‘ਸ਼ੇਅਰਾਂ ’ਚ ਉਛਾਲ ਨਾਲ ਟਾਪ 7 ਕੰਪਨੀਆਂ ਦੀ ਬਾਜ਼ਾਰ ਹੈਸੀਅਤ 1,40,430.45 ਕਰੋਡ਼ ਰੁਪਏ ਵਧੀ

Monday, Feb 15, 2021 - 12:00 PM (IST)

‘ਸ਼ੇਅਰਾਂ ’ਚ ਉਛਾਲ ਨਾਲ ਟਾਪ 7 ਕੰਪਨੀਆਂ ਦੀ ਬਾਜ਼ਾਰ ਹੈਸੀਅਤ 1,40,430.45 ਕਰੋਡ਼ ਰੁਪਏ ਵਧੀ

ਨਵੀਂ ਦਿੱਲੀ(ਭਾਸ਼ਾ)- ਸ਼ੇਅਰ ਬਾਜ਼ਾਰਾਂ ’ਚ ਪਿਛਲੇ ਹਫਤੇ ਤੇਜ਼ੀ ਦਾ ਸਿਲਸਿਲਾ ਬਣੇ ਰਹਿਣ ਨਾਲ ਟਾਪ 10 ’ਚੋਂ 7 ਕੰਪਨੀਆਂ ਦੀ ਬਾਜ਼ਾਰ ਹੈਸੀਅਤ ਕੁਲ ਮਿਲਾ ਕੇ 1,40,430.45 ਕਰੋਡ਼ ਰੁਪਏ ਵੱਧ ਗਈ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਲਾਭ ਰਿਲਾਇੰਸ ਇੰਡਸਟਰੀਜ਼ ਨੂੰ ਹੋਇਆ। ਹਫਤੇ ਦੌਰਾਨ ਬੀ. ਐੱਸ. ਈ. 30 ਸੈਂਸੈਕਸ ਕੁਲ ਮਿਲਾ ਕੇ 812.67 ਅੰਕ ਯਾਨੀ 1.60 ਫੀਸਦੀ ਚੜ੍ਹ ਗਿਆ। ਲਾਭ ’ਚ ਰਹੇ ਪ੍ਰਮੁੱਖ ਸ਼ੇਅਰਾਂ ’ਚ ਰਿਲਾਇੰਸ ਇੰਡਸਟਰੀਜ਼, ਟੀ. ਸੀ. ਐੱਸ., ਇਨਫੋਸਿਸ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਸਟੇਟ ਬੈਂਕ ਅਤੇ ਬਜਾਜ ਫਾਈਨਾਂਸ ਸ਼ਾਮਲ ਹਨ।

ਐੱਚ. ਡੀ. ਐਫ. ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ’ਚ ਗਿਰਾਵਟ ਰਹੀ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 74,329.95 ਕਰੋਡ਼ ਵੱਧ ਕੇ 12,94,038.34 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਬਾਜ਼ਾਰ ਪੂੰਜੀਕਰਣ ’ਚ 22,943.86 ਕਰੋਡ਼ ਦਾ ਵਾਧਾ ਦਰਜ ਕੀਤਾ ਗਿਆ ਅਤੇ ਕੰਪਨੀ ਦੀ ਸ਼ੇਅਰ ਭਾਅ ਦੇ ਹਿਸਾਬ ਨਾਲ ਹੈਸੀਅਤ 4,47,323.82 ਕਰੋਡ਼ ਰੁਪਏ ’ਤੇ ਪਹੁੰਚ ਗਈ।


author

cherry

Content Editor

Related News