ਆਟੋ ਇੰਡਸਟਰੀ ਦੇ ਉਤਪਾਦਨ ''ਤੇ ਗੰਭੀਰ ਸੰਕਟ ਦੇ ਆਸਾਰ : ਸਿਆਮ

03/11/2020 5:32:27 PM

ਨਵੀਂ ਦਿੱਲੀ — ਭਾਰਤੀ ਆਟੋ ਇੰਡਸਟਰੀ ਪਿਛਲੇ ਕਰੀਬ ਇਕ ਸਾਲ ਤੋਂ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀ ਹੈ। ਆਉਂਦੇ ਵਿੱਤੀ ਸਾਲ 'ਚ ਸੁਧਾਰ ਦੀ ਉਮੀਦ ਕੀਤੀ ਜਾ ਰਹੀ ਸੀ। ਪਰ ਕੋਰੋਨਾ ਵਾਇਰਸ ਕਾਰਨ ਫਿਲਹਾਲ ਇਸ ਉਮੀਦ ਨੂੰ ਵੱਡਾ ਧੱਕਾ ਲੱਗਾ ਹੈ ਜਿਸ ਕਾਰਨ ਇਹ ਮੰਦੀ ਦਾ ਦੌਰ ਹੋਰ ਲੰਮਾ ਖਿੱਚ ਸਕਦਾ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨਿਊਫੈਕਚਰਿੰਗ ਐਸੋਸੀਏਸ਼ਨ(ਸਿਆਮ) ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਆਟੋ ਇੰਡਸਟਰੀ ਦਾ ਉਤਪਾਦਨ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਭਾਰਤੀ ਵਾਹਨ ਮੈਨਿਊਫੈਕਚਰਸ ਉਤਪਾਦਨ ਦਾ ਕਰੀਬ 10 ਫੀਸਦੀ ਕੱਚਾ ਮਾਲ ਗੂਆਂਢੀ ਦੇਸ਼ ਚੀਨ ਤੋਂ ਹੀ ਮੰਗਵਾਉਂਦੇ ਹਨ।

ਉਤਪਾਦਨ ਪ੍ਰਭਾਵਿਤ

ਭਾਰਤੀ ਆਟੋ ਇੰਡਸਟਰੀ ਨੇ ਚੀਨ ਦੇ ਨਵੇਂ ਸਾਲ ਤੋਂ ਪਹਿਲਾਂ ਭਾਰੀ ਮਾਤਰਾ 'ਚ ਕੱਚਾ ਮਾਲ ਮੰਗਵਾਇਆ ਸੀ। ਪਰ ਇਸ ਤੋਂ ਬਾਅਦ ਕੋਰੋਨਾ ਵਾਇਰਸ ਨੇ ਆਟੋ ਇੰਡਸਟਰੀ ਲਈ ਮੁਸੀਬਤ ਵਧਾ ਦਿੱਤੀ। ਸਿਆਮ ਦੇ ਪ੍ਰੈਸੀਡੈਂਟ ਰਾਜਨ ਵਡੇਰਾ ਦੀ ਮੰਨਿਏ ਤਾਂ ਕੋਰੋਨਾ ਵਾਇਰਸ ਕਾਰਨ ਬੀ.ਐਸ.-6 ਵਾਹਨਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਵਾਹਨਾਂ ਦੇ ਉਪਕਰਣ ਦੀ ਚੀਨ ਤੋਂ ਸਪਲਾਈ ਨਾ ਹੋਣ ਕਾਰਨ ਯਾਤਰੀ ਵਾਹਨ, ਕਮਰਸ਼ੀਅਲ ਵਾਹਨ, ਤਿੰਨ ਪਹੀਆ ਵਾਹਨ, ਦੋ ਪਹੀਆ ਵਾਹਨ ਅਤੇ ਇਲੈਕਟ੍ਰਿਕ ਵਾਹਨ ਸਮੇਤ ਸਾਰੇ ਸੈਗਮੈਂਟ ਦੇ ਉਤਪਾਦਨ 'ਤੇ ਅਸਰ ਪਵੇਗਾ। ਵਾਹਨ ਨਿਰਮਾਤਾਵਾਂ ਵਲੋਂ ਆਪਣੀ ਮੰਗ ਨੂੰ ਪੂਰਾ ਕਰਨ ਲਈ ਘਰੇਲੂ ਪੱਧਰ 'ਤੇ ਹੋਰ ਵਿਕਲਪਾਂ ਦੀ ਭਾਲ ਕੀਤੀ ਜਾ ਰਹੀ ਹੈ। 


Related News