ਸ਼ੇਅਰ ਬਜ਼ਾਰ ਦੀ ਸੁਸਤ ਸ਼ੁਰੂਆਤ, ਸੈਂਸੈਕਸ 86 ਅੰਕਾਂ ਦੇ ਵਾਧੇ ਨਾਲ 41,241 'ਤੇ ਖੁੱਲ੍ਹਿਆ

01/28/2020 9:49:46 AM

ਮੁੰਬਈ — ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਮੰਗਲਵਾਰ ਨੂੰ ਸ਼ੇਅਰ ਬਜ਼ਾਰ ਦੀ ਸੁਸਤ ਸ਼ੁਰੂਆਤ ਹੋਈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 86.25 ਅੰਕ ਯਾਨੀ ਕਿ 0.21 ਫੀਸਦੀ ਦੇ ਵਾਧੇ ਦੇ ਬਾਅਦ 41,241.37 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 9.95 ਅੰਕ ਯਾਨੀ ਕਿ 0.08 ਫੀਸਦੀ ਦੇ ਵਾਧੇ ਨਾਲ 12,128.95 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਆਈ.ਟੀ., ਐਫ.ਐਮ.ਸੀ.ਜੀ. ਅਤੇ ਮੈਟਲ ਲਾਲ ਨਿਸ਼ਾਨ 'ਚ ਖੁੱਲ੍ਹੇ। ਇਹ ਰੀਅਲਟੀ, ਮੀਡੀਆ, ਫਾਰਮਾ, ਆਟੋ, ਪੀ.ਐਸ.ਯੂ. ਬੈਂਕ ਅਤੇ ਪ੍ਰਾਈਵੇਟ ਬੈਂਕ ਹਰੇ ਨਿਸ਼ਾਨ 'ਤੇ ਖੁੱਲ੍ਹੇ।

ਟਾਪ ਗੇਨਰਜ਼

HDFC, ਹੀਰੋ ਮੋਟੋ ਕੰਪਨੀ, M&M, ਮਾਰੂਤੀ, ਸਨ ਫਾਰਮਾ, ਬਜਾਜ ਆਟੋ, ਐਕਸਿਸ ਬੈਂਕ ਟਾਈਟਨ, ਬਜਾਜ ਫਾਇਨਾਂਸ

ਟਾਪ ਲੂਜ਼ਰਜ਼

ਓ.ਐਨ.ਜੀ.ਸੀ., ਏਸ਼ੀਅਨ ਪੇਂਟਸ, ਰਿਲਾਇੰਸ, ਟੀ.ਸੀ.ਐਸ., ਟਾਟਾ ਸਟੀਲ, ਭਾਰਤੀ ਏਅਰਟੈੱਲ, ਪਾਵਰ ਗ੍ਰਿਡ, ਨੈਸਲੇ ਇੰਡੀਆ

7 ਪੈਸੇ ਕਮਜ਼ੋਰ ਹੋ ਕੇ 71.37 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ

ਰੁਪਏ ਦੀ ਸ਼ੁਰੂਆਤ ਅੱਜ ਮਜ਼ਬੂਤੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 7 ਪੈਸੇ ਦੀ ਮਜ਼ਬੂਤੀ ਦੇ ਨਾਲ 71.37 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੋ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਕਮਜ਼ੋਰ ਹੋ ਕੇ 71.44 ਦੇ ਪੱਧਰ 'ਤੇ ਬੰਦ ਹੋਇਆ ਸੀ।
 


Related News