ਹਲਕੇ ਵਾਧੇ ਨਾਲ ਖੁੱਲ੍ਹਿਆ ਬਜ਼ਾਰ, ਸੈਂਸੈਕਸ 35145 'ਤੇ ਅਤੇ ਨਿਫਟੀ 10600 ਦੇ ਨੇੜੇ

11/15/2018 10:07:22 AM

ਨਵੀਂ ਦਿੱਲੀ — ਗਲੋਬਲ ਬਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਸਪਾਟ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 3.76 ਅੰਕ ਯਾਨੀ 0.01 ਫੀਸਦੀ ਵਧ ਕੇ 35,145.75 'ਤੇ ਅਤੇ ਨਿਫਟੀ 4.30 ਅੰਕ ਯਾਨੀ 0.04 ਫੀਸਦੀ ਵਧ ਕੇ 10,580.60 'ਤੇ ਖੁੱਲ੍ਹਿਆ।

ਕੱਲ੍ਹ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 123.01 ਅੰਕ ਯਾਨੀ 0.35 ਫੀਸਦੀ ਵਧ ਕੇ 35,267.14 'ਤੇ ਅਤੇ ਨਿਫਟੀ 52.40 ਅੰਕ ਯਾਨੀ 0.50 ਫੀਸਦੀ ਵਧ ਕੇ 10,634.90 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 2.50 ਅੰਕ ਯਾਨੀ 0.01 ਫੀਸਦੀ ਡਿੱਗ ਕੇ 35,141.99 'ਤੇ ਅਤੇ ਨਿਫਟੀ 12.35 ਅੰਕ ਯਾਨੀ 0.12 ਫੀਸਦੀ ਡਿੱਗ ਕੇ 10,570.1 'ਤੇ ਬੰਦ ਹੋਇਆ। ਨਿਫਟੀ ਦਾ ਆਈ.ਟੀ. ਇੰਡੈਕਸ 2.5 ਫੀਸਦੀ ਤੱਕ ਟੁੱਟ ਕੇ ਬੰਦ ਹੋਇਆ ਸੀ।

ਮਿਡਕੈਪ-ਸਮਾਲਕੈਪ ਸ਼ੇਅਰਾਂ ਦਾ ਹਾਲ

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.25 ਫੀਸਦੀ ਚੜ੍ਹਿਆ ਹੈ, ਜਦੋਂਕਿ ਐੱਨ.ਐੱਸ.ਈ. ਦੇ ਮਿਡਕੈਪ 100 ਇੰਡੈਕਸ 'ਚ 0.1 ਫੀਸਦੀ ਦਾ ਮਾਮੂਲੀ ਵਾਧਾ ਨਜ਼ਰ ਆ ਰਿਹਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ ਸਪਾਟ ਨਜ਼ਰ ਆ ਰਿਹਾ ਹੈ।

ਫਿਲਹਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 101 ਅੰਕ ਯਾਨੀ 0.3 ਫੀਸਦੀ ਦੀ ਤੇਜ਼ੀ ਦੇ ਨਾਲ 35,243 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 24 ਅੰਕ ਯਾਨੀ 0.25 ਫੀਸਦੀ ਚੜ੍ਹ ਕੇ 10,601 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਅੰਤਰਰਾਸ਼ਟਰੀ ਬਜ਼ਾਰ ਦਾ ਹਾਲ

ਅਮਰੀਕੀ ਬਜ਼ਾਰ ਵਿਚ ਕੱਲ੍ਹ ਫਿਰ ਤੇਜ਼ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 206 ਅੰਕ ਯਾਨੀ 0.8 ਫੀਸਦੀ ਡਿੱਗ ਕੇ 25,080 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 65 ਅੰਕ ਯਾਨੀ 0.9 ਫੀਸਦੀ ਦੀ ਕਮਜ਼ੋਰੀ ਨਾਲ 7,136.4 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ.ਐਂਡ.ਪੀ. 500 ਇੰਡੈਕਸ 20.6 ਅੰਕ ਯਾਨੀ 0.75 ਫੀਸਦੀ ਦੀ ਗਿਰਾਵਟ ਨਾਲ 2,701.6 ਦੇ ਪੱਧਰ 'ਤੇ ਬੰਦ ਹੋਇਆ ਹੈ। ਅਮਰੀਕੀ ਬਜ਼ਾਰਾਂ ਵਿਚ ਐਪਲ ਅਤੇ ਬੈਂਕ ਸ਼ੇਅਰਾਂ ਵਿਚ ਘਾਟਾ ਦੇਖਣ ਨੂੰ ਮਿਲਿਆ ਹੈ।  

ਟਾਪ ਗੇਨਰਸ    

ਹੀਰੋ ਮੋਟੋਕਾਰਪ, ਵਿਪਰੋ, ਕੋਟਕ ਬੈਂਕ, ਸਨ ਫਾਰਮਾ, ਇਨਫੋਸਿਸ, ਐਲ ਐਂਡ ਟੀ, ਟਾਟਾ ਮੋਟਰਜ਼, ਅਡਾਣੀ ਪੋਰਟਾਂ, ਐਕਸਿਸ ਬੈਂਕ, ਐਚਡੀਐਫਸੀ ਬੈਂਕ, ਟੀਸੀਐਸ, ਆਈ.ਟੀ.ਸੀ.
 

ਟਾਪ ਲੂਜ਼ਰਸ

ਯੈਸ ਬੈਂਕ, ਐਮ ਐੱਡ ਐਮ, ਟਾਟਾ ਸਟੀਲ, ਆਈ ਸੀ ਆਈ ਸੀ ਆਈ ਬੈਂਕ, ਓ ਐਨ ਜੀ ਸੀ, ਆਰਆਈਐਲ, ਐਚ.ਡੀ.ਐਫ.ਸੀ., ਬਜਾਜ ਆਟੋ, ਮਾਰੂਤੀ, ਪਾਵਰਗ੍ਰਿਡ
 


Related News