ਡਾਲਰ ਦੇ ਮੁਕਾਬਲੇ ਆਲ ਟਾਈਮ ਹੇਠਲੇ ਪੱਧਰ 'ਤੇ ਪੁੱਜਾ 'ਰੁਪਈਆ'
Friday, Dec 27, 2024 - 05:57 AM (IST)
ਬਿਜ਼ਨੈੱਸ ਡੈਸਕ- ਅੰਤਰ ਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਰੁਪਿਆ ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ ’ਚ ਕਮਜ਼ੋਰ ਰਿਹਾ ਅਤੇ 12 ਪੈਸੇ ਟੁੱਟ ਕੇ 85.27 ਪ੍ਰਤੀ ਡਾਲਰ ਦੇ ਨਵੇਂ ਆਲ ਟਾਈਮ ਹੇਠਲੇ ਪੱਧਰ ’ਤੇ ਬੰਦ ਹੋਇਆ। ਡਾਲਰ ’ਚ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਰੁਪਏ ਨੂੰ ਲੈ ਕੇ ਧਾਰਨਾ ਕਮਜ਼ੋਰ ਹੋਈ ਹੈ।
ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਦਰਾਮਦਕਾਰਾਂ ਵੱਲੋਂ ਮਹੀਨੇ ਅਤੇ ਸਾਲ ਦੇ ਅਖੀਰ ’ਚ ਡਾਲਰ ਦੀ ਮੰਗ ਵਿਚ ਵਾਧੇ ਅਤੇ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਵੱਡੀ ਇੰਪੋਰਟ ਡਿਊਟੀ ਲਾਏ ਜਾਣ ਦੀ ਸੰਭਾਵਨਾ ਕਾਰਨ ਅਮਰੀਕੀ ਕਰੰਸੀ ਵਿਚ ਤੇਜ਼ੀ ਆਈ।
ਇਹ ਵੀ ਪੜ੍ਹੋ- MP ਚੰਨੀ, ਰਾਜਾ ਵੜਿੰਗ ਸਣੇ ਪੰਜਾਬ ਦੇ ਸੀਨੀਅਰ ਆਗੂਆਂ ਨੇ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
ਅੰਤਰ ਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਰੁਪਿਆ ਕਮਜ਼ੋਰ ਰੁਖ਼ ਦੇ ਨਾਲ 85.23 ’ਤੇ ਖੁੱਲ੍ਹਿਆ ਅਤੇ ਦਿਨ ਵੇਲੇ ਕਾਰੋਬਾਰ ਦੌਰਾਨ 85.28 ਦੇ ਹੇਠਲੇ ਪੱਧਰ ’ਤੇ ਆ ਗਿਆ। ਅਖੀਰ ’ਚ ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 85.27 (ਆਰਜ਼ੀ) ’ਤੇ ਬੰਦ ਹੋਇਆ, ਜੋ ਪਿਛਲੀ ਬੰਦ ਕੀਮਤ ਨਾਲੋਂ 12 ਪੈਸੇ ਦੀ ਗਿਰਾਵਟ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e