ਜ਼ਰੂਰੀ ਖ਼ਬਰ : ਲੋਕਾਂ ਨੂੰ ਕਮਾਈ ਕਰਵਾਉਣ ਦੇ ਨਾਲ-ਨਾਲ ‘ਸ਼ੇਅਰ ਬਾਜ਼ਾਰ’ ’ਚ ਇੰਝ ਕਰ ਸਕਦੇ ਹੋ ਹੁਣ ਤੁਸੀਂ ਵੀ ‘ਕਮਾਈ’
Thursday, Apr 15, 2021 - 06:54 PM (IST)

ਇੰ. ਮਨਿੰਦਰ ਸਿੰਘ
ਸਟਾਕ ਮਾਰਕੀਟ /ਸ਼ੇਅਰ ਮਾਰਕੀਟ ਇੱਕ ਇਹੋ ਜਿਹੀ ਥਾਂ ਹੈ, ਜਿੱਥੇ ਲਿਸਟੇਡ ਕੰਪਨੀਆਂ ਦੇ ਸ਼ੇਯਰ ਦਾ ਕਾਰੋਬਾਰ ਹੁੰਦਾ ਹੈ। ਭਾਰਤ ਵਿੱਚ ਸ਼ੇਅਰ ਮਾਰਕੀਟ ਦਾ ਸਾਰਾ ਕੰਮ ਸਟਾਕ ਮਾਰਕੀਟ ਵਿੱਚ ਬੰਬੇ ਸਟਾਕ ਏਕਸਚੇਂਜ (BSE) ਅਤੇ ਨੈਸ਼ਨਲ ਸਟਾਕ ਏਕਸਚੇਂਜ ( NSE ) ਵਿੱਚ ਹੁੰਦਾ ਹੈ। ਇਸ ਦੀ ਸਾਰੀ ਨਿਗਰਾਨੀ ਸੇਬੀ (ਸਿਕਯੋਰਿਟੀ ਐਕਸਚੇਂਜ ਬੋਰਡ ਆੱਫ ਇੰਡੀਆ SEBI) ਵੱਲੋਂ ਕੀਤੀ ਜਾਂਦੀ ਹੈ। ਜਿਵੇਂ ਆਰ.ਬੀ.ਆਈ.(RBI) ਬੈਂਕਾ ਨੂੰ ਨਿਯਮਿਤ ਕਰਦੀ ਹੈ, ਉਸੇ ਤਰ੍ਹਾਂ ਸੇਬੀ ਸ਼ੇਅਰ ਬਾਜ਼ਾਰਾਂ ਨੂੰ ਨਿਯਮਿਤ ਕਰਦੀ ਹੈ। ਇਸ ਸੈਕਟਰ ਵਿੱਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਣ ਵਿਦੀਆਰਥੀ 12 ਵੀਂ ਤੋਂ ਬਾਅਦ 1 ਜਾਂ 3 ਸਾਲ ਦਾ ਕੋਰਸ, ਡਿਪਲੋਮਾ ਅਤੇ ਡਿਗਰੀ ਹਾਸਿਲ ਕਰ ਸਕਦੇ ਹਨ।
ਕਰ ਸਕਦੇ ਹੋ ਇਹ ਕੋਰਸ
ਜੇਕਰ ਤੁਹਾਡੀ ਇੱਛਾ ਇਸ ਖੇਤਰ ਵਿੱਚ ਭਵਿੱਖ ਬਣਾਉਣ ਦੀ ਹੈ ਤਾਂ ਤੁਸੀਂ 1 ਜਾਂ 3 ਸਾਲ ਦਾ ਕੋਰਸ ਜਾਂ ਪ੍ਰੋਗਰਾਮ ਦੇ ਨਾਲ ਕਾਮਰਸ ਜਾਂ ਬਿਜੈਨਸ ਐਡਮਿਨਿਸਟ੍ਰੇਸ਼ਨ ਕੋਰਸਾਂ ਵਿੱਚ ਗ੍ਰੈਜੂਏਸ਼ਨ ਵੀ ਕਰ ਸਕਦੇ ਹੋ। ਇਨ੍ਹਾਂ ਕੋਰਸਾਂ ਰਾਹੀਂ ਤੁਸੀਂ ਸਟਾਕ ਮਾਰਕੀਟ ਦੇ ਅਕਾਦਮਿਕ ਪਹਿਲੂ ਅਤੇ ਪੇਸ਼ੇਵਰ ਪਹਿਲੂ, ਕੌਮਾਂਤਰੀ ਸਟਾਕ ਮਾਰਕੀ ਅਤੇ ਉੱਥੇ ਦੀ ਆਰਥਕਤਾ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਕਿਸੀ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ ਘੱਟ 60 ਫੀਸਦੀ ਅੰਕ ਨਾਲ 12ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਕਰ ਸਕਦੇ ਹੋ ਇਹ ਕੋਰਸ
* ਕੋਰਸ ਇੰਨ ਬੈਸਿਕ ਸਟਾਕ ਮਾਰਕੀਟ
* ਕੋਰਸ ਇੰਨ ਟੈਕਨੀਕਲ ਐਨਾਲਿਸ
* ਕੋਰਸ ਇੰਨ ਫੰਡਾਮੈਨਟਲ ਐਨਾਲਿਸ
* ਕਰਂਸੀ ਅਤੇ ਕੋਮੋਡਿਟੀ ਮਾਰਕੀਟ
* ਮਾਸਟਰ ਆੱਫ ਫਾਇਨੈਂਸ
* ਫਾਈਨੈਂਸ਼ੀਅਲ ਇੰਜੀਨਿਅਰਿੰਗ
* ਫਾਈਨੈਂਸੀਅਲ ਰਿਸਕ ਮੈਨੇਜਮੈਂਟ
ਪੜ੍ਹੋ ਇਹ ਵੀ ਖਬਰ - ‘ਅਮਰੀਕਾ’ ਜਾਣ ਦੇ ਚਾਹਵਾਨ ‘ਵਿਦਿਆਰਥੀ’ ਟੈਸਟ ਦੇਣ ਤੋਂ ਪਹਿਲਾਂ ਜਾਨਣ ਇਹ ਖ਼ਾਸ ਗੱਲਾਂ, ਕਦੇ ਨਹੀਂ ਖਾਵੋਗੇ ਧੋਖਾ
ਐੱਨ.ਸੀ. ਐੱਫ.ਐੱਮ. ( NCFM) ਪ੍ਰੀਖਿਆ ਬਾਰੇ
ਸਟਾਕ ਮਾਰਕੀਟ ਵਿੱਚ ਜੇਕਰ ਤੁਸੀਂ ਆਪਣਾ ਭੱਵਿਖ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਐੱਨ.ਸੀ. ਐੱਫ.ਐੱਮ. ਪ੍ਰੀਖਿਆ ਦੇਣ ਦੀ ਲੋੜ ਹੈ। ਇਹ ਪ੍ਰੀਖਿਆ ਦੇਣ ਲਈ ਤੁਹਾਨੂੰ 2000 ਤੋਂ 2500 ਤੱਕ ਫੀਸ ਅਦਾ ਕਰਨੀ ਪਵੇਗੀ ਅਤੇ ਇਸ ਲਈ ਤੁਸੀਂ ਐੱਨ.