ਸ਼ੇਅਰ ਬਾਜ਼ਾਰ ''ਚ ਵਾਧਾ, ਸੈਂਸੈਕਸ 297 ਅੰਕ ਚੜ੍ਹਿਆ ਅਤੇ ਨਿਫਟੀ 10580 ਦੇ ਪਾਰ ਬੰਦ

10/16/2018 3:45:05 PM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 297.38 ਅੰਕ ਭਾਵ 0.85 ਫੀਸਦੀ ਵਧ ਕੇ 35,162.48 'ਤੇ ਅਤੇ ਨਿਫਟੀ 72.25 ਅੰਕ ਭਾਵ 0.69 ਫੀਸਦੀ ਵਧ ਕੇ 10,584.75 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਤ ਵਾਧਾ ਦਿੱਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਦੇ ਇੰਡੈਕਸ 'ਚ 1.16 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 1.73 ਫੀਸਦੀ ਵਧ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1.60 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ।  
ਬੈਂਕ ਨਿਫਟੀ 'ਚ ਵਾਧਾ
ਬੈਂਕਿੰਗ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 217 ਅੰਕ ਵਧ ਕੇ 25605 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਮੈਟਲ 'ਚ 0.36 ਫੀਸਦੀ, ਨਿਫਟੀ ਆਟੋ 'ਚ 0.78 ਫੀਸਦੀ, ਨਿਫਟੀ ਫਾਰਮਾ 'ਚ 0.61 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 
ਟਾਪ ਗੇਨਰਸ
ਅਦਾਨੀ ਪੋਟਰਸ, ਮਹਿੰਦਰਾ ਐਂਡ ਮਹਿੰਦਰਾ, ਟੈੱਕ ਮਹਿੰਦਰਾ, ਓ.ਐੱਨ.ਜੀ.ਸੀ., ਐੱਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ
ਟਾਪ ਲੂਜ਼ਰਸ 
ਆਇਸ਼ਰ ਮੋਟਰਜ਼, ਸਿਪਲਾ, ਐੱਚ.ਡੀ.ਐੱਫ.ਸੀ. ਬੈਂਕ, ਇੰਡਸਇੰਡ ਬੈਂਕ, ਬਜਾਜ ਆਟੋ, ਮਾਰੂਤੀ ਸੁਜ਼ੂਕੀ, ਇੰਫੋਸਿਸ


Related News