ਸੀਰਮ ਇੰਸਟੀਚਿਊਟ ਦੇ ਮੁਖੀ ਅਦਾਰ ਪੂਨਾਵਾਲਾ ਨੇ ਲਵਾਇਆ ਕੋਰੋਨਾ ਟੀਕਾ

Saturday, Jan 16, 2021 - 02:32 PM (IST)

ਸੀਰਮ ਇੰਸਟੀਚਿਊਟ ਦੇ ਮੁਖੀ ਅਦਾਰ ਪੂਨਾਵਾਲਾ ਨੇ ਲਵਾਇਆ ਕੋਰੋਨਾ ਟੀਕਾ

ਮੁੰਬਈ- 16 ਜਨਵਰੀ, 2021 ਨੂੰ ਭਾਰਤ ਵਿਚ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ। ਸੀਰਮ ਇੰਸਟੀਚਿਊਟ ਦੇ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਦੇ ਕੋਵੈਕਸਿਨ ਟੀਕੇ ਨੂੰ ਹਾਲ ਹੀ ਵਿਚ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਇਸ ਵਿਚਕਾਰ ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਵੀ ਟੀਕਾ ਲਵਾ ਲਿਆ ਹੈ ਅਤੇ ਟੀਕਾਕਰਨ ਦੀ ਸ਼ੁਰੂਆਤ ਲਈ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਫ਼ਲਤਾ ਦੀ ਕਾਮਨਾ ਕਰਦਿਆਂ ਵਧਾਈ ਦਿੱਤੀ ਹੈ।

ਪੂਨਾਵਾਲਾ ਨੇ ਕੋਵੀਸ਼ੀਲਡ ਟੀਕਾ ਲਵਾਉਂਦੇ ਹੋਏ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਸੀਰਮ ਇੰਸਟੀਚਿਊਟ ਵਿਸ਼ਵ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਹੈ। ਇਹ ਆਪਣੇ ਪੁਣੇ ਦੇ ਪਲਾਂਟ ਵਿਚ ਆਕਸਫੋਰਡ ਯੂਨੀਵਰਸਿਟੀ-ਐਸਟ੍ਰਾਜ਼ੇਨੇਕਾ ਵੱਲੋਂ ਵਿਕਸਤ ਕੋਵਿਡ-19 ਟੀਕੇ ਦੇ ਸ਼ਾਟ ਭਾਰਤ ਵਿਚ ਬਣਾ ਰਹੀ ਹੈ ਅਤੇ ਇਸ ਦੇ ਸਥਾਨਕ ਟ੍ਰਾਇਲ ਵੀ ਉਸ ਨੇ ਹੀ ਕੀਤੇ ਸਨ।

ਇਹ ਵੀ ਪੜ੍ਹੋ- 5,000 ਰੁਪਏ ਦਾ ਕੈਸ਼ਬੈਕ ਦੇ ਰਿਹੈ Apple, ਖ਼ਰੀਦ ਸਕਦੇ ਹੋ ਇਹ ਆਈਫੋਨ

 

ਇਹ ਵੀ ਪੜ੍ਹੋ- ਮਾਰਚ ਤੋਂ ਬਾਜ਼ਾਰ 'ਚ ਮਿਲਣ ਲੱਗ ਸਕਦੈ ਕੋਰੋਨਾ ਦਾ ਸਵਦੇਸ਼ੀ ਟੀਕਾ, ਜਾਣੋ ਕੀਮਤ

ਕੰਪਨੀ ਨੇ ਕਿਹਾ ਕਿ ਸਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਤਿਆਰ ਕੀਤੇ ਗਏ ਐਸਟ੍ਰਾਜ਼ੇਨੇਕਾ ਕੋਵੀਸ਼ੀਲਡ ਸ਼ਾਟ ਦੀਆਂ 1.1 ਕਰੋੜਾਂ ਖੁਰਾਕਾਂ ਖ਼ਰੀਦ ਚੁੱਕੀ ਹੈ ਅਤੇ ਫਰਵਰੀ ਤੱਕ 5 ਤੋਂ 6 ਕਰੋੜ ਹੋਰ ਖ਼ੁਰਾਕਾਂ ਦੇਣ ਦੀ ਯੋਜਨਾ ਹੈ। ਕੋਵੀਸ਼ੀਲਡ ਨੂੰ ਹੁਣ ਤੱਕ ਯੂ. ਕੇ., ਅਰਜਨਟੀਨਾ, ਮੈਕਸੀਕੋ ਅਤੇ ਭਾਰਤ ਵਿਚ ਐਮਰਜੈਂਸੀ ਵਰਤੋਂ ਦਾ ਅਧਿਕਾਰ ਮਿਲ ਚੁੱਕਾ ਹੈ। ਗੌਰਤਲਬ ਹੈ ਕਿ ਸੀਰਮ ਇੰਸਟੀਚਿਊ ਅਤੇ ਭਾਰਤ ਬਾਇਓਟੈਕ ਦੇ ਕੋਰੋਨਾ ਟੀਕੇ ਨੂੰ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀ. ਜੀ. ਸੀ. ਆਈ.) ਨੇ 3 ਜਨਵਰੀ ਨੂੰ ਮਨਜ਼ੂਰੀ ਦਿੱਤੀ ਸੀ।

ਭਾਰਤ 'ਚ ਟੀਕਾਕਰਨ ਸ਼ੁਰੂ ਹੋਣ 'ਤੇ ਕੁਮੈਂਟ ਬਾਕਸ 'ਚ ਸਾਂਝੇ ਕਰੋ ਵਿਚਾਰ


author

Sanjeev

Content Editor

Related News