ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਜ਼ਾਰ, ਸੈਂਸੈਕਸ 71 ਅੰਕ ਫਿਸਲਿਆ

06/24/2019 4:25:39 PM

ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਜ਼ਾਰ ਦਾ ਸੈਂਸੈਕਸ 71.53 ਅੰਕ ਯਾਨੀ ਕਿ 0.18% ਦੇ ਨਾਲ 39,122.96 ਅਤੇ ਨਿਫਟੀ 24.45 ਅੰਕ ਯਾਨੀ ਕਿ 0.21 ਫੀਸਦੀ ਦੀ ਗਿਰਾਵਟ ਨਾਲ 11,699.65 ਅੰਕ 'ਤੇ ਬੰਦ ਹੋਇਆ ਹੈ। ਗਲੋਬਲ ਪੱਧਰ 'ਤੇ ਮਿਲੇਜੁਲੇ ਸੰਕੇਤਾਂ ਵਿਚਕਾਰ ਨਿਵੇਸ਼ਕਾਂ ਦੀ ਸਕਾਰਾਤਮਕ ਧਾਰਨਾ ਦੇ ਜ਼ੋਰ 'ਤੇ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਨਹਰੇ ਨਿਸ਼ਾਨ 'ਚ ਸ਼ੁਰੂਆਤ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਦਾ ਸੰਵੇਦੀ ਸੂਚਕ ਅੰਕ ਸੈਂਸੈਕਸ 50 ਅੰਕਾਂ ਦੇ ਵਾਧੇ ਨਾਲ 39244 ਅੰਕਾਂ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਦਾ ਸੰਵੇਦੀ ਸੂਚਕ ਅੰਕ ਨਿਫਟੀ 11 ਅੰਕਾਂ ਦੀ ਤੇਜ਼ੀ ਨਾਲ 11,735 ਅੰਕਾਂ 'ਤੇ ਖੁੱਲ੍ਹਾ। 

ਮੈਟਲ ਅਤੇ ਆਇਲ ਐਂਡ ਗੈਸ ਸੈਕਟਰ ਫਿਸਲੇ

ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਆਉਣ ਦੇ ਕਾਰਨ ਸੋਮਵਾਰ ਨੂੰ ਸੈਂਸੈਕਸ ਵਿਚ ਆਇਲ ਐਂਡ ਗੈਸ ਸੈਕਟਰ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 236 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਮੈਟਲ ਸੈਕਟਰ ਦੇ ਸ਼ੇਅਰ 156 ਅੰਕ ਡਿੱਗ ਕੇ 10,753 ਅੰਕਾਂ 'ਤੇ ਬੰਦ ਹੋਏ। ਨਿਫਟੀ 'ਚ ਮੈਟਲ ਸੈਕਟਰ ਵਿਚ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 1.29 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 2892 ਅੰਕਾਂ 'ਤੇ ਬੰਦ ਹੋਏ। ਨਿਫਟੀ 'ਚ ਐਫ.ਐਮ.ਸੀ.ਜੀ. ਅਤੇ ਪੀ.ਐਸ.ਯੂ. ਬੈਂਕਾਂ ਨੂੰ ਛੱਡ ਕੇ ਹੋਰ ਸਾਰੇ ਸੈਕਟੋਰਿਅਲ ਇੰਡੈਕਸ ਗਿਰਾਵਟ ਨਾਲ ਲਾਲ ਨਿਸ਼ਾਨ 'ਚ ਬੰਦ ਹੋਏ।

ਟਾਪ ਗੇਨਰਜ਼

ਸੈਂਸੈਕਸ : ਜੈਨ ਇਰੀਗੇਸ਼ਨ ਸਿਸਟਮਜ਼ ਲਿਮਿਟਡ 13.48%, ਐਚਡੀਆਈਐਲ 13.42%, ਸੁਜ਼ਲੋਨ 9.45%, ਲਕਸ਼ਮੀ ਵਿਲਾਸ ਬੈਂਕ ਲਿਮਿਟਡ 9.06%, ਵਕੰਗੀ 8.24%
ਨਿਫਟੀ : ਹਿੰਦਾਲਕੋ 1.75 ਫੀਸਦੀ, ਇੰਡਸਇੰਡ ਬੈਂਕ 1.41 ਫੀਸਦੀ, ਯੂਐਲਐਲ 1.20 ਫੀਸਦੀ, ਐਲ ਐਂਡ ਟੀ 1.13 ਫੀਸਦੀ, ਬ੍ਰਿਟੈਨਿਆ 1.01 ਫੀਸਦੀ

ਟਾਪ ਲੂਜ਼ਰਜ਼

ਸੈਂਸੈਕਸ : ਕੋਕਸ ਅਤੇ ਕਿੰਗਜ਼ 20 ਫੀਸਦੀ, ਰਿਲਾਇੰਸ ਪਾਵਰ 15.41 ਫੀਸਦੀ, ਗਲੇਨਮਾਰ 7.92 ਫੀਸਦੀ, ਇਮੀਮੀ ਲਿਮਟਿਡ 7.59 ਫੀਸਦੀ, ਹੈਕਸਵਾਏਰ 5.81 ਫੀਸਦੀ
ਨਿਫਟੀ : ਬਜਾਜ ਆਟੋ 2.28 ਫੀਸਦੀ, ਹੀਰੋ ਮੋਟੋਕਾਰਪ 2 ਫੀਸਦੀ, ਡਾ. ਰੈਡੀ ਦੀ ਲੈਬ 1.24 ਫੀਸਦੀ, ਟੇਕ ਮਹਿੰਦਰਾ 1.24 ਫੀਸਦੀ, ਬੀਪੀਸੀਐਲ 0.95 ਫੀਸਦੀ


Related News