ਬਾਜ਼ਾਰ ਧੜੰਮ, ਸੈਂਸੈਕਸ ਸ਼ੁਰੂ 'ਚ 160 ਅੰਕ ਦੀ ਗਿਰਾਵਟ ਨਾਲ 50,000 'ਤੇ ਖੁੱਲ੍ਹਾ

Wednesday, May 19, 2021 - 09:17 AM (IST)

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਵਿਚਕਾਰ ਬੁੱਧਵਾਰ ਭਾਰਤੀ ਬਾਜ਼ਾਰ ਹਲਕੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 164.25 ਅੰਕ ਯਾਨੀ 0.33 ਫ਼ੀਸਦੀ ਦੀ ਗਿਰਾਵਟ ਨਾਲ 50,029.08 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 50 ਅੰਕ ਯਾਨੀ 0.33 ਫ਼ੀਸਦੀ ਲੁੜਕ ਕੇ 15,058.10 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਕੋਰੋਨਾ ਮਾਮਲੇ ਘੱਟ ਹੋਣ ਨਾਲ ਹਾਲ ਹੀ ਵਿਚ ਬਾਜ਼ਾਰ ਦਾ ਰੁਖ਼ ਸਕਾਰਾਤਮਕ ਹੋਇਆ ਹੈ।

ਨਿਵੇਸ਼ਕਾਂ ਦੀ ਟਾਟਾ ਮੋਟਰਜ਼, ਐਕਸਿਸ ਬੈਂਕ, ਕੇਨਰਾ ਬੈਂਕ ਅਤੇ ਜੀ. ਐੱਸ. ਕੇ. ਫਾਰਮਾ 'ਤੇ ਨਜ਼ਰ ਦੇ ਨਾਲ ਹੀ ਅੱਜ ਇੰਡੀਆਬੁਲਸ ਹਾਊਸਿੰਗ ਫਾਈਨੈਂਸ, ਇੰਡੀਅਨ ਆਇਲ ਕਾਰਪੋਰੇਸ਼ਨ, ਆਈ. ਆਰ. ਐੱਫ. ਸੀ., ਪ੍ਰਿਜ਼ਮ ਜੌਹਨਸਨ, ਮਾਸ ਫਾਈਨੈਂਸ਼ਲ ਸਰਵਿਸਿਜ਼, ਜੇ. ਕੇ. ਟਾਇਰਸ ਐਂਡ ਇੰਡਸਟਰੀਜ਼, ਹੈਰੀਟੇਜ ਫੂਡਜ਼, ਇੰਡੋ ਰਾਮਾ ਸਿੰਥੈਟਿਕਸ, ਮੈਨ ਇੰਫਰਾ, ਗ੍ਰੈਵੀਟਾਸ ਇੰਡੀਆ, ਐੱਸ. ਐੱਮ. ਐੱਲ. ਇਸੂਜ਼ੂ 'ਤੇ ਵੀ ਫੋਕਸ ਹੋਵੇਗਾ ਜੋ  ਆਪਣੇ ਮਾਰਚ ਤਿਮਾਹੀ ਦੇ ਨਤੀਜੇ ਐਲਾਨਣ ਵਾਲੀਆਂ ਹਨ।

