ਸ਼ੇਅਰ ਬਾਜ਼ਾਰ ਸਾਲ 2023 ’ਚ ਕਰੀਬ 20 ਫੀਸਦੀ ਚੜ੍ਹਿਆ, ਨਿਵੇਸ਼ਕਾਂ ਨੇ ਇਸ ਸਾਲ ਕੀਤੀ ਬੰਪਰ ਕਮਾਈ

Saturday, Dec 30, 2023 - 02:14 PM (IST)

ਸ਼ੇਅਰ ਬਾਜ਼ਾਰ ਸਾਲ 2023 ’ਚ ਕਰੀਬ 20 ਫੀਸਦੀ ਚੜ੍ਹਿਆ, ਨਿਵੇਸ਼ਕਾਂ ਨੇ ਇਸ ਸਾਲ ਕੀਤੀ ਬੰਪਰ ਕਮਾਈ

ਨਵੀਂ ਦਿੱਲੀ (ਭਾਸ਼ਾ) – ਸ਼ੇਅਰ ਬਾਜ਼ਾਰ ਲਈ 2023 ਇਕ ਯਾਦਗਾਰ ਸਾਲ ਰਿਹਾ। ਪਾਜ਼ੇਟਿਵ ਫੈਕਟਰ ਦੇ ਦਮ ’ਤੇ ਸ਼ੇਅਰਾਂ ’ਚ ਸ਼ਾਨਦਾਰ ਤੇਜ਼ੀ ਆਈ ਅਤੇ ਦਲਾਲ ਸਟ੍ਰੀਟ ਦੇ ਨਿਵੇਸ਼ਕਾਂ ਨੂੰ ਇਸ ਸਾਲ 80.62 ਲੱਖ ਕਰੋੜ ਰੁਪਏ ਦੀ ਬੰਪਰ ਕਮਾਈ ਹੋਈ।

ਘਰੇਲੂ ਸ਼ੇਅਰ ਬਾਜ਼ਾਰਾਂ ਦੇ ਪ੍ਰਮੁੱਖ ਸੂਚਕ ਅੰਕਾਂ ਸੈਂਸੈਕਸ ਅਤੇ ਨਿਫਟੀ ਵਿਚ 2023 ਦੌਰਾਨ ਕਰੀਬ 20 ਫੀਸਦੀ ਦੀ ਤੇਜ਼ੀ ਰਹੀ। ਹਾਲਾਂਕਿ ਸਾਲ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਨਿਵੇਸ਼ਕਾਂ ਨੇ ਮੁਨਾਫਾਵਸੂਲੀ ’ਤੇ ਜ਼ੋਰ ਦਿੱਤਾ ਅਤੇ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ. ਐੱਸ.ਈ. ਸੈਂਸੈਕਸ 170.12 ਅੰਕ ਡਿਗ ਕੇ 72,240.26 ਅੰਕ ’ਤੇ ਬੰਦ ਹੋਇਆ। ਉੱਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕ ਅੰਕ ਨਿਫਟੀ ਵੀ 47.30 ਅੰਕ ਦੀ ਗਿਰਾਵਟ ਨਾਲ 21,731.40 ’ਤੇ ਬੰਦ ਹੋਇਆ।

