ਚਾਂਦੀ ਦੀ ਕੀਮਤ ''ਚ 1603 ਰੁਪਏ ਦਾ ਉਛਾਲ, ਪਹੁੰਚੀ 63 ਹਜ਼ਾਰ ਦੇ ਪਾਰ

Wednesday, Jan 19, 2022 - 09:34 PM (IST)

ਚਾਂਦੀ ਦੀ ਕੀਮਤ ''ਚ 1603 ਰੁਪਏ ਦਾ ਉਛਾਲ, ਪਹੁੰਚੀ 63 ਹਜ਼ਾਰ ਦੇ ਪਾਰ

ਬਿਜਨੈੱਸ ਡੈਸਕ- ਰੁਪਿਆ ਕਮਜ਼ੋਰ ਹੋਣ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਚਾਂਦੀ ਦੀ ਕੀਮਤ 'ਚ 1,603 ਰੁਪਏ ਦਾ ਉਛਾਲ ਦੇਖਣ ਨੂੰ ਮਿਲਿਆ, ਜਦ ਕਿ ਸਥਾਨਕ ਬਾਜ਼ਾਰ 'ਚ ਸੋਨੇ 'ਚ ਮਾਮੂਲੀ ਤੇਜ਼ੀ ਰਹੀ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਸੋਨੇ ਦੀ ਕੀਮਤ 16 ਰੁਪਏ ਦੀ ਤੇਜ਼ੀ ਦੇ ਨਾਲ 47,878 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 47,862 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਹੈ। 
ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਸੀਨੀਅਰ ਮਾਹਿਰ (ਜਿੰਸ) ਤਪਨ ਪਟੇਲ ਨੇ ਕਿਹਾ ਹੈ ਕਿ ਰੁਪਏ ਦੇ ਕਮਜ਼ੋਰ ਹੋਣ ਨਾਲ ਸੋਨੇ ਦੀ ਕੀਮਤ 'ਚ ਮਾਮੂਲੀ ਤੇਜ਼ੀ ਦਿਖੀ। ਚਾਂਦੀ ਦੀ ਕੀਮਤ 1,603 ਰੁਪਏ ਦੇ ਉਛਾਲ ਦੇ ਨਾਲ 63,435 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਜੋ ਪਿਛਲੇ ਕਾਰੋਬਾਰੀ ਸੈਸ਼ਨ 'ਚ 61,832 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਅੰਤਰ ਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਕਾਰੋਬਾਰ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ 12 ਪੈਸੇ ਘਟ ਕੇ 74.70 ਰੁਪਏ ਪ੍ਰਤੀ ਡਾਲਰ ਰਹਿ ਗਿਆ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਭਾਅ ਮਾਮੂਲੀ ਤੇਜ਼ੀ ਦੇ ਨਾਲ 1,814.94 ਡਾਲਰ ਪ੍ਰਤੀ ਔਂਸ ਚੱਲ ਰਿਹਾ ਸੀ ਜਦਕਿ ਚਾਂਦੀ 23.64 ਡਾਲਰ ਪ੍ਰਤੀ ਔਂਸ 'ਤੇ ਲਗਭਗ ਨਹੀਂ ਬਦਲੀ। ਪਟੇਲ ਨੇ ਕਿਹਾ ਹੈ ਕਿ ਅੱਗੇ ਦੀ ਦਿਸ਼ਾ ਲਈ ਕਿਸੇ ਸੰਕੇਤ ਦੇ ਅਭਾਵ 'ਚ ਸੋਨੇ ਦੀ ਕੀਮਤ ਕਰੀਬ 1,800 ਡਾਲਰ 'ਤੇ ਲਗਭਗ ਸਥਿਤ ਰਹੀ।


author

Aarti dhillon

Content Editor

Related News