ਸਰਕਾਰ ਦੀ ਐਕਸਿਸ ਬੈਂਕ ਵਿਚ ਐੱਸ. ਯੂ. ਯੂ. ਟੀ. ਆਈ. ਦੀ ਹਿੱਸੇਦਾਰੀ ਦੀ ਵਿਕਰੀ ਜ਼ਰੀਏ ਲਗਭਗ 4,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਸੀ. ਸੀ. ਆਈ. ਨੇ ਯੈੱਸ ਬੈਂਕ ਦਾ ਮਿਊਚੁਅਲ ਫੰਡ ਕਾਰੋਬਾਰ ਜੀ. ਪੀ. ਐੱਲ. ਫਾਈਨੈਂਸ ਐਂਡ ਇਨਵੈਸਟਮੈਂਟ ਲਿਮਟਿਡ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜੀ. ਐੱਸ. ਕੇ. ਫਾਰਮਾ ਨੇ ਚੌਥੀ ਤਿਮਾਹੀ ਵਿਚ 14 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਅਤੇ ਕੇਨਰਾ ਨੇ 1000 ਕਰੋੜ ਦਾ ਮੁਨਾਫਾ ਦਰਜ ਕੀਤਾ। ਟਾਟਾ ਮੋਟਰਜ਼ ਨੂੰ ਮਾਰਚ ਤਿਮਾਹੀ ਵਿਚ 7,605 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਗਲੋਬਲ ਬਾਜ਼ਾਰ-
ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ਅਮਰੀਕੀ ਬਾਜ਼ਾਰ ਬੀਤੀ ਰਾਤ ਗਿਰਾਵਟ ਵਿਚ ਬੰਦ ਹੋਏ ਹਨ। ਡਾਓ ਜੋਂਸ 267.13 ਅੰਕ ਯਾਨੀ 0.8 ਫ਼ੀਸਦੀ ਟੁੱਟ ਕੇ 34,060.66 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 0.85 ਫ਼ੀਸਦੀ ਡਿੱਗ  ਕੇ 4,127.83 'ਤੇ ਅਤੇ ਨੈਸਡੇਕ ਕੰਪੋਜ਼ਿਟ ਨੇ 0.56 ਫ਼ੀਸਦੀ ਦੀ ਗਿਰਾਵਟ ਨਾਲ 13,303.64 'ਤੇ ਸਮਾਪਤੀ ਕੀਤੀ ਹੈ। ਨਿਵੇਸ਼ਕ ਟਾਰਗੇਟ, ਲੋਵਜ਼, ਟੀ. ਜੇ. ਐਕਸ. ਐਂਡ ਐਲ ਬ੍ਰਾਂਡ. ਪਲੱਸ, ਜੇਡੀ ਡਾਟ ਕਾਮ, ਅਤੇ ਸਿਸਕੋ ਸਿਸਟਮ ਵਰਗੇ ਰਿਟੇਲਰਾਂ ਦੇ ਵਿੱਤੀ ਨਤੀਜੇ ਜਾਰੀ ਹੋਣ ਦੀ ਉਡੀਕ ਵਿਚ ਦਿਸੇ। ਉੱਥੇ ਹੀ, ਹੋਮ ਡਿਪੋਟ ਤੇ ਵਾਲਮਾਰਟ ਦੇ ਮੰਗਲਵਾਰ ਜਾਰੀ ਵਿੱਤੀ ਨਤੀਜੇ ਬਿਹਤਰ ਰਹੇ ਹਨ।

PunjabKesari

ਏਸ਼ੀਆਈ ਬਾਜ਼ਾਰ ਵੀ ਗਿਰਾਵਟ ਵਿਚ ਹਨ। ਐੱਸ. ਜੀ. ਐਕਸ. ਨਿਫਟੀ ਵਿਚ 80 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਹਾਂਗਕਾਂਗ, ਕੋਰੀਆ ਦੇ ਬਾਜ਼ਾਰ ਜਨਤਕ ਛੁੱਟੀ ਕਾਰਨ ਬੰਦ ਹਨ; ਚੀਨ ਅਤੇ ਜਾਪਾਨ ਦੇ ਬਾਜ਼ਾਰਾਂ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਸਿੰਗਾਪੁਰ ਐਕਸਚੇਂਜ ਵਿਚ ਐੱਸ. ਜੀ. ਐਕਸ. ਨਿਫਟੀ 80.50 ਅੰਕ ਯਾਨੀ 0.53 ਫ਼ੀਸਦੀ ਡਿੱਗ ਕੇ 15,080 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.45 ਫ਼ੀਸਦੀ ਦੀ ਗਿਰਾਵਟ ਨਾਲ 3,513 'ਤੇ ਕਾਰੋਬਾਰ ਕਰ ਰਿਹਾ ਸੀ। ਜਾਪਾਨ ਦਾ ਬਾਜ਼ਾਰ ਨਿੱਕੇਈ 398 ਅੰਕ ਯਾਨੀ 1.40 ਫ਼ੀਸਦੀ ਧੜੰਮ ਹੋ ਕੇ 28,008 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।


Sanjeev

Content Editor

Related News