ਸ਼ੇਅਰ ਬਾਜ਼ਾਰ ''ਚ ਵਾਧਾ : 230 ਅੰਕ ਚੜ੍ਹਿਆ ਸੈਂਸੈਕਸ ਤੇ ਨਿਫਟੀ ਵੀ 18,200 ਦੇ ਪਾਰ
Friday, Oct 22, 2021 - 10:08 AM (IST)
ਮੁੰਬਈ - ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਨੇ ਹਰੇ ਨਿਸ਼ਾਨ ਤੋਂ ਵਪਾਰ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸੈਂਸੈਕਸ 230 ਅੰਕ ਚੜ੍ਹ ਕੇ ਇਕ ਵਾਰ ਫਿਰ 61 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਨਿਫਟੀ ਵੀ 18,200 ਦੇ ਉਪਰ ਪਹੁੰਚ ਗਿਆ। ਬੈਂਕ ਨਿਫਟੀ ਨੇ ਪਹਿਲੀ ਵਾਰ 40,200 ਦਾ ਅੰਕੜਾ ਪਾਰ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਸਮੇਂ ਦੌਰਾਨ, ਐਚਡੀਐਫਸੀ, ਟਾਈਟਨ, ਪਾਵਰ ਗਰਿੱਡ ਅਤੇ ਟੈਕ ਮਹਿੰਦਰਾ ਆਦਿ ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਦੂਜੇ ਪਾਸੇ, ਏਸ਼ੀਅਨ ਪੇਂਟਸ, ਐਨਟੀਪੀਸੀ, ਟਾਟਾ ਸਟੀਲ ਅਤੇ ਐਲ ਐਂਡ ਟੀ ਆਦਿ ਵਿੱਚ ਗਿਰਾਵਟ ਆਈ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 26 ਸ਼ੇਅਰਾਂ 'ਚ ਖਰੀਦਦਾਰੀ ਅਤੇ 4 ਸ਼ੇਅਰ ਵਿਚ ਵਿਕਰੀ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿੱਚ ਟਾਈਟਨ ਦੇ ਸ਼ੇਅਰ 3%, ਬਜਾਜ ਫਿਨਸਰਵ ਅਤੇ HDFC ਦੇ ਸ਼ੇਅਰ 2 ਫ਼ੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ, ਏਸ਼ੀਅਨ ਪੇਂਟਸ ਦੇ ਸ਼ੇਅਰ ਵਿੱਚ 1% ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ।
ਅੱਜ ਇਨ੍ਹਾਂ ਕੰਪਨੀਆਂ ਦੇ ਆਉਣਗੇ ਨਤੀਜੇ
ਅੱਜ ਰਿਲਾਇੰਸ, ਹਿੰਦੁਸਤਾਨ ਜ਼ਿੰਕ, ਐਚਡੀਐਫਸੀ ਲਾਈਫ ਇੰਸ਼ੋਰੈਂਸ, ਟਾਟਾ ਕੰਜ਼ਿਊਮਰ, ਗਲੈਂਡ ਫਾਰਮਾ, ਟਾਟਾ ਅਲੈਕਸੀ, ਯੈਸ ਬੈਂਕ, ਪੌਲੀਕੈਬ ਇੰਡੀਆ, ਸੁਪਰੀਮ ਇੰਡਸਟਰੀਜ਼, ਕ੍ਰੌਮਪਟਨ ਗ੍ਰੀਵਜ਼, ਫੈਡਰਲ ਬੈਂਕ, ਕਜਾਰੀਆ ਸਿਰੇਮਿਕਸ, ਏਬੀਬੀ ਪਾਵਰ, ਜੁਬਿਲੈਂਟ, ਸੁੰਦਰਮ ਕਲੇਟਨ ਅਤੇ ਟੀਸੀਆਈ ਐਕਸਪ੍ਰੈਸ ਆਦਿ ਦੇ ਨਤੀਜੇ ਘੋਸ਼ਿਤ ਹੋ ਸਕਦੇ ਹਨ।
ਟਾਪ ਗੇਨਰਜ਼
ਟਾਈਟਨ ਕੰਪਨੀ, HDFC,ਬਜਾਜ ਆਟੋ,ਬਜਾਜ ਫਿਨਸਰਵ,ਟੈੱਕ ਮਹਿੰਦਰਾ
ਟਾਪ ਲੂਜ਼ਰਜ਼
ਹਿੰਡਾਲਕੋ, ਏਸ਼ੀਅਨ ਪੇਂਟਸ, ਕੋਲ ਇੰਡੀਆ, ਟਾਟਾ ਮੋਟਰਜ਼,