ਸਰਕਾਰ ਨੇ ਵੀਅਤਨਾਮ ਤੋਂ ਦਰਾਮਦ ਰਸਾਇਣ ’ਤੇ ਡਿਊਟੀ ਲਗਾਉਣ ਨੂੰ ਲੈ ਕੇ ਸ਼ੁਰੂ ਕੀਤੀ ਜਾਂਚ

Monday, Dec 30, 2024 - 06:03 PM (IST)

ਸਰਕਾਰ ਨੇ ਵੀਅਤਨਾਮ ਤੋਂ ਦਰਾਮਦ ਰਸਾਇਣ ’ਤੇ ਡਿਊਟੀ ਲਗਾਉਣ ਨੂੰ ਲੈ ਕੇ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ (ਭਾਸ਼ਾ) – ਭਾਰਤ ਨੇ ਵੀਅਤਨਾਮ ਤੋਂ ਪਲਾਸਟਿਕ ਉਦਯੋਗ ’ਚ ਵਰਤੇ ਜਾਣ ਵਾਲੇ ਰਸਾਇਣ (ਕੈਲਸ਼ੀਅਮ ਕਾਰਬੋਨੇਟ ਫਿਲਰ ਮਾਸਟਰਬੈਚ) ਦੀ ਵਧੀ ਹੋਈ ਦਰਾਮਦ ’ਚ ਪ੍ਰਤੀਪੂਰਕ ਭਾਵ ਦਰਾਮਦ ਡਿਊਟੀ ਲਗਾਉਣ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਘਰੇਲੂ ਕੰਪਨੀਆਂ ਦੀ ਸ਼ਿਕਾਇਤ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਸ ਕਦਮ ਦਾ ਮਕਸਦ ਘਰੇਲੂ ਵਿਨਿਰਮਾਤਾਵਾਂ ਨੂੰ ਵੀਅਤਨਾਮ ਤੋਂ ਸਬਸਿਡੀ ਵਾਲੀ ਦਰਾਮਦ ’ਚ ਹੋ ਰਹੇ ਵਾਧੇ ਤੋਂ ਬਚਾਉਣਾ ਹੈ। ਜਾਂਚ ਕਾਰੋਬਾਰ ਮੰਤਰਾਲਾ ਦੀ ਇਕਾਈ ਵਪਾਰ ਇਲਾਜ ਡਾਇਰੈਕਟਰ ਜਨਰਲ (ਡੀ. ਜੀ. ਟੀ. ਆਰ.) ਨੇ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ :     1 ਕੱਪ ਚਾਹ, ਕੀਮਤ 1 ਲੱਖ ਤੋਂ ਵੀ ਵੱਧ, ਜਾਣੋ ਕੀ ਹੈ ਖ਼ਾਸੀਅਤ

ਕੰਪਾਊਂਡਸ ਐਂਡ ਮਾਸਟਰਬੈਚ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ ਅਤੇ ਮਾਸਟਰਬੈਚ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਵੀਅਤਨਮ ਤੋਂ ਭਾਰਤ ’ਚ ਬਰਾਮਦ ਕੀਤੇ ਗਏ ਰਸਾਇਣ ਦੀ ਜਾਂਚ ਸ਼ੁਰੂ ਕਰਨ ਲਈ ਡਾਇਰੈਕਟਰ ਜਨਰਲ ਦੇ ਸਾਹਮਣੇ ਪਟੀਸ਼ਨ ਦਾਖਲ ਕੀਤੀ ਸੀ।

ਇਹ ਵੀ ਪੜ੍ਹੋ :      31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਲੱਗੇਗਾ ਮੋਟਾ ਜੁਰਮਾਨਾ

ਡੀ. ਜੀ. ਟੀ. ਆਰ. ਦੀ ਨੋਟੀਫਿਕੇਸ਼ਨ ਅਨੁਸਾਰ ਪਟੀਸ਼ਨਰਾਂ ਨੇ ਦੋਸ਼ ਲਗਾਇਆ ਹੈ ਕਿ ਸਸਤੀ ਦਰ ’ਤੇ ਜ਼ਿਕਰਯੋਗ ਮਾਤਰਾ ’ਚ ਉਤਪਾਦ ਵੀਅਤਨਾਮ ਤੋਂ ਭਾਰਤ ’ਚ ਦਰਾਮਦ ਕੀਤਾ ਜਾ ਰਿਹਾ ਹੈ। ਇਸ ਨਾਲ ਘਰੇਲੂ ਕੰਪਨੀਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਟੀਸ਼ਨਰਾਂ ਨੇ ਦਰਾਮਦ ’ਤੇ ਦਰਾਮਦ ਡਿਊਟੀ ਲਗਾਉਣ ਦੀ ਅਪੀਲ ਕੀਤੀ ਹੈ। ਦਰਾਮਦ ਡਿਊਟੀ ਇਕ ਦੇਸ਼-ਵਿਦੇਸ਼ ਦੇ ਉਤਪਾਦਾਂ ’ਤੇ ਲਗਾਈ ਜਾਣ ਵਾਲੀ ਡਿਊਟੀ ਹੈ। ਇਹ ਬਰਾਮਦਕਾਰ ਦੇਸ਼ਾਂ ’ਚ ਸਥਾਨਕ ਸਰਕਾਰਾਂ ਦੀ ਨਾਜਾਇਜ਼ ਵਪਾਰ ਸਬਸਿਡੀ ਦੇ ਵਿਰੁੱਧ ਘਰੇਲੂ ਉਦਯੋਗ ਦੇ ਹਿੱਤਾਂ ਦੀ ਰੱਖਿਆ ਲਈ ਲਗਾਈ ਜਾਂਦੀ ਹੈ।

ਇਹ ਵੀ ਪੜ੍ਹੋ :     ਮਹਾਕੁੰਭ 2025-ਅਯੁੱਧਿਆ ਦਰਸ਼ਨ ਲਈ ਬੁਕਿੰਗ ਸ਼ੁਰੂ, ਕਿਰਾਏ 'ਚ ਛੋਟ ਸਮੇਤ ਮਿਲਣਗੀਆਂ ਇਹ ਸਹੂਲਤਾਂ

ਨੋਟੀਫਿਕੇਸ਼ਨ ਅਨੁਸਾਰ ਸਸਤੀ ਦਰ ’ਤੇ ਦਰਾਮਦ ਨੂੰ ਲੈ ਕੇ ਘਰੇਲੂ ਉਦਯੋਗ ਦੀ ਪਟੀਸ਼ਨ ਅਤੇ ਮੁਹੱਈਆ ਕਰਵਾਏ ਗਏ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਡੀ. ਜੀ. ਟੀ. ਆਰ. ਜਾਂਚ ’ਚ ਉਤਪਾਦ ਦੇ ਸਬੰਧ ’ਚ ਕਥਿਤ ਸਬਸਿਡੀ ਦੀ ਮਾਤਰਾ ਅਤੇ ਪ੍ਰਭਾਵ ਨੂੰ ਤੈਅ ਕਰੇਗਾ ਅਤੇ ਡਿਊਟੀ ਦੀ ਮਾਤਰਾ ਦੀ ਸਿਫਾਰਿਸ਼ ਕਰੇਗਾ।

ਇਹ ਵੀ ਪੜ੍ਹੋ :     UPI, EPFO ​​ਅਤੇ ਸ਼ੇਅਰ ਬਾਜ਼ਾਰ 'ਚ ਵੱਡੇ ਬਦਲਾਅ, 1 ਜਨਵਰੀ 2025 ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News