ਸ਼ੇਅਰ ਬਜ਼ਾਰ 'ਚ ਗਿਰਾਵਟ, ਸੈਂਸੈਕਸ 203 ਅੰਕ ਫਿਸਲਿਆ ਅਤੇ ਨਿਫਟੀ 10989 'ਤੇ ਖੁੱਲ੍ਹਾ

08/16/2019 9:44:37 AM

ਮੁੰਬਈ — ਗਲੋਬਲ ਬਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਕਾਰਨ ਅੱਜ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 203.03 ਅੰਕ ਯਾਨੀ 0.54 ਫੀਸਦੀ ਡਿੱਗ ਕੇ 37,108.50 'ਤੇ ਅਤੇ ਨਿਫਟੀ 40.10 ਅੰਕ ਯਾਨੀ ਕਿ 0.36 ਫੀਸਦੀ ਡਿੱਗ ਕੇ 10,989.30 'ਤੇ ਖੁੱਲ੍ਹਾ।

ਸਮਾਲ-ਮਿਡਕੈਪ ਸ਼ੇਅਰਾਂ ਵਿਚ ਗਿਰਾਵਟ

ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.29 ਫੀਸਦੀ ਅਤੇ ਮਿਡਕੈਪ ਇੰਡੈਕਸ 0.41 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ। 

ਬੈਂਕਿੰਗ ਸ਼ੇਅਰਾਂ ਚ ਗਿਰਾਵਟ

ਬੈਂਕ ਅਤੇ ਮੈਟਲ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ ਮੈਟਲ ਇੰਡੈਕਸ 'ਚ 0.49 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 183 ਅੰਕ ਡਿੱਗ ਕੇ 28293 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅਜਿਹੇ 'ਚ ਆਈ.ਟੀ.ਇੰਡੈਕਸ 0.19 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਬੁੱਧਵਾਰ ਦੀ ਭਾਰੀ ਗਿਰਾਵਟ ਨਾਲ ਅਮਰੀਕੀ ਬਜ਼ਾਰ ਵਿਚ ਸੁਧਾਰ ਹੋਇਆ ਹੈ। 

ਅੰਤਰਰਾਸ਼ਟਰੀ ਬਜ਼ਾਰਾਂ ਦਾ ਹਾਲ

ਬੁੱਧਵਾਰ ਦੀ ਭਾਰੀ ਗਿਰਾਵਟ ਨਾਲ ਅਮਰੀਕੀ ਬਾਜ਼ਾਰਾਂ 'ਚ ਸੁਧਾਰ ਆਇਆ ਹੈ। ਕੱਲ ਦੇ ਕਾਰੋਬਾਰ 'ਚ ਯੂ.ਐੱਸ. ਮਾਰਕਿਟ ਰਲੇ-ਮਿਲੇ ਬੰਦ ਹੋਏ ਸਨ। ਦੱਸ ਦੇਈਏ ਕਿ ਬੁੱਧਵਾਰ ਨੂੰ ਡਾਓ 800 ਅੰਕ ਫਿਸਲਿਆ ਸੀ, ਇਹ 2019 ਦੀ ਸਭ ਤੋਂ ਵੱਡੀ ਗਿਰਾਵਟ ਸੀ। ਬਾਂਡ ਯੀਲਡ 'ਚ ਗਿਰਾਵਟ ਆਈ ਹੈ। ਬਾਂਡ ਮਾਰਕਿਟ 'ਚ ਮੰਦੀ ਦੇ ਸੰਕੇਤ ਨਾਲ ਚਿੰਤਾ ਵਧੀ ਹੈ।
ਏਸ਼ੀਆਈ ਬਾਜ਼ਾਰ ਰਲੇ-ਮਿਲੇ
ਏਸ਼ੀਆਈ ਬਾਜ਼ਾਰਾਂ 'ਚ ਰਲਿਆ-ਮਿਲਿਆ ਕਾਰੋਬਾਰ ਹੋ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 18.68 ਅੰਕ ਭਾਵ 0.09 ਫੀਸਦੀ ਵਧ ਕੇ 20,424.33 ਦੇ ਪੱਧਰ 'ਤੇ, ਐੱਸ.ਜੀ.ਐਕਸ ਨਿਫਟੀ 48 ਅੰਕ ਭਾਵ 0.44 ਫੀਸਦੀ ਦੀ ਮਜ਼ਬੂਤੀ ਦੇ ਨਾਲ 10.945 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੇਟਸ ਟਾਈਮਜ਼ 'ਚ 0.80 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਉੱਧਰ ਹੈਂਗਸੇਂਗ 111.95 ਅੰਕ ਭਾਵ 0.44 ਫੀਸਦੀ ਦੇ ਵਾਧੇ ਨਾਲ 25,606.97 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। 


Related News