ਇਹ ਵੀ ਪੜ੍ਹੋ :     ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਦੀ ਮਜ਼ਬੂਤ ਵਿਆਪਕ ਆਰਥਿਕ ਬੁਨਿਆਦ, ਤਿੰਨ ਸੂਬਿਆਂ ਵਿਚ ਹਾਲ ਹੀ ’ਚ ਹੋਈਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਨਾਲ ਸਿਆਸੀ ਸਥਿਰਤਾ, ਆਸ਼ਾਵਾਦੀ ਕਾਰਪੋਰੇਟ ਆਮਦਨ ਦ੍ਰਿਸ਼ਟੀਕੋਣ, ਅਮਰੀਕੀ ਫੈੱਡਰਲ ਰਿਜ਼ਰਵ ਦੇ ਅਗਲੇ ਸਾਲ 3 ਸੰਭਾਵਿਤ ਦਰਾਂ ਵਿਚ ਕਟੌਤੀ ਨੂੰ ਲੈ ਕੇ ਸੰਕੇਤ ਦੇਣ ਅਤੇ ਭਾਰੀ ਪ੍ਰਚੂਨ ਨਿਵੇਸ਼ਕਾਂ ਦੀ ਭਾਈਵਾਲੀ ਨੇ 2023 ਵਿਚ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਸਾਲ 28 ਦਸੰਬਰ ਤੱਕ 30 ਸ਼ੇਅਰਾਂ ਵਾਲੇ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ ਨੇ 11,569.64 ਅੰਕ ਜਾਂ 19 ਫੀਸਦੀ ਦਾ ਵਾਧਾ ਹਾਸਲ ਕੀਤਾ।

ਇਹ ਵੀ ਪੜ੍ਹੋ :    ਨਵੇਂ ਸਾਲ ਤੋਂ ਪਹਿਲਾਂ ਪੂਰੇ ਕਰੋ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

ਰਿਕਾਰਡ ਹਾਈ ’ਤੇ ਪੁੱਜਾ ਬੀ. ਐੱਸ. ਈ. ਕੰਪਨੀਆਂ ਦਾ ਮਾਰਕੀਟ ਕੈਪ

ਇਸ ਸਾਲ ਹੁਣ ਤੱਕ ਬੀ. ਐੱਸ. ਈ. ਵਿਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 80.62,310.14 ਕਰੋੜ ਵਧ ਕੇ 3,63,00,558.07 ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ ’ਤੇ ਪੁੱਜ ਗਿਆ। ਵੀਰਵਾਰ ਨੂੰ ਕਾਰੋਬਾਰ ਦੇ ਅਖੀਰ ਵਿਚ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਮੁਲਾਂਕਣ ਉੱਚ ਪੱਧਰ ’ਤੇ ਪੁੱਜ ਗਿਆ ਸੀ। ਸਵਾਸਤਿਕ ਇਨਵੈਸਟਮੈਂਟਮਾਰਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਨਿਆਤੀ ਨੇ ਕਿਹਾ ਕਿ ਭਾਰਤੀ ਬਾਜ਼ਾਰ ਨੇ ਲਚਕੀਲੇਪਨ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ 2023 ਨਾ ਸਿਰਫ ਭਾਰਤੀ ਸ਼ੇਅਰ ਬਾਜ਼ਾਰ ਲਈ ਇਕ ਚੰਗਾ ਸਾਲ ਰਿਹਾ ਸਗੋਂ ਪ੍ਰਚੂਨ ਨਿਵੇਸ਼ਕਾਂ ਨੂੰ ਵੀ ਇਸ ਸਾਲ ਮੁਨਾਫਾ ਹੋਇਆ। ਭਾਰਤੀ ਬਾਜ਼ਾਰਾਂ ਨੇ ਇਸ ਸਾਲ ਉਸ ਸਮੇਂ ਆਪਣੀਆਂ ਪ੍ਰਾਪਤੀਆਂ ਵਿਚ ਹੋਰ ਵਾਧਾ ਕੀਤਾ ਜਦੋਂ ਬੀ.ਐੱਸ. ਈ. ’ਤੇ ਸੂਚੀਬੱਧ ਕੰਪਨੀਆਂ ਦਾ ਸੰਯੁਕਤ ਮਾਰਕੀਟ ਮੁਲਾਂਕਣ ਇਸ ਸਾਲ 29 ਨਵੰਬਰ ਨੂੰ ਪਹਿਲੀ ਵਾਰ 4000 ਅਰਬ ਅਮਰੀਕੀ ਡਾਲਰ ਤੱਕ ਪੁੱਜ ਗਿਆ।