ਐੱਸ. ਈ. ਦੀ ਵੈੱਬਸਾਈਟ ਉੱਤੇ ਜਾ ਕੇ ਖੁਦ ਨੂੰ ਰਜਿਸਟਰ ਕਰਵਾ ਸਕਦੇ ਹੋ। ਇਸ ਵਿੱਚ ਵੱਖ-ਵੱਖ ਮੋਡੁਓਲ (Module) ਹੈ, ਜਿਨ੍ਹਾਂ ਵਿੱਚ ਤੁਸੀਂ ਪ੍ਰੀਖਿਆ ਦੇ ਸਕਦੇ ਹੋ। ਇਨ੍ਹਾਂ ਕੋਰਸਾਂ ਵਿੱਚ ਬਾਕੀ ਸਭ ਕੋਰਸਾਂ ਨੂੰ ਛੱਡ ਕੇ ਕਲੀਰਿੰਗ ਸੈਟਲਮੈਂਟ ਐੱਡ ਰਿਸਕ ਮੈਨੇਜਮੈਂਟ ਕੋਰਸ ਦੇ ਪ੍ਰੀਖਿਆ ਦਾ ਸਮਾਂ 60 ਮਿਨਟ ਅਤੇ ਸਰਟੀਫਿਕੇਟ ਦੀ ਵੈਧਤਾ 3 ਸਾਲ ਦੀ ਹੈ। ਬਾਕੀ ਸਭ ਬਿਗਨਰ ਮੋਡੂਅਲ ਦੀ ਪ੍ਰੀਖਿਆ ਸਮਾਂ 120 ਮਿੰਟ ਅਤੇ ਸਰਟੀਫਿਕੇਟ ਦੀ ਵੈਧਤਾ 5 ਸਾਲ ਹੈ। ਇਸ ਵਿੱਚ ਅਸੀਂ ਬਿਗਨਰ ਮੋਡੂਅਲ ਬਾਰੇ ਦੱਸਿਆ ਅਡਵਾਂਸ ਅਤੇ ਨਵੇਂ ਪ੍ਰੋਗਰਾਮ ਬਾਰੇ ਤੁਸੀਂ nseindia.com ਉੱਤੇ ਜਾ ਕੇ ਜਾਣਕਾਰੀ ਹਾਸਿਲ ਕਰ ਸਕਦੇ ਹੋ।
ਬਿਗਨਰ ਮੋਡੂਅਲ ਦੇ ਨਾਂ
ਪ੍ਰੀਖਿਆ ਦਾ ਨਾਂ | ਪ੍ਰਸ਼ਨਾਂ ਦੀ ਗਿਣਤੀ | ਫੈਨਸ਼ੀਅਲ ਮਾਰਕੀਟ ਬਿਗਨਰ ਮੋਡੂਅਲ | ਨੈਗੇਟਿਵ ਮਾਰਕਿੰਗ |
ਫੈਨਸ਼ੀਅਲ ਮਾਰਕੀਟ ਬਿਗਨਰ ਮੋਡੂਅਲ | 60 | 50% | ਨਹੀਂ |
ਮਿਓਚਲ ਫੰਡ ਬਿਗਨਰ ਮੋਡੂਅਲ | 60 | 50% | ਨਹੀਂ |
ਕਰੰਸੀ ਡੇਰੀਵੇਟਿਵਜ਼ | 60 | 50% | ਨਹੀਂ |
ਇਕੁਇਟੀ ਡੇਰੀਵੇਟਿਵਜ਼ | 60 | 50% | ਨਹੀਂ |
ਇੰਟਰਸਟ ਰੇਟ ਡੇਰੀਵੇਟਿਵਜ਼ | 60 | 50% | ਨਹੀਂ |
ਕਮਰਸ਼ੀਅਲ ਬੈਕਿੰਗ ਇੰਡੀਆ | 60 | 50% | ਨਹੀਂ |
