ਬਜ਼ਾਰ ''ਚ ਗਿਰਾਵਟ , ਸੈਂਸੈਕਸ 155 ਅੰਕ ਡਿੱਗਾ ਅਤੇ ਨਿਫਟੀ 11477 ਦੇ ਪੱਧਰ ''ਤੇ ਬੰਦ

Monday, Sep 30, 2019 - 04:02 PM (IST)

ਬਜ਼ਾਰ ''ਚ ਗਿਰਾਵਟ , ਸੈਂਸੈਕਸ 155 ਅੰਕ ਡਿੱਗਾ ਅਤੇ ਨਿਫਟੀ 11477 ਦੇ ਪੱਧਰ ''ਤੇ ਬੰਦ

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 155.24 ਅੰਕ ਯਾਨੀ ਕਿ 0.40 ਫੀਸਦੀ ਡਿੱਗ ਕੇ 38,667.33 'ਤੇ ਅਤੇ ਨਿਫਟੀ 34.75 ਅੰਕ ਯਾਨੀ ਕਿ 0.30 ਫੀਸਦੀ ਡਿੱਗ ਕੇ 11,477.65 ਦੇ ਪੱਧਰ 'ਤੇ ਬੰਦ ਹੋਇਆ।

ਸਮਾਲ-ਮਿਡਕੈਪ ਸ਼ੇਅਰਾਂ 'ਚ ਗਿਰਾਵਟ

ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 1.21 ਫੀਸਦੀ ਅਤੇ ਮਿਡਕੈਪ ਇੰਡੈਕਸ 1.13 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਗਿਰਾਵਟ

ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਨਿਫਟੀ ਇੰਡੈਕਸ 773 ਅੰਕ ਡਿੱਗ ਕੇ 29103 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 1.03 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਮੀਡੀਆ, ਫਾਰਮਾ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੀਡੀਆ ਇੰਡੈਕਸ 2.12 ਫੀਸਦੀ, ਫਾਰਮਾ ਇੰਡੈਕਸ 1.90 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਟਾਪ ਗੇਨਰਜ਼

ਭਾਰਤੀ ਏਅਰਟੈੱਲ, ਯੂ.ਪੀ.ਐਲ., ਐਚ.ਸੀ.ਐਲ. ਟੇਕ, ਇੰਫੋਸਿਸ, ਆਈ.ਟੀ.ਸੀ., ਟੀ.ਸੀ.ਐਸ.

ਟਾਪ ਲੂਜ਼ਰਜ਼

ਯੈੱਸ ਬੈਂਕ, ਇੰਡਸਇੰਡ ਬੈਂਕ, ਸਟੇਟ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਸਿਪਲਾ, ਐਚ.ਡੀ.ਐਫ.ਸੀ.


Related News