ਦੁਬਈ ਦੇ ਪ੍ਰਾਪਰਟੀ ਬਾਜ਼ਾਰ ’ਚ ਜਬਰਦਸਤ ਤੇਜ਼ੀ, ਐੱਮਾਰ ਪ੍ਰਾਪਰਟੀਜ਼ ਦਾ ਸ਼ੇਅਰ 17 ਸਾਲਾਂ ਦੇ ਉੱਚੇ ਪੱਧਰ ’ਤੇ ਪੁੱਜਾ

Thursday, Dec 19, 2024 - 02:42 PM (IST)

ਨਵੀਂ ਦਿੱਲੀ (ਇੰਟ.) - ਬੁਰਜ ਖਲੀਫਾ ਦਾ ਨਿਰਮਾਣ ਕਰਨ ਵਾਲੀ ਯੂ. ਏ. ਈ. ਦੀ ਸਭ ਤੋਂ ਵੱਡੀ ਸੂਚੀਬੱਧ ਰੀਅਲ ਅਸਟੇਟ ਕੰਪਨੀ ਐੱਮਾਰ ਪ੍ਰਾਪਰਟੀਜ਼ ਪੀ. ਜੇ. ਐੱਸ. ਸੀ. ਦੇ ਸ਼ੇਅਰਾਂ ’ਚ ਜਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਨੂੰ ਕੰਪਨੀ ਦਾ ਸ਼ੇਅਰ 15 ਫੀਸਦੀ ਦੀ ਤੇਜ਼ੀ ਨਾਲ 12.650 ਦਿਰਹਮ ’ਤੇ ਪਹੁੰਚ ਗਿਆ। ਮੰਗਲਵਾਰ ਦੀ ਤੇਜ਼ੀ ਤੋਂ ਬਾਅਦ ਕੰਪਨੀ ਦੇ ਸ਼ੇਅਰ 17 ਸਾਲਾਂ ਦੇ ਉੱਚੇ ਪੱਧਰ ’ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ :      ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ

ਸ਼ੁੱਕਰਵਾਰ ਨੂੰ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਕੈਸ਼ ਫਲੋਅ ਦੇ ਆਧਾਰ ’ਤੇ ਇਕ ਲਾਂਗ ਟਰਮ ਡਿਵੀਡੈਂਡ ਪਾਲਿਸੀ ਸਥਾਪਤ ਕਰੇਗੀ। ਇਸ ਐਲਾਨ ਨਾਲ ਕੰਪਨੀ ਨੇ ਸਾਲਾਂ ਤੋਂ ਚੱਲੀ ਆ ਰਹੀ ਡਿਵੀਡੈਂਡ ਪਾਲਿਸੀ ਨੂੰ ਬਦਲ ਦਿੱਤਾ। ਇਸ ਦਾ ਬੋਰਡ 2024 ਅਤੇ ਆਉਣ ਵਾਲੇ ਕੁਝ ਸਾਲਾਂ ਲਈ ਆਪਣੀ ਸ਼ੇਅਰ ਪੂੰਜੀ ਦਾ 100 ਫ਼ੀਸਦੀ ਡਿਵੀਡੈਂਡ ਐਲਾਨ ਕਰਨ ਦਾ ਇਰਾਦਾ ਰੱਖਦਾ ਹੈ।

