ਸ਼੍ਰੀਰਾਮ ਟਰਾਂਸਪੋਰਟ ਫਾਈਨਾਂਸ ਦਾ ਚੌਥੀ ਤਿਮਾਹੀ ''ਚ ਮੁਨਾਫਾ 22 ਫੀਸਦੀ ਡਿੱਗਿਆ

Thursday, May 09, 2019 - 11:57 AM (IST)

ਨਵੀਂ ਦਿੱਲੀ—ਸ਼੍ਰੀਰਾਮ ਟਰਾਂਸਪੋਰਟ ਫਾਈਨਾਂਸ ਕੰਪਨੀ ਦਾ ਸ਼ੁੱਧ ਲਾਭ 31 ਮਾਰਚ 2019 ਨੂੰ ਖਤਮ ਤਿਮਾਹੀ 'ਚ 22.4 ਫੀਸਦੀ ਡਿੱਗ ਕੇ 746.04 ਕਰੋੜ ਰੁਪਏ ਰਹਿ ਗਿਆ ਹੈ। 2017-18 ਦੀ ਇਸ ਤਿਮਾਹੀ 'ਚ ਉਸ ਦਾ ਮੁਨਾਫਾ 961.76 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ 2018-19 ਦੀ ਮਾਰਚ ਤਿਮਾਹੀ 'ਚ ਉਸ ਦੀ ਆਮਦਨ ਵਧ ਕੇ 3,880.43 ਕਰੋੜ ਰੁਪਏ ਹੋ ਗਈ। ਇਸ ਸਾਲ ਪਹਿਲਾਂ ਦੀ ਇਸ ਤਿਮਾਹੀ 'ਚ ਆਮਦਨ 3,605.47 ਕਰੋੜ ਰੁਪਏ ਸੀ। ਕੰਪਨੀ ਦੀ ਪ੍ਰਬੰਧਨ ਦੇ ਤਹਿਤ ਕੁੱਲ ਸੰਪਤੀ 31 ਮਾਰਚ 2019 ਤੱਕ 1.04 ਲੱਖ ਕਰੋੜ ਰੁਪਏ 'ਤੇ ਰਹੀ। 31 ਮਾਰਚ 2018 ਨੂੰ ਇਹ 96,260.61 ਕਰੋੜ ਰੁਪਏ 'ਤੇ ਸੀ। ਸ਼੍ਰੀਰਾਮ ਟਰਾਂਸਪੋਰਟ ਦੇ ਨਿਰਦੇਸ਼ਕ ਮੰਡਲ ਨੇ ਸੱਤ ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਅੰਤਿਮ ਲਾਭਾਂਸ਼ ਦੇਣ ਦੀ ਸਿਫਾਰਿਸ਼ ਕੀਤੀ ਹੈ। ਇਹ ਸ਼ੇਅਰਧਾਰਕਾਂ ਦੀ ਮਨਜ਼ੂਰੀ ਦੇ ਅਧੀਨ ਹੈ। ਕੰਪਨੀ ਨੇ 16 ਨਵੰਬਰ 2018 ਨੂੰ ਪੰਜ ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਅੰਤਰਿਮ ਲਾਭਾਂਸ਼ ਦਾ ਭੁਗਤਾਨ ਕੀਤਾ ਸੀ। ਇਸ ਦੇ ਨਾਲ 2018-19 ਲਈ 12 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਕੁਲ ਲਾਭਾਂਸ਼ ਦਿੱਤਾ ਜਾਵੇਗਾ।


Aarti dhillon

Content Editor

Related News