ਐੱਫ.ਆਈ.ਐੱਮ.ਐੱਮ.ਡੀ.ਏ ਐੱਨ.ਐੱਸ.ਈ ਡੈਬਿਟ ਮਾਰਕੀਟ | 60 | 60% | 0.25 |
ਸਿਕਿਓਰਿਟੀ ਮਾਰਕੇਟ | 60 | 60% | 0.25 |
ਕਲੀਰਿੰਗ ਸੈਟਲਮੈਂਟ ਐਂਡ ਰਿਸਕ ਮੈਨੇਜਮੈਂਟ | 75 | 60% | ਨਹੀਂ |
ਪੜ੍ਹੋ ਇਹ ਵੀ ਖਬਰ - Health Tips: ‘ਦੁੱਧ’ ਦੇ ਨਾਲ ਮੱਛੀ ਸਣੇ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ, ਹੋ ਜਾਵੋਗੇ ਕਈ ਬੀਮਾਰੀਆਂ ਦਾ ਸ਼ਿਕਾਰ
ਵੱਖ- ਵੱਖ ਸਟਾਕ ਮਾਰਕੀਟ ਦੀ ਜਾਣਕਾਰੀ
. ਬੀ.ਐੱਸ.ਈ (BSE) ਬਾਮਬੇ ਸਟਾਕ ਐਕਸਚੇਂਜ ਅਤੇ ਐੱਨ.ਐੱਸ.ਈ. (NSE) ਨੈਸ਼ਨਲ ਸਟਾਕ ਐਕਸਚੇਂਜ ਦੀ ਸਵੇਰੇ 9 ਵੱਜੇ ਤੋਂ ਬੋਲੀ ਲਗਣੀ ਸ਼ੁਰੂ ਹੁੰਦੀ ਹੈ। 9:07 ’ਤੇ ਪ੍ਰੀ ਓਪਨਿੰਗ ਅਤੇ 9:15 ਤੇ ਬਾਜ਼ਾਰ ਖੁੱਲਦਾ ਅਤੇ 3:30 ਬੰਦ ਹੋ ਜਾਂਦਾ ਹੈ।
. ਐੱਮ.ਸੀ.ਐਕਸ (MCX) ਮਲਟੀ ਕੋਮੋਡਿਟੀ ਐਕਸਚੇਂਜ ਬਾਜ਼ਾਰ ਗਰਮੀਆਂ ਵਿੱਚ ਸਵੇਰੇ 9 ਤੋਂ ਰਾਤ 11:30 ਅਤੇ ਸਰਦੀਆਂ ’ਚ ਸਵੇਰੇ 9 ਤੋਂ ਰਾਤ 11 ਵੱਜੇ ਤੱਕ ਖੁੱਲ੍ਹਾ ਰਹਿੰਦਾ ਹੈ। ਇਸ ਵਿੱਚ ਸੋਨੇ, ਚਾਂਦੀ, ਕਰੁੱਡ ਤੇਲ ਦੀ ਵੇਚ ਅਤੇ ਖ਼ਰੀਦ ਹੁੰਦੀ ਹੈ।
. ਐੱਨ.ਸੀ.ਡੀ.ਈ.ਐਕਸ (NCDEX) ਇਹ ਬਾਜ਼ਾਰ ਗਰਮੀਆਂ ਵਿੱਚ ਸਵੇਰੇ 9 ਤੋਂ ਰਾਤ 11:30 ਅਤੇ ਸਰਦੀਆਂ ਵਿੱਚ ਸਵੇਰੇ 9 ਤੋਂ ਰਾਤ 11 ਵੱਜੇ ਤੱਕ ਖੁੱਲਾ ਰਹਿੰਦਾ ਹੈ। ਇਸ ਵਿੱਚ ਖੇਤੀਬਾੜੀ ਨਾਲ ਜੁੜੀਆਂ ਚੀਜਾਂ ਜਿਵੇਂ ਛੋਲੇ, ਕਣਕ, ਚਾਵਲ ਦਾ ਵਾਪਾਰ ਹੁੰਦਾ ਹੈ।
