ਸ਼ੇਅਰ ਬਜ਼ਾਰ ''ਚ ਬਹਾਰ, ਸੈਂਸੈਕਸ 281 ਅੰਕ ਚੜ੍ਹਿਆ ਅਤੇ ਨਿਫਟੀ 11080 ਦੇ ਪੱਧਰ ''ਤੇ ਬੰਦ

09/13/2019 3:54:26 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਵਾਧੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 280.71 ਅੰਕ ਯਾਨੀ ਕਿ 0.76 ਫੀਸਦੀ ਦੇ ਵਾਧੇ ਨਾਲ 37,384.99 ਦੇ ਪੱਧਰ 'ਤੇ ਅਤੇ ਨਿਫਟੀ 97.95 ਅੰਕ ਯਾਨੀ ਕਿ 0.89 ਫੀਸਦੀ ਦੇ ਵਾਧੇ ਨਾਲ 11,080.75 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ

ਮਿਡ ਅਤੇ ਸਮਾਲ ਕੈਪ ਸ਼ੇਅਰਾਂ ਨੇ ਵੀ ਬਜ਼ਾਰ ਦੇ ਵਾਧੇ 'ਚ ਵਧ-ਚੜ੍ਹ ਕੇ ਹਿੱਸੇਦਾਰੀ ਲਈ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 0.41 ਫੀਸਦੀ ਵਧ ਕੇ 13665 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.82 ਫੀਸਦੀ ਦੇ ਵਾਧੇ ਨਾਲ 13013 ਦੇ ਪਾਰ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਵਾਧਾ

ਬੈਂਕ ਨਿਫਟੀ 285 ਅੰਕਾਂ ਦੇ ਵਾਧੇ ਨਾਲ 28103 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਆਈ.ਟੀ., ਮੀਡੀਆ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਟੋ ਇੰਡੈਕਸ 0.99 ਫੀਸਦੀ, ਮੈਟਲ ਇੰਡੈਕਸ 1.39 ਫੀਸਦੀ, ਆਈ.ਟੀ. ਇੰਡੈਕਸ 0.90 ਅਤੇ ਮੀਡੀਆ ਇੰਡੈਕਸ 0.75 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।

ਟਾਪ ਗੇਨਰਜ਼

ਬੀ.ਪੀ.ਸੀ.ਐਲ., ਆਈ.ਓ.ਸੀ., ਟਾਈਟਨ, ਵੇਦਾਂਤਾ, ਗੇਲ, ਆਈ.ਸੀ.ਆਈ.ਸੀ.ਆਈ. ਬੈਂਕ, ਓ.ਐਨ.ਜੀ.ਸੀ., ਕੋਟਕ ਮਹਿੰਦਰਾ, ਸਟੇਟ ਬੈਂਕ

ਟਾਪ ਲੂਜ਼ਰਜ਼

ਡਾ. ਰੈਡੀਜ਼ ਲੈਬਸ, ਭਾਰਤੀ ਏਅਰਟੈੱਲ, ਸਨ ਫਾਰਮਾ, ਐਚ.ਡੀ.ਐਫ.ਸੀ. ਬੈਂਕ, ਆਈ.ਟੀ.ਸੀ., ਐਚ.ਯੂ.ਐਲ.


Related News