'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

Thursday, May 09, 2024 - 10:56 AM (IST)

'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਨਵੀਂ ਦਿੱਲੀ (ਇੰਟ.) - ਸੋਨੇ ਦੇ ਮੁਕਾਬਲੇ ਚਾਂਦੀ ’ਚ ਨਿਵੇਸ਼ ਆਉਣ ਵਾਲੇ ਦਿਨਾਂ ’ਚ ਨਿਵੇਸ਼ਕਾਂ ਨੂੰ ਜ਼ਿਆਦਾ ਰਿਟਰਨ ਦੇ ਸਕਦਾ ਹੈ। ਅਕਸ਼ੈ ਤ੍ਰਿਤਿਆ ਦੇ ਮੌਕੇ ਮੋਤੀਲਾਲ ਓਸਵਾਲ ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ’ਚ ਬ੍ਰੋਕਰੇਜ ਹਾਊਸ ਨੇ ਕਿਹਾ ਕਿ ਚਾਂਦੀ ਸੋਨੇ ਦੇ ਆਊਟ ਪਰਫਾਰਮ ਕਰ ਸਕਦੀ ਹੈ। ਬ੍ਰੋਕਰੇਜ ਹਾਊਸ ਨੇ ਨਿਵੇਸ਼ਕਾਂ ਨੂੰ 1 ਲੱਖ ਰੁਪਏ ਪ੍ਰਤੀ ਕਿਲੋ ਦੇ ਟੀਚੇ ਲਈ ਚਾਂਦੀ ਅਤੇ 75,000 ਰੁਪਏ ਪ੍ਰਤੀ 10 ਗ੍ਰਾਮ ਦੇ ਟੀਚੇ ਲਈ ਸੋਨਾ ਖਰੀਦਣ ਦੀ ਸਲਾਹ ਦਿੱਤੀ ਹੈ। ਮੋਤੀਲਾਲ ਓਸਵਾਲ ਫਾਨਾਂਸ਼ੀਅਲ ਸਰਵਿਸਿਜ਼ ਲਿਮਟਿਡ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਡਾਟਾ ਮੁਤਾਬਿਕ 2024 ’ਚ ਸੋਨੇ ਦੀਆਂ ਕੀਮਤਾਂ ’ਚ 13 ਫ਼ੀਸਦੀ ਅਤੇ ਚਾਂਦੀ ਦੀਆਂ ਕੀਮਤਾਂ ’ਚ 11 ਫ਼ੀਸਦੀ ਦਾ ਉਛਾਲ ਆਇਆ ਹੈ। ਮੋਤੀਲਾਲ ਓਸਵਾਲ ਨੇ ਕਿਹਾ ਕਿ ਸੋਨੇ ਅਤੇ ਚਾਂਦੀ ’ਤੇ ਉਸ ਦਾ ਰੁੱਖ ਸਾਕਾਰਾਤਮਕ ਹੈ।

ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਸੋਨੇ-ਚਾਂਦੀ ’ਚ ਨਰਮੀ ਤੋਂ ਇਨਕਾਰ ਨਹੀਂ
ਮੋਤੀਲਾਲ ਓਸਵਾਲ ਅਨੁਸਾਰ, 2024 ਦੀ ਪਹਿਲੀ ਤਿਮਾਹੀ ’ਚ, ਸੋਨੇ ’ਚ ਨਿਵੇਸ਼ ’ਤੇ ਦੂਜੇ ਏਸੈੱਟ ਕਲਾਸ ਦੇ ਮੁਕਾਬਲੇ ਜ਼ਿਆਦਾ ਰਿਟਰਨ ਮਿਲਿਆ ਹੈ। ਸੋਨੇ ਦੀਆਂ ਕੀਮਤਾਂ ’ਚ ਉਛਾਲ ਨੇ ਬ੍ਰੋਕਰੇਜ ਹਾਊਸ ਦੇ ਸਾਲਾਨਾ ਟੀਚੇ ਨੂੰ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ, ਜਦੋਂਕਿ ਚਾਂਦੀ ਦੇ ਸਾਲਾਨਾ ਟੀਚੇ ਦਾ 85 ਫ਼ੀਸਦੀ ਹਾਸਲ ਕੀਤਾ ਜਾ ਚੁੱਕਾ ਹੈ। ਬ੍ਰੋਕਰੇਜ ਹਾਊਸ ਨੇ ਕਿਹਾ ਕਿ ਸੋਨੇ ਅਤੇ ਚਾਂਦੀ ’ਚ ਆਈ ਤੇਜ਼ੀ ਤੋਂ ਬਾਅਦ ਕੀਮਤਾਂ ’ਚ ਨਰਮੀ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ - UPI ਦੇ ਇਸਤੇਮਾਲ ਨਾਲ ਲੋੜ ਤੋਂ ਵੱਧ ਖ਼ਰਚ ਕਰ ਰਹੇ ਨੇ 75 ਫ਼ੀਸਦੀ ਭਾਰਤੀ, ਬਣੀ ਚਿੰਤਾ ਦਾ ਵਿਸ਼ਾ

2024 ਸੁਰੱਖਿਅਤ ਏਸੈੱਟ ਕਲਾਸ ’ਚ ਨਿਵੇਸ਼ ਦਾ ਸਾਲ
ਮੋਤੀਲਾਲ ਓਸਵਾਲ ਮੁਤਾਬਿਕ ਇਹ ਸਾਲ ਸੋਨੇ ਅਤੇ ਚਾਂਦੀ ਵਰਗੇ ਸੁਰੱਖਿਅਤ ਏਸੈੱਟਸ ’ਚ ਨਿਵੇਸ਼ ਕਰਨ ਵਾਲਾ ਹੈ, ਜਿਸ ’ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਬੁਲੀਅਨ ਮਾਰਕੀਟ ’ਚ ਜਿਓ-ਪਾਲੀਟੀਕਲ, ਟੈਂਸ਼ਨ ਜਿਵੇਂ ਰੂਸ-ਯੂਕ੍ਰੇਨ, ਇਜ਼ਰਾਈਲ-ਹਮਾਸ, ਇਜ਼ਰਾਈਲ-ਇਰਾਨ ਅਤੇ ਦੂਜੇ ਭੂ-ਰਾਜਨੀਤਿਕ ਤਣਾਅ ਦੌਰਾਨ ਸੁਰੱਖਿਅਤ ਥਾਵਾਂ ’ਤੇ ਨਿਵੇਸ਼ ਕਰਨ ਦੌਰਾਨ ਰਿਸਕ ਪ੍ਰੀਮੀਅਮ ਵਧ ਸਕਦਾ ਹੈ। ਨਾਲ ਫੈੱਡਰਲ ਰਿਜ਼ਰਵ ਦੀ ਮਾਨਿਟਰੀ ਪਾਲਿਸੀ ਅਤੇ ਫੈੱਡ ਦੇ ਵਿਆਜ ਦਰਾਂ ’ਚ ਕਟੌਤੀ ਦੇ ਇਸ ਸਾਲ ਆਸਾਰ ਦਾ ਵੀ ਬੁਲੀਅਨ ਮਾਰਕੀਟ ’ਤੇ ਅਸਰ ਹੈ।

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News