. ਐੱਮ.ਸੀ.ਐਕਸ-ਐੱਸ.ਐਕਸ (MCX-SX) ਬਾਜ਼ਾਰ ਸਵੇਰੇ 9 ਵਜੇਂ ਤੋ ਲੈ ਕੇ 5 ਵਜੇਂ ਤੱਕ ਖੁੱਲਾ ਰਹਿੰਦਾ ਹੈ। ਇਸ ਵਿੱਚ ਕਰੰਸੀ ਡਾੱਲਰ/ਰੁਪਇਆ, ਪੋੰਡ/ਰੁਪਇਆ, ਯੂਰੋ/ਰੁਪਇਆ, ਯੈਨ/ਰੁਪਇਆ ਦੇ ਉਤਾਰ ਚੜ੍ਹਾਵ ਅਨੁਸਾਰ ਕੰਮ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
ਇਨ੍ਹਾਂ ਖੇਤਰਾਂ ਵਿੱਚ ਕਰ ਸਕਦੇ ਹੋ ਨੌਕਰੀ
ਬਰੋਕਰ - ਬਤੌਰ ਬਰੋਕਰ ਤੁਸੀਂ ਆਪਣੇ ਕਲਾਇੰਟ ਦਾ ਪੋਰਟਫੋਲੀਓ ਬਣਾਉਣ ਵਿੱਚ ਮਦਦ ਕਰ ਸਕਦੇ ਹੋ। ਇਸ ਵਿੱਚ ਸ਼ੇਯਰ, ਜੀਵਨ ਬੀਮਾ ਬਾਂਡ ਅਤੇ ਮਿਉਚਲ ਫੰਡ ਆਦਿ ਸ਼ਾਮਲ ਹਨ।
ਇਕੁਇਟੀ ਡੀਲਰ - ਸਟਾਕ ਮਾਰਕੀਟ ਵਿਚ ਇਕੁਇਟੀ ਡੀਲਰਾਂ ਦੀ ਲੋੜ ਖਰੀਦਣ, ਸ਼ੇਯਰ ਵੇ ਚਣ ਅਤੇ ਗਾਹਕਾਂ ਅਤੇ ਵੱਖ-ਵੱਖ ਵਿੱਤੀ ਸੰਸਥਾਵਾਂ ਨੂੰ ਸੰਭਾਵਤ ਨਿਵੇਸ਼ਾਂ ਬਾਰੇ ਸਲਾਹ ਪ੍ਰਦਾਨ ਕਰਨ ਲਈ ਹੁੰਦੀ ਹੈ। ਇਸ ਦੇ ਨਾਲ ਮੁੱਖ ਅਤੇ ਵੱਡਾ ਕੰਮ ਸਟਾਕ ਮਾਰਕੀਟ ਨੂੰ ਧਿਆਨ ਨਾਲ ਵੇਖਣਾ, ਚੰਗਾ ਰਿਸਰਨ ਅਤੇ ਲਾਭਅੰਸ਼ ਵਾਲੀਆਂ ਵੱਖ-ਵੱਖ ਕੰਪਨੀਆਂ ਦੀ ਜਾਣਕਾਰੀ ਹਾਸਲ ਕਰਨੀ ਹੁੰਦੀ ਹੈ।
