤਾ ਵਧ ਗਈ ਹੈ।

ਯਾਤਰਾ ਬੁਕਿੰਗ ਰੱਦ ਕਰਨ ਦੇ ਮਾਮਲਿਆਂ ’ਚ ਤੇਜ਼ੀ, ਯਾਤਰੀਆਂ ਨੂੰ ਹੌਸਲਾ ਰੱਖਣ ਦੀ ਸਲਾਹ

‘ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪ੍ਰੇਟਰਜ਼’ (ਆਈ. ਏ. ਟੀ. ਓ.) ਦੇ ਪ੍ਰਧਾਨ ਰਵੀ ਗੋਸਾਈਂ ਨੇ ਜਾਣਕਾਰੀ ਦਿੱਤੀ ਕਿ ਹਵਾਈ ਖੇਤਰ ’ਤੇ ਪਾਬੰਦੀਆਂ ਕਾਰਨ ਬੁਕਿੰਗ ਰੱਦ ਕਰਨ ਅਤੇ ਤਰੀਕਾਂ ਅੱਗੇ ਵਧਾਉਣ ਦੇ ਮਾਮਲਿਆਂ ’ਚ ਤੇਜ਼ੀ ਆਈ ਹੈ। ਖਾੜੀ ਦੇਸ਼ਾਂ ਰਾਹੀਂ ਯੂਰਪ ਜਾਣ ਵਾਲੇ ਰਸਤੇ ਸਭ ਤੋਂ ਵੱਧ ਪ੍ਰਭਾਵਿਤ ਹਨ। ਏਜੰਟ ਯਾਤਰੀਆਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਘਬਰਾ ਕੇ ਬੁਕਿੰਗ ਰੱਦ ਨਾ ਕਰਨ ਕਿਉਂਕਿ ਏਅਰਲਾਈਨਜ਼ ਬਦਲਵੇਂ ਰੂਟ ਅਤੇ ਰਿਫੰਡ ਦੀ ਸਹੂਲਤ ਦੇ ਰਹੀਆਂ ਹਨ।

ਹਾਈਫਾ ਬੰਦਰਗਾਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੰਚਾਲਨ ’ਚ : ਅਡਾਣੀ ਸਮੂਹ

ਇਸ ਫੌਜੀ ਸੰਘਰਸ਼ ਵਿਚਾਲੇ ਇਜ਼ਰਾਈਲ ਸਥਿਤ ਹਾਈਫਾ ਬੰਦਰਗਾਹ ਨੂੰ ਲੈ ਕੇ ਅਡਾਣੀ ਸਮੂਹ ਨੇ ਭਰੋਸਾ ਦਿੱਤਾ ਹੈ ਕਿ ਬੰਦਰਗਾਹ ਦੀਆਂ ਸਾਰੀਆਂ ਜਾਇਦਾਦਾਂ ਅਤੇ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਈਰਾਨ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਬਾਵਜੂਦ ਉੱਥੇ ਕੰਮਕਾਜ ਆਮ ਵਾਂਗ ਜਾਰੀ ਹੈ ਅਤੇ ਸਮੂਹ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਜ਼ਰਾਈਲੀ ਮੰਤਰਾਲਿਆਂ ਨਾਲ ਨਜ਼ਦੀਕੀ ਤਾਲਮੇਲ ’ਚ ਹੈ।

ਇਦਾਦਾਂ ਅਤੇ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਈਰਾਨ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਬਾਵਜੂਦ ਉੱਥੇ ਕੰਮਕਾਜ ਆਮ ਵਾਂਗ ਜਾਰੀ ਹੈ ਅਤੇ ਸਮੂਹ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਜ਼ਰਾਈਲੀ ਮੰਤਰਾਲਿਆਂ ਨਾਲ ਨਜ਼ਦੀਕੀ ਤਾਲਮੇਲ ’ਚ ਹੈ।

ਇਹ ਵੀ ਪੜ੍ਹੋ :   ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਇਹ ਵੀ ਪੜ੍ਹੋ
ਕੱਲ੍ਹ ਤੋਂ ਬਦਲ ਜਾਣਗੇ ਟਿਕਟ ਬੁਕਿੰਗ, UPI, LPG, WhatsApp ਤੇ Telegram ਨਾਲ ਸਬੰਧਤ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News