e-Pan Card ਦਾ ਈ-ਮੇਲ ਮਿਲੇ ਤਾਂ ਹੋ ਜਾਓ ਸਾਵਧਾਨ ! ਭੁੱਲ ਕੇ ਵੀ ਨਾ ਕਰਿਓ ਇਹ ਗਲਤੀ

Monday, Dec 23, 2024 - 01:04 AM (IST)

e-Pan Card ਦਾ ਈ-ਮੇਲ ਮਿਲੇ ਤਾਂ ਹੋ ਜਾਓ ਸਾਵਧਾਨ ! ਭੁੱਲ ਕੇ ਵੀ ਨਾ ਕਰਿਓ ਇਹ ਗਲਤੀ

ਬਿਜਨੈਸ ਡੈਸਕ - ਪਿਛਲੇ ਕੁਝ ਸਮੇਂ ਤੋਂ ਆਨਲਾਈਨ ਘਪਲੇ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਘੁਟਾਲੇ ਕਰਨ ਵਾਲੇ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ 'ਚ ਵਟਸਐਪ ਰਾਹੀਂ ਮੈਰਿਜ ਕਾਰਡ ਘੁਟਾਲੇ ਦਾ ਵੀ ਖੁਲਾਸਾ ਹੋਇਆ ਸੀ, ਜਿਸ 'ਚ ਲੋਕਾਂ ਨੂੰ ਫਰਜ਼ੀ PDF ਫਾਈਲਾਂ ਭੇਜੀਆਂ ਜਾ ਰਹੀਆਂ ਸਨ। ਜਦੋਂ ਦੂਜੇ ਵਿਅਕਤੀ ਨੇ ਇਹ ਕਾਰਡ ਡਾਊਨਲੋਡ ਕੀਤਾ ਤਾਂ ਉਨ੍ਹਾਂ ਦੇ ਡਿਵਾਈਸ 'ਤੇ ਮਾਲਵੇਅਰ ਡਾਊਨਲੋਡ ਹੋ ਗਿਆ, ਜਿਸ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ।

ਰਾਜਸਥਾਨ ਦੇ ਬੀਕਾਨੇਰ ਵਿੱਚ ਇੱਕ ਮਾਮਲੇ ਵਿੱਚ, ਇੱਕ ਵਿਅਕਤੀ ਨੇ ਅਣਜਾਣ ਨੰਬਰ ਤੋਂ ਅਜਿਹੀ ਫਾਈਲ ਖੋਲ੍ਹਣ ਦੇ ਕੁਝ ਦਿਨਾਂ ਬਾਅਦ ਹੀ ਉਸਦੇ ਬੈਂਕ ਖਾਤੇ ਵਿੱਚੋਂ 4.5 ਲੱਖ ਰੁਪਏ ਗੁਆ ਦਿੱਤੇ। ਇਸ ਦੌਰਾਨ ਹੁਣ ਇੱਕ ਹੋਰ ਨਵਾਂ ਘੁਟਾਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਫਰਜ਼ੀ ਈ-ਪੈਨ ਕਾਰਡ ਈਮੇਲ ਭੇਜੇ ਜਾ ਰਹੇ ਹਨ। ਅੱਜਕੱਲ੍ਹ ਹਰ ਕੋਈ ਆਪਣੇ ਜ਼ਰੂਰੀ ਦਸਤਾਵੇਜ਼ ਆਪਣੇ ਮੋਬਾਈਲ 'ਚ ਰੱਖਣਾ ਪਸੰਦ ਕਰਦਾ ਹੈ ਪਰ ਇਸ ਈ-ਪੈਨ ਕਾਰਡ ਨੂੰ ਡਾਊਨਲੋਡ ਕਰਦੇ ਸਮੇਂ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।

PIB ਫੈਕਟ ਚੈੱਕ ਦੀ ਚਿਤਾਵਨੀ
ਹੋ ਸਕਦਾ ਹੈ ਕਿ ਤੁਹਾਨੂੰ ਹਾਲ ਹੀ ਵਿੱਚ ਈ-ਪੈਨ ਕਾਰਡ ਡਾਊਨਲੋਡ ਕਰਨ ਲਈ ਇੱਕ ਈਮੇਲ ਪ੍ਰਾਪਤ ਹੋਈ ਹੋਵੇ। ਪੀ.ਆਈ.ਬੀ. ਫੈਕਟ ਚੈੱਕ ਦਾ ਕਹਿਣਾ ਹੈ ਕਿ ਇਹ ਈਮੇਲ ਪੂਰੀ ਤਰ੍ਹਾਂ ਫਰਜ਼ੀ ਹੈ। ਅਜਿਹੀਆਂ ਈਮੇਲਾਂ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਅਤੇ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਹੋ ਸਕਦੀ ਹੈ।

ਇੰਨਾ ਖਤਰਨਾਕ ਕਿਉਂ ਹੈ?
'ਡਿਜੀਟਲ ਅਰੇਸਟ' ਵਾਂਗ ਇਹ ਘੁਟਾਲਾ ਵੀ ਬਹੁਤ ਖ਼ਤਰਨਾਕ ਹੈ। ਜਾਅਲੀ ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਡੇ ਬੈਂਕ ਖਾਤੇ ਤੋਂ ਪੈਸੇ ਕਢਵਾਏ ਜਾ ਸਕਦੇ ਹਨ। ਇੰਨਾ ਹੀ ਨਹੀਂ, ਤੁਹਾਡੀ ਨਿੱਜੀ ਜਾਣਕਾਰੀ ਜਿਵੇਂ ਨਾਮ, ਪਤਾ, ਬੈਂਕ ਵੇਰਵੇ ਆਦਿ ਚੋਰੀ ਹੋ ਸਕਦੇ ਹਨ। ਇੰਨਾ ਹੀ ਨਹੀਂ ਇਹ ਫਰਜ਼ੀ ਲਿੰਕ ਤੁਹਾਡੇ ਮੋਬਾਇਲ 'ਚ ਵਾਇਰਸ ਵੀ ਇੰਸਟਾਲ ਕਰ ਸਕਦਾ ਹੈ। ਐਂਡ੍ਰਾਇਡ ਯੂਜ਼ਰਸ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ iOS 'ਚ ਐਪਸ ਨੂੰ ਇੰਸਟਾਲ ਕਰਨਾ ਬਹੁਤ ਮੁਸ਼ਕਿਲ ਕੰਮ ਹੈ।


author

Inder Prajapati

Content Editor

Related News