ਸ਼ੇਅਰ ਬਾਜ਼ਾਰ : ਸੈਂਸੈਕਸ 250 ਅੰਕਾਂ ਤੋਂ ਵੱਧ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 23,752 ਦੇ ਪੱਧਰ 'ਤੇ

Wednesday, Nov 13, 2024 - 10:00 AM (IST)

ਮੁੰਬਈ - ਅੱਜ ਯਾਨੀ 13 ਨਵੰਬਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 294.46 ਅੰਕ ਭਾਵ 0.37 ਫ਼ੀਸਦੀ ਦੀ ਗਿਰਾਵਟ ਦੇ ਨਾਲ 78,380.72 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 23 ਵੱਧ ਰਹੇ ਹਨ ਅਤੇ 7 ਵਿੱਚ ਗਿਰਾਵਟ ਹੈ।

ਦੂਜੇ ਨਿਫਟੀ 'ਚ ਵੀ 130.70 ਅੰਕ ਭਾਵ 0.55 ਫ਼ੀਸਦੀ ਦੀ ਗਿਰਾਵਟ ਦੇ ਨਾਲ ਇਹ 23,752.75 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ 40 ਵਿੱਚ ਗਿਰਾਵਟ ਅਤੇ 10 ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। NSE ਦੇ ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਹਨ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 12 ਨਵੰਬਰ ਨੂੰ 3,024.31 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  1,854.46 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

PunjabKesari

ਏਸ਼ੀਆਈ ਬਾਜ਼ਾਰਾਂ ਦਾ ਰੁਝਾਨ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.07 ਫੀਸਦੀ ਤੱਕ ਡਿੱਗਿਆ ਹੈ। ਜਦੋਂ ਕਿ ਕੋਰੀਆ ਦਾ ਕੋਸਪੀ 1.49% ਦੀ ਗਿਰਾਵਟ ਨਾਲ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.19% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
12 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.86% ਡਿੱਗ ਕੇ 43,910 'ਤੇ ਅਤੇ S&P 500 0.29% ਡਿੱਗ ਕੇ 5,983 'ਤੇ ਆ ਗਿਆ। ਨੈਸਡੈਕ 0.090% ਡਿੱਗ ਕੇ 19,281 'ਤੇ ਬੰਦ ਹੋਇਆ।

ਕੱਲ੍ਹ ਬਾਜ਼ਾਰ ਗਿਰਾਵਟ ਨਾਲ ਹੋਇਆ ਬੰਦ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 12 ਨਵੰਬਰ ਨੂੰ ਸੈਂਸੈਕਸ ਦਿਨ ਦੇ ਉੱਚੇ ਪੱਧਰ 79,820 ਤੋਂ 1145 ਅੰਕ ਡਿੱਗ ਗਿਆ ਸੀ। ਇਸ ਦੇ ਨਾਲ ਹੀ ਨਿਫਟੀ ਵੀ ਦਿਨ ਦੇ ਉੱਚੇ ਪੱਧਰ 24242 ਤੋਂ 359 ਅੰਕ ਡਿੱਗ ਗਿਆ। ਦਿਨ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 820 ਅੰਕਾਂ (1.03%) ਦੀ ਗਿਰਾਵਟ ਨਾਲ 78675 'ਤੇ ਬੰਦ ਹੋਇਆ।

ਨਿਫਟੀ 'ਚ ਵੀ 257 ਅੰਕ (1.07 ਫੀਸਦੀ) ਦੀ ਗਿਰਾਵਟ ਦਰਜ ਕੀਤੀ ਗਈ, ਇਹ 23,883 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 27 'ਚ ਗਿਰਾਵਟ ਅਤੇ 3 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 46 'ਚ ਗਿਰਾਵਟ ਅਤੇ 4 'ਚ ਤੇਜ਼ੀ ਰਹੀ।


Harinder Kaur

Content Editor

Related News