3 ਸੂਬਿਆਂ ’ਚ ਭਾਜਪਾ ਦੀ ਜਿੱਤ ਤੋਂ ਬਾਅਦ ਜ਼ਬਰਦਸਤ ਤੇਜ਼ੀ

ਮੋਤੀਲਾਲ ਓਸਵਾਲ ਬ੍ਰੋਕਿੰਗ ਐਂਡ ਡਿਸਟ੍ਰੀਬਿਊਸ਼ਨ ਵਲੋਂ ਜਾਰੀ ਇਕ ਬਿਆਨ ਮੁਤਾਬਕ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਸੂਬਾਈ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਨਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਿਵੇਸ਼ਕਾਂ ਵਿਚ ਸਿਆਸੀ ਨਿਰੰਤਰਤਾ ਨੂੰ ਲੈ ਕੇ ਵਿਸ਼ਵਾਸ ਵਧਿਆ ਹੈ। ਬਿਆਨ ’ਚ ਕਿਹਾ ਗਿਆ ਕਿ ਇਹ ਭਾਰਤ ਦੀ ਮੈਕਰੋ ਅਤੇ ਨੀਤੀਗਤ ਰਫਤਾਰ ਲਈ ਚੰਗਾ ਸੰਕੇਤ ਹੈ, ਜਿਸ ਵਿਚ ਹੋਰ ਪ੍ਰਮੁੱਖ ਅਰਥਵਿਵਸਥਾਵਾਂ ਦੀ ਤੁਲਨਾ ’ਚ ਸਭ ਤੋਂ ਜ਼ਿਆਦਾ ਵਾਧਾ ਹੋ ਰਿਹਾ ਹੈ।

ਬੀ.ਐੱਸ. ਈ. ਸੈਂਸੈਕਸ ਇਸ ਸਾਲ 20 ਮਾਰਚ ਨੂੰ 52 ਹਫਤਿਆਂ ਦੇ ਹੇਠਲੇ ਪੱਧਰ 57,084.91 ਅੰਕ ’ਤੇ ਪੁੱਜਣ ਤੋਂ ਬਾਅਦ 28 ਦਸੰਬਰ ਨੂੰ 72,484.34 ਅੰਕ ਦੇ ਆਪਣੇ ਸਭ ਤੋਂ ਉੱਚ ਪੱਧਰ ’ਤੇ ਪੁੱਜ ਗਿਆ। ਇਸ ਸਾਲ ਬੀ. ਐੱਸ.ਈ. ਸੂਚਕ ਅੰਕ ਨੇ 8 ਵਿਚ ਮਾਸਿਕ ਲਾਭ ਦਰਜ ਕੀਤਾ ਜਦ ਕਿ ਬਾਰੀ ਚਾਰ ਵਿਚ ਗਿਰਾਵਟ ਆਈ। ਬੀ. ਐੱਸ. ਈ. ਸੂਚਕ ਅੰਕ ਨਵੰਬਰ ਵਿਚ 4.87 ਫੀਸਦੀ ਉਛਲਿਆ ਜਦ ਕਿ ਦਸੰਬਰ ਵਿਚ ਹੁਣ ਤੱਕ ਇਸ ਵਿਚ 8 ਫੀਸਦੀ ਦੀ ਤੇਜੀ਼ ਆ ਚੁੱਕੀ ਹੈ।

ਇਹ ਵੀ ਪੜ੍ਹੋ :     ਭਾਸ਼ਾ ਨੂੰ ਲੈ ਕੇ ਕਈ ਥਾਵਾਂ 'ਤੇ ਭੱਖ਼ਿਆ ਵਿਵਾਦ , ਕਈ ਕੰਪਨੀਆਂ ਦੇ ਸਾਈਨ ਬੋਰਡ 'ਤੇ ਕਾਲਖ਼ ਲਗਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News