ਐੱਮਾਰ ਪ੍ਰਾਪਰਟੀਜ਼ ਦੁਬਈ ਦੀ ਫਾਈਨਾਂਸ਼ੀਅਲ ਮਾਰਕੀਟ ਜਨਰਲ ਇੰਡੈਕਸ ’ਤੇ ਸਭ ਤੋਂ ਜ਼ਿਆਦਾ ਵੇਟੇਜ ਵਾਲਾ ਸਟਾਕ ਹੈ। ਦੁਬਈ ਸਟਾਕ ਐਕਸਚੇਂਜ ਦਾ ਇੰਡੈਕਸ ਇਸ ਸਾਲ 25 ਫ਼ੀਸਦੀ ਵਧਿਆ ਹੈ, ਜੋ ਐੱਮ. ਐੱਸ. ਸੀ. ਆਈ. ਇਮਰਜਿੰਗ ਮਾਰਕੀਟਸ ਇੰਡੈਕਸ ਦੇ 7 ਫ਼ੀਸਦੀ ਦੇ ਲਾਭ ਤੋਂ ਕਾਫ਼ੀ ਅੱਗੇ ਹੈ। ਇਹ 2024 ’ਚ ਖਾੜੀ ਦੇ ਸੂਚਕ ਅੰਕਾਂ ’ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੂਚਕ ਅੰਕ ਹੈ, ਜਿਸ ’ਚ ਐੱਮਾਰ ਅਤੇ ਉਸ ਦੀ ਸਹਾਇਕ ਕੰਪਨੀ ਐੱਮਾਰ ਡਿਵੈੱਲਪਮੈਂਟ ਪੀ. ਜੇ. ਐੱਸ. ਸੀ. ਦਾ ਵਾਧਾ ਪ੍ਰਮੁੱਖ ਹੈ।

ਇਹ ਵੀ ਪੜ੍ਹੋ :     ਸਰਕਾਰ ਦਾ ਵੱਡਾ ਕਦਮ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਹੀ ਮਿਲੇਗਾ ਪੈਟਰੋਲ-ਡੀਜ਼ਲ

ਦੁਬਈ ਦੇ ਰੀਅਲ ਅਸਟੇਟ ਦੀ ਮੰਗ ’ਚ ਉਛਾਲ

ਕੋਰੋਨਾ ਮਹਾਮਾਰੀ ਤੋਂ ਬਾਅਦ ਦੁਬਈ ’ਚ ਜਾਇਦਾਦ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਨਰਮ ਵੀਜ਼ਾ ਨੀਤੀਆਂ ਅਤੇ ਘੱਟ ਟੈਕਸ ਦਰਾਂ ਕਰੋੜਪਤੀਆਂ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ।

2020 ਤੋਂ ਬਾਅਦ ਘਰਾਂ ਦੀਆਂ ਕੀਮਤਾਂ ’ਚ 60 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਅਮੀਰਾਤ ਦੇ ਲਗਜ਼ਰੀ ਰੀਅਲ ਅਸਟੇਟ ਬਾਜ਼ਾਰ, ਜਿਸ ’ਚ ਸ਼ਹਿਰ ਦੇ ਆਰਟੀਫੀਸ਼ੀਅਲ ਪਾਮ-ਆਕਾਰ ਦੇ ਟਾਪੂਆਂ ’ਤੇ ਬਣੇ ਜਲਮਾਰਗ ਵਾਲੇ ਵਿਲਾ ਸ਼ਾਮਲ ਹਨ, ਨੂੰ ਅਮੀਰ ਨਿਵੇਸ਼ਕਾਂ ਦੇ ਫਲੋਅ ਦਾ ਲਾਭ ਮਿਲਿਆ ਹੈ।

ਇਹ ਵੀ ਪੜ੍ਹੋ :     ਮਣੀਪੁਰ ਹਿੰਸਾ 'ਚ 'Starlink' ਦੀ ਹੋਈ ਵਰਤੋਂ? ਵਿਵਾਦ 'ਤੇ Elon Musk ਨੇ ਤੋੜੀ ਚੁੱਪੀ

