ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਲਾਭ ਗਵਾਇਆ, ਨੁਕਸਾਨ ''ਚ ਆਇਆ

Tuesday, Dec 27, 2022 - 11:21 AM (IST)

ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਲਾਭ ਗਵਾਇਆ, ਨੁਕਸਾਨ ''ਚ ਆਇਆ

ਮੁੰਬਈ- ਏਸ਼ੀਆਈ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ ਦੇ ਵਿਚਕਾਰ ਮੰਗਲਵਾਰ ਨੂੰ ਸਥਾਨਕ ਬਾਜ਼ਾਰ ਵੀ ਵਾਧੇ ਨਾਲ ਖੁੱਲ੍ਹੇ। ਪਰ ਬਾਅਦ 'ਚ ਮੁਨਾਫਾ ਵਸੂਲੀ ਕਾਰਨ ਬਾਜ਼ਾਰ ਹੇਠਾਂ ਆ ਗਏ।
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 404.21 ਅੰਕ ਵਧ ਕੇ 60,970.63 ਅੰਕ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 119.45 ਅੰਕਾਂ ਦੇ ਵਾਧੇ ਨਾਲ 18,134.05 'ਤੇ ਖੁੱਲ੍ਹਿਆ।
ਹਾਲਾਂਕਿ ਬਾਅਦ 'ਚ ਸੈਂਸੈਕਸ ਨੇ ਸ਼ੁਰੂਆਤੀ ਵਾਧਾ ਗਵਾ ਦਿੱਤਾ ਅਤੇ ਇਹ 74.9 ਅੰਕਾਂ ਦੇ ਨੁਕਸਾਨ ਨਾਲ 60,491.52 'ਤੇ ਆ ਗਿਆ। ਨਿਫਟੀ ਵੀ 15.10 ਅੰਕਾਂ ਦੇ ਨੁਕਸਾਨ ਨਾਲ 17,999.50 'ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ ਦੀਆਂ ਕੰਪਨੀਆਂ 'ਚ ਟਾਟਾ ਮੋਟਰਜ਼, ਟਾਟਾ ਸਟੀਲ, ਪਾਵਰ ਗਰਿੱਡ, ਟਾਈਟਨ, ਏਸ਼ੀਅਨ ਪੇਂਟਸ, ਕੋਟਕ ਮਹਿੰਦਰਾ ਬੈਂਕ, ਅਲਟਰਾਟੈਕ ਸੀਮੈਂਟ ਅਤੇ ਬਜਾਜ ਫਾਈਨਾਂਸ ਦੇ ਸ਼ੇਅਰ ਲਾਭ 'ਚ ਸਨ।
ਦੂਜੇ ਪਾਸੇ ਬਜਾਜ ਫਿਨਸਰਵ, ਆਈ.ਟੀ.ਸੀ., ਟੀ.ਸੀ.ਐੱਸ., ਟੈਕ ਮਹਿੰਦਰਾ, ਇੰਡਸਇੰਡ ਬੈਂਕ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਨੁਕਸਾਨ 'ਚ ਕਾਰੋਬਾਰ ਕਰ ਰਹੇ ਸਨ।
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਬੜ੍ਹਤ ਨਾਲ ਕਾਰੋਬਾਰ ਕਰ ਰਿਹਾ ਸੀ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਬੰਦ ਰਹੇ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 721.13 ਅੰਕ ਜਾਂ 1.20 ਫੀਸਦੀ ਵਧ ਕੇ 60,566.42 'ਤੇ ਬੰਦ ਹੋਇਆ ਸੀ। ਨਿਫਟੀ 207.80 ਅੰਕ ਜਾਂ 1.17 ਫੀਸਦੀ ਵਧ ਕੇ 18,014.60 'ਤੇ ਰਿਹਾ।


author

Aarti dhillon

Content Editor

Related News