250 ਰੁਪਏ ''ਚ ਕੋਰੋਨਾ ਟੀਕਾ ਉਪਲਬਧ ਕਰਾਏਗੀ ਇਹ ਸਵਦੇਸ਼ੀ ਕੰਪਨੀ

Tuesday, Dec 08, 2020 - 06:53 PM (IST)

250 ਰੁਪਏ ''ਚ ਕੋਰੋਨਾ ਟੀਕਾ ਉਪਲਬਧ ਕਰਾਏਗੀ ਇਹ ਸਵਦੇਸ਼ੀ ਕੰਪਨੀ

ਮੁੰਬਈ— ਸੀਰਮ ਇੰਸਟੀਚਿਊਟ ਕੋਵਿਸ਼ੀਲਡ ਦੀ ਸਪਲਾਈ ਲਈ ਭਾਰਤ ਸਰਕਾਰ ਨਾਲ ਇਕ ਸਮਝੌਤਾ ਕਰਨ ਦੇ ਨੇੜੇ ਪਹੁੰਚ ਗਈ ਹੈ। ਇਸ ਸਪਲਾਈ ਸਮਝੌਤੇ ਤਹਿਤ ਕੰਪਨੀ ਸਰਕਾਰ ਨੂੰ 250 ਰੁਪਏ ਪ੍ਰਤੀ ਖ਼ੁਰਾਕ ਦੀ ਦਰ ਨਾਲ ਟੀਕਾ ਉਪਲਬਧ ਕਰਾਏਗੀ। ਕੰਪਨੀ ਸੰਕਟਕਾਲੀ ਸਥਿਤੀ 'ਚ ਕੋਵਿਸ਼ੀਲਡ ਦੇ ਇਸਤੇਮਾਲ ਲਈ ਭਾਰਤੀ ਦਵਾ ਨਿਗਰਾਨ ਨੂੰ ਪਹਿਲਾਂ ਹੀ ਬਿਨੈ ਪੱਤਰ ਸੌਂਪ ਚੁੱਕੀ ਹੈ।

ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਆਕਸਫੋਰਡ-ਐਸਟ੍ਰਾਜ਼ੇਨੇਕਾ ਦੇ ਟੀਕੇ ਕੋਵਿਸ਼ੀਲਡ ਦਾ ਵਿਕਾਸ ਆਪਣੇ ਪੁਣੇ ਪਲਾਂਟ 'ਚ ਕਰ ਰਹੀ ਹੈ ਅਤੇ ਇਸ ਦਾ ਭੰਡਾਰਣ ਵੀ ਕਰ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ, ''ਸਪਲਾਈ ਸਮਝੌਤੇ 'ਤੇ ਦਸਤਖ਼ਤ ਕਰਨ ਨਾਲ ਜੁੜੀ ਚਰਚਾ ਆਪਣੇ ਅੰਤਿਮ ਦੌਰ 'ਚ ਪਹੁੰਚ ਗਈ ਹੈ ਅਤੇ ਜਲਦ ਹੀ ਗੱਲ ਬਣ ਸਕਦੀ ਹੈ।''

ਇਕ ਦੂਜੇ ਸੂਤਰ ਨੇ ਕਿਹਾ ਕਿ ਚਰਚਾ ਅੰਤਿਮ ਪੜਾਅ 'ਚ ਹੈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਕੰਪਨੀ ਤੋਂ ਕਿੰਨੀਆਂ ਖੁਰਾਕਾਂ ਖ਼ਰੀਦਿਆਂ ਜਾਣਗੀਆਂ। ਸਰਕਾਰ ਦੇ ਨਾਲ ਹੋਣ ਵਾਲੇ ਸਮਝੌਤੇ ਤਹਿਤ ਟੀਕੇ ਦੀ ਪ੍ਰਤੀ ਖੁਰਾਕ ਤਕਰੀਬਨ 250 ਰੁਪਏ 'ਚ ਆਵੇਗੀ।

ਇਹ ਵੀ ਪੜ੍ਹੋ- ਬੁਲੇਟ ਟਰੇਨ ਨਾਲ ਜੁੜੇਗੀ ਦਿੱਲੀ-ਆਯੁੱਧਿਆ, ਡੀ. ਪੀ. ਆਰ. 'ਤੇ ਹੋ ਰਿਹੈ ਕੰਮ

ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਸੋਮਵਾਰ ਨੂੰ ਟਵਿੱਟਰ 'ਤੇ ਕਿਹਾ, ''ਆਪਣੇ ਵਾਅਦੇ ਮੁਤਾਬਕ ਕੰਪਨੀ ਨੇ ਸਾਲ 2020 ਦੀ ਸਮਾਪਤੀ ਤੋਂ ਪਹਿਲਾਂ ਸੰਕਟਕਾਲੀ ਸਥਿਤੀ 'ਚ ਇਸਤੇਮਾਲ ਲਈ ਭਾਰਤ 'ਚ ਹੀ ਤਿਆਰ ਟੀਕੇ ਕੋਵਿਸ਼ੀਲਡ ਲਈ ਬਿਨੈ ਪੱਤਰ ਦੇ ਦਿੱਤਾ ਹੈ। ਇਹ ਟੀਕਾ ਅਣਗਿਣਤ ਜ਼ਿੰਦਗੀਆਂ ਨੂੰ ਬਚਾਏਗਾ। ਮੈਂ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦਿੰਦਾ ਹੈ।''

ਇਹ ਵੀ ਪੜ੍ਹੋ- ਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ


author

Sanjeev

Content Editor

Related News