ਸਟਾਕ ਮਾਰਕੀਟ ਵਿਸ਼ਲੇਸ਼ਕ - ਸਟਾਕ ਮਾਰਕੀਟ ਵਿਸ਼ਲੇਸ਼ਕ ਦਾ ਮੁੱਖ ਕੰਮ ਕਿਸੀ ਵੀ ਕੰਪਨੀ ਦੀ ਓ.ਪੀ.ਐੱਮ., ਉਸਦੇ ਲਾਭਾ ਦੇ ਨਾਲ ਕੰਪਨੀ ਦਾ ਪਿੱਛਲੇ ਸਾਲਾਂ ਵੀ ਕਿਨ੍ਹਾਂ ਫ਼ਾਇਦਾ ਜਾਂ ਨੁਕਸਾਨ ਹੋਇਆ ਇਸ ਬਾਰੇ ਜਾਣਕਾਰੀ ਰੱਖਣਾ। ਸਰਕਾਰ ਦੀਆਂ ਆਉਣ ਵਾਲਿਆਂ ਨਵੀਆਂ ਨੀਤੀਆਂ ਕਿੱਤੇ ਇਸ ਕੰਪਨੀ ਦੇ ਸ਼ੇਯਰ ਦੇ ਦਾਮ ’ਤੇ ਘੱਟ ਨਹੀਂ ਕਰ ਸਕਦੀ। ਕੰਪਨੀ ਦੇ ਸ਼ੇਯਰ ਦੇ ਸ਼ੇਯਰ ਪਿੱਛਲੇ ਸਮਾਂ ਵਿੱਚ ਕਿਨ੍ਹੇ ਫ਼ਾਇਦੇ ਵਿੱਚ ਰਹੇ ਹੈ।
ਸਟਾਕ ਬ੍ਰੋਕਰ - ਸਟਾਕ ਬ੍ਰੋਕਰ ਦਾ ਮੁੱਖ ਕੰਮ ਹੁੰਦਾ ਹੈ ਆਪਣੇ ਗ੍ਰਾਹਕ ਦਾ ਸ਼ੇਯਰ ਮਾਰਕੀਟ ਵਿੱਚ ਅਕਾਉਂਟ ਖੋਲ੍ਹਣਾ। ਇਸ ਦੇ ਨਾਲ ਹੀ ਸਟਾਕ ਬ੍ਰੋਕਰ ਖਰੀਦਦਾਰ ਅਤੇ ਵੇਚਣ ਵਾਲੇ ਵਿਚਕਾਰ ਵਿਚਾਲੇ ਦਾ ਕੰਮ ਕਰਦੇ ਹੈ। ਉਹ ਆਪਣੇ ਗ੍ਰਾਹਕ ਨੂੰ ਚੰਗੀ ਡੀਲ ਦੱਸਦਾ ਹੈ, ਕਿਉਂਕਿ ਜਦੋਂ ਉਸਦੇ ਗ੍ਰਾਹਕ ਨੂੰ ਮੁਨਾਫ਼ਾ ਹੋਵੇਗਾ ਤਾਂ ਉਸਨੂੰ ਵੀ ਮੁਨਾਵਾ ਹੋਵੇਗਾ। ਇਸ ਦੇ ਨਾਲ ਹੀ ਉਹ ਆਪਣੇ ਗ੍ਰਾਹਕ ਨੂੰ ਸਲਾਹ ਦੇਣ ਅਤੇ ਦਿਖਾਉਣ ਲਈ ਵੱਖ-ਵੱਖ ਕੰਪਨੀਆਂ ਦੀ ਪੂਰੀ ਪ੍ਰੋਫਾਈਲ ਬਣਾ ਕੇ ਰੱਖਦਾ ਹੈ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਰਿਲੇਸ਼ਨਸ਼ਿਪ ਮੈਨੇਜਰ - ਰਿਲੇਸ਼ਨਸ਼ਿਪ ਮੈਨੇਜਰ ਦਾ ਮੁੱਖ ਕੰਮ ਵਿੱਤੀ ਬਾਜ਼ਾਰ ਦੇ ਨਵੇਂ ਰੁਝਾਨਾਂ ਬਾਰੇ ਜਾਣਕਾਰੀ ਰੱਖਣਾ ਅਤੇ ਗਾਹਕਾਂ ਅਤੇ ਮਾਰਕੀਟ ਦਰਮਿਆਨ ਸਿਹਤਮੰਦ ਰਿਸ਼ਤਾ ਕਾਇਮ ਰੱਖਣਾ ਹੁੰਦਾ।