ਇਸ ਦਰਮਿਆਨ ਕਿਰਾਏ ’ਚ ਵੀ ਤੇਜ਼ੀ ਆਈ ਹੈ, ਜਿਸ ’ਚ ਨਵੰਬਰ ਤੱਕ ਇਕ ਸਾਲ ’ਚ ਘਰ ਦੇ ਲੀਜ਼/ਰੈਂਟ ’ਚ 18 ਫ਼ੀਸਦੀ ਦਾ ਵਾਧਾ ਹੋਇਆ ਹੈ। ਟੈਲੀਮਰ ਦੇ ਦੁਬਈ ਸਥਿਤ ਇਕਵਿਟੀ ਅਤੇ ਨਿਵੇਸ਼ ਰਣਨੀਤੀ ਖੋਜ ਮੁਖੀ ਹਸਨੈਨ ਮਲਿਕ ਕਹਿੰਦੇ ਹਨ, ਦੁਬਈ ਇਮੀਗ੍ਰੇਸ਼ਨ, ਸੈਰ-ਸਪਾਟਾ ਅਤੇ ਜਾਇਦਾਦ ਦੀਆਂ ਕੀਮਤਾਂ ਦੇ ਮਾਮਲੇ ’ਚ ਹਰ ਖੇਤਰ ’ਚ ਤੇਜ਼ੀ ਵਿਖਾ ਰਿਹਾ ਹੈ। ਹਾਲਾਂਕਿ, ਉਹ ਵਧਦੀ ਸਹਿਣ ਸਮਰੱਥਾ (ਅਫੋਰਡੇਬਿਲਿਟੀ) ਦੇ ਜੋਖਿਮਾਂ ਨੂੰ ਵੇਖਦੇ ਹਨ ਅਤੇ ਕਿਹਾ ਕਿ ਮੌਜੂਦਾ ਲੇਖਾ ਜੋਖਾ ਇਤਿਹਾਸਕ ਔਸਤ ਦੇ ਮੁਕਾਬਲੇ ਜ਼ਿਆਦਾ ਹੈ।

ਐੱਮਾਰ ਦੇ ਲਾਭ ’ਚ ਉਛਾਲ

ਬਲੂਮਬਰਗ ਵੱਲੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਐੱਮਾਰ ਸਾਲ ਦੇ ਅੰਤ ’ਚ ਲੱਗਭਗ 11.5 ਅਰਬ ਦਿਰਹਮ (3.1 ਅਰਬ ਡਾਲਰ) ਦਾ ਲਾਭ ਦਰਜ ਕਰਨ ਦੀ ਉਮੀਦ ਕਰ ਰਿਹਾ ਹੈ। ਇਹ 2021 ’ਚ ਲੱਗਭਗ 4 ਅਰਬ ਦਿਰਹਮ ਦੇ ਲਾਭ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।

ਵਿਸ਼ਲੇਸ਼ਕਾਂ ਅਨੁਸਾਰ ਐੱਮਾਰ ਦਾ ਲਾਭ 2025 ’ਚ 13 ਅਰਬ ਦਿਰਹਮ ਤੱਕ ਪੁੱਜਣ ਦੀ ਸੰਭਾਵਨਾ ਹੈ ਕਿਉਕਿ ਨਿਰਮਾਣ ਅਧੀਨ ਕਈ ਪ੍ਰਾਜੈਕਟ ਪੂਰੇ ਹੋ ਜਾਣਗੇ। ਬਲੂਮਬਰਗ ਇੰਟੈਲੀਜੈਂਸ ਦੇ ਸੀਨੀਅਰ ਵਿਸ਼ਲੇਸ਼ਕ ਐਡਮੰਡ ਕ੍ਰਿਸਟੋ ਕਹਿੰਦੇ ਹਨ ਕਿ ਉਹ ਭਵਿੱਖ ਦੀ ਲਾਭ ਅੰਸ਼ ਨੀਤੀ ਨੂੰ ਨਕਦੀ ਪ੍ਰਵਾਹ ਦੇ ਨਾਲ ਇਕਸਾਰ ਕਰਨ ਬਾਰੇ ਆਸਵੰਦ ਹਨ, ਜੋ 2027-28 ’ਚ ਸਿਖਰ ’ਤੇ ਹੋ ਸਕਦਾ ਹੈ।

ਇਹ ਵੀ ਪੜ੍ਹੋ :     SEBI ਨੇ Mutual Fund 'ਚ ਨਿਵੇਸ਼ ਲਈ ਜਾਰੀ ਕੀਤੇ ਨਵੇਂ ਨਿਯਮ, ਨਿਵੇਸ਼ਕਾਂ ਨੂੰ ਹੋਵੇਗਾ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News