ਸ਼ੇਅਰ ਬਾਜ਼ਾਰ ''ਚ ਪਰਤੀ ਰੌਣਕ, ਨਿਵੇਸ਼ਕਾਂ ਨੂੰ ਹੋਇਆ ਲਗਭਗ 3 ਲੱਖ ਕਰੋੜ ਰੁਪਏ ਦਾ ਮੁਨਾਫਾ

Monday, Jan 09, 2023 - 06:38 PM (IST)

ਸ਼ੇਅਰ ਬਾਜ਼ਾਰ ''ਚ ਪਰਤੀ ਰੌਣਕ, ਨਿਵੇਸ਼ਕਾਂ ਨੂੰ ਹੋਇਆ ਲਗਭਗ 3 ਲੱਖ ਕਰੋੜ ਰੁਪਏ ਦਾ ਮੁਨਾਫਾ

ਮੁੰਬਈ - ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੇ ਪਿਛਲੇ ਹਫਤੇ ਦੇ ਘਾਟੇ ਨੂੰ ਇਕ ਦਿਨ 'ਚ ਪੂਰਾ ਕਰ ਲਿਆ। ਕਾਰੋਬਾਰ ਦੌਰਾਨ ਸੈਂਸੈਕਸ ਨੇ 900 ਅੰਕਾਂ ਤੋਂ ਵੱਧ ਦੀ ਛਾਲ ਮਾਰੀ। ਸੈਂਸੈਕਸ 846.94 ਅੰਕ ਜਾਂ 1.41% ਦੇ ਵਾਧੇ ਨਾਲ 60,747.31 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 241.75 ਅੰਕ ਜਾਂ 1.35% ਵਧ ਕੇ 18,101.20 ਦੇ ਪੱਧਰ 'ਤੇ ਪਹੁੰਚ ਗਿਆ ਹੈ। ਅੱਜ ਸਾਰੇ ਸੈਕਟਰਲ ਸੂਚਕਾਂਕ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨਫਰਮੇਸ਼ਨ ਟੈਕਨਾਲੋਜੀ, ਪਾਵਰ, ਆਟੋ, ਕੈਪੀਟਲ ਗੁਡਸ, ਆਇਲ ਐਂਡ ਗੈਸ, ਮੈਟਲ ਅਤੇ ਪਬਲਿਕ ਸੈਕਟਰ ਬੈਂਕ ਲਗਭਗ ਸਾਰੇ ਸੂਚਕਾਂਕ 'ਚ 1 ਤੋਂ 2 ਫੀਸਦੀ ਦੀ ਤੇਜ਼ੀ ਦੇਖੀ ਗਈ ਹੈ। ਬੀਐੱਸਈ ਦਾ ਮਿਡਕੈਪ ਇੰਡੈਕਸ ਵੀ ਅੱਜ 1 ਫੀਸਦੀ ਵਧ ਕੇ ਬੰਦ ਹੋਇਆ। ਇਸ ਦੇ ਨਾਲ ਹੀ ਸਮਾਲਕੈਪ ਇੰਡੈਕਸ 0.5 ਫੀਸਦੀ ਵਧਿਆ ਹੈ। ਇਸ ਉਛਾਲ ਨਾਲ ਅੱਜ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀ ਦੌਲਤ ਵਿੱਚ ਕਰੀਬ 3 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਨੈਨੋ ਯੂਰੀਆ ਦੇ ਰਾਸ਼ਟਰੀ ਉਤਪਾਦਨ ਨੂੰ ਰਫ਼ਤਾਰ ਦੇਵੇਗਾ ਪੰਜਾਬ, 45 ਕਿਲੋ ਬੈਗ ਦੀ ਥਾਂ ਲਵੇਗੀ 'ਬੋਤਲ'

ਨਿਵੇਸ਼ਕਾਂ ਨੇ ਅੱਜ 3 ਲੱਖ ਕਰੋੜ ਰੁਪਏ ਕਮਾਏ 

BSE 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ ਸੋਮਵਾਰ 9 ਜਨਵਰੀ ਨੂੰ ਵਧ ਕੇ 282.79 ਲੱਖ ਕਰੋੜ ਰੁਪਏ ਹੋ ਗਿਆ, ਜੋ ਕਿ ਇਸ ਦੇ ਪਿਛਲੇ ਵਪਾਰਕ ਦਿਨ ਯਾਨੀ ਸ਼ੁੱਕਰਵਾਰ, 6 ਜਨਵਰੀ ਨੂੰ 279.75 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦੇ ਮਾਰਕੀਟ ਕੈਪ ਵਿੱਚ ਅੱਜ ਲਗਭਗ 3.12 ਲੱਖ ਕਰੋੜ ਰੁਪਏ ਦੀ ਭਾਰੀ ਗਿਰਾਵਟ ਆਈ ਹੈ।

ਸੈਂਸੈਕਸ ਦੇ ਇਹ 5 ਸਟਾਕ ਵੱਧ ਤੋਂ ਵੱਧ ਵਾਧੇ ਨਾਲ ਬੰਦ ਹੋਏ

ਸੈਂਸੈਕਸ ਦੇ 30 ਵਿੱਚੋਂ 27 ਸਟਾਕ ਅੱਜ ਵਾਧੇ ਨਾਲ ਬੰਦ ਹੋਏ। ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 3.56 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਐਚਸੀਐਲ ਟੇਕ, ਇੰਡਸਇੰਡ ਬੈਂਕ, ਟੀਸੀਐਸ ਅਤੇ ਭਾਰਤੀ ਏਅਰਟੈੱਲ ਸਭ ਤੋਂ ਵੱਧ ਵਧੇ ਅਤੇ 2.69% ਤੋਂ 3.07% ਤੱਕ ਦੇ ਵਾਧੇ ਨਾਲ ਬੰਦ ਹੋਏ।

ਇਹ ਵੀ ਪੜ੍ਹੋ : ਵਿਸ਼ਵ ਬੈਂਕ ਦੀ ਚਿਤਾਵਨੀ - ਗਲੋਬਲ ਅਰਥਵਿਵਸਥਾ ’ਤੇ ਮੰਡਰਾ ਰਿਹਾ ਮੰਦੀ ਦਾ ਖ਼ਤਰਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News