ਟਰਮੀਨਲ ਆਪਰੇਟਰ - ਟਰਮੀਨਲ ਆਪਰੇਟਰਾਂ ਨੂੰ ਮੁੱਖ ਤੌਰ ’ਤੇ ਐੱਚ.ਐੱਨ.ਆਈ ( ਹਾਈ ਨੈਟਵਰਥ ਇੰਨਵੈਸਟਰਸ) ਕਲਾਇੰਟਸ ਅਤੇ ਪ੍ਰਚੂਨ ਗਾਹਕਾਂ ਸਮੇਤ ਵਪਾਰੀਆਂ ਨਾਲ ਕੰਮ ਕਰਨਾ ਹੁੰਦਾ ਹੈ।
ਹਾਸਿਲ ਕਰ ਸਰਦੇ ਹੋ ਚੰਗਾ ਮਹਿਤਾਨਾ
ਇਸ ਖੇਤਰ ਵਿੱਚ ਕੰਮ ਕਰਦੇ ਹੋਏ ਤੁਸੀ ਸਟਾਕ ਐਕਸਚੇਂਜ, ਵਿੱਤੀ ਫਰਮ, ਵਿੱਤੀ ਸੰਸਥਾਵਾਂ, ਕਾਰਪੋਰੇਟ ਘਰਾਣਿਆਂ ਅਤੇ ਵਪਾਰਕ ਘਰਾਂ ਆਦਿ ਵਿਚ ਕੰਮ ਕਰਦੇ ਹੋਏ, ਤੁਸੀਂ ਤਕਰੀਬਨ 2 ਤੋਂ 6 ਲੱਖ ਸਲਾਨਾ ਸ਼ੁਰੂਆਤੀ ਤਨਖਾਹ ਪੈਕੇਜ ਦੀ ਉਮੀਦ ਕਰ ਸਕਦੇ ਹੋ। ਇਸ ਤਰ੍ਹਾਂ ਜੇਕਰ ਤੁਸੀਂ ਇਕੁਇਟੀ ਡੀਲਰ ਦਾ ਕੰਮ ਕਰਦੇ ਹੋ ਤਾਂ ਤਕਰੀਬਨ 2.40 ਲੱਖ ਸਲਾਨਾ, ਸਟਾਕ ਮਾਰਕੀਟ ਵਿਸ਼ਲੇਸ਼ਕ ਦੇ ਤੌਰ ’ਤੇ 4.09 ਲੱਖ ਸਲਾਨਾ, ਸਟਾਕ ਬ੍ਰੋਕਰ ਦੇ ਤੌਰ ’ਤੇ 3.60 ਲੱਖ ਸਲਾਨਾ ਮਹਿਣਤਾਨਾ ਕਮਾ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ
ਲੋੜ ਹੈ ਇਨ੍ਹਾਂ ਗੁਣਾਂ ਦੀ
ਸ਼ੇਯਰ ਬਾਜ਼ਾਰ ਵਿੱਚ ਕੰਮ ਕਰਨ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਤੁਹਾਡੇ ਵਿੱਚ ਸਬਰ ਹੋਵੇ। ਇਸੇ ਦੇ ਨਾਲ ਹੀ ਤਰਕਸ਼ੀਲ ਸੋਚ, ਉਤਸ਼ਾਹੀ ਰਹੋ, ਵਪਾਰਕ ਕੁਸ਼ਲਤਾ, ਵਿਸ਼ਲੇਸ਼ਣ ਕਰਨ ਦੀ ਯੋਗਤਾ, ਗੁੰਝਲਦਾਰ ਸਮੱਸਿਆਵਾਂ ਨੂੰ ਸੰਭਾਲਣ ਦੀ ਸਮਰੱਥਾ, ਮਾਰਕੀਟ ਦੇ ਸੰਭਾਵਿਤ ਟ੍ਰਰੇਂਡ ਨੂੰ ਵੇਖਦੇ ਹੋਏ ਸ਼ੇਯਰਾਂ ਬਾਰੇ ਜਾਣਕਾਰੀ ਦੇਣਾ।