ਸੈਂਸੈਕਸ 'ਚ 600 ਤੋਂ ਵੱਧ ਦੀ ਗਿਰਾਵਟ, ਨਿਫਟੀ 11,000 ਤੋਂ ਥੱਲ੍ਹੇ ਬੰਦ

08/03/2020 4:30:52 PM

ਮੁੰਬਈ— ਸੋਮਵਾਰ ਨੂੰ ਬਾਜ਼ਾਰ ਲਗਾਤਾਰ ਚੌਥੇ ਦਿਨ ਗਿਰਾਵਟ 'ਚ ਰਿਹਾ। ਨਿਫਟੀ 17 ਜੁਲਾਈ ਤੋਂ ਬਾਅਦ 11,000 ਦੇ ਹੇਠਾਂ ਬੰਦ ਹੋਇਆ ਹੈ। ਸੈਂਸੈਕਸ 667 ਅੰਕ ਡਿੱਗ ਕੇ 36,940 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਨ. ਐੱਸ. ਈ. ਦਾ ਪ੍ਰਮੁੱਖ ਸੂਚਕ ਨਿਫਟੀ 182 ਅੰਕ ਦੀ ਗਿਰਾਵਟ ਨਾਲ 10,892 ਦੇ ਪੱਧਰ 'ਤੇ ਬੰਦ ਹੋਇਆ। ਬੈਂਕ ਨਿਫਟੀ 568 ਅੰਕ ਡਿੱਗ ਕੇ 21,072 ਦੇ ਪੱਧਰ 'ਤੇ ਬੰਦ ਹੋਇਆ। ਮਿਡਕੈਪ 3 ਅੰਕ ਡਿੱਗ ਕੇ 15,469 'ਤੇ ਆ ਗਿਆ।

ਸੈਂਸੈਕਸ ਦੇ 30 'ਚੋਂ 24 ਸਟਾਕਸ 'ਚ ਗਿਰਾਵਟ ਰਹੀ। ਨਿਫਟੀ ਦੇ 50 ਸਟਾਕਸ 'ਚੋਂ 37 'ਚ ਗਿਰਾਵਟ ਰਹੀ। ਬੈਂਕ ਨਿਫਟੀ 'ਚ 12 ਸਟਾਕਸ 'ਚੋਂ 10 ਸ਼ੇਅਰਾਂ 'ਚ ਗਿਰਾਵਟ ਰਹੀ। ਫਾਰਮਾ, ਮੈਟਲ, ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਤੇਜ਼ੀ ਰਹੀ, ਜਦੋਂ ਕਿ ਬੈਂਕਿੰਗ, ਤੇਲ-ਗੈਸ, ਰੀਅਲਟੀ ਸ਼ੇਅਰਾਂ 'ਤੇ ਦਬਾਅ ਰਿਹਾ।

ਵਿਸ਼ਵ ਭਰ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੇ ਨਿਵੇਸ਼ਕਾਂ ਦੀ ਚਿੰਤਾ 'ਚ ਵਾਧਾ ਕੀਤਾ ਹੈ। ਨਿਫਟੀ ਪ੍ਰਾਈਵੇਟ ਬੈਂਕ 'ਚ 2.9 ਫੀਸਦੀ, ਫਾਈਨੈਂਸ਼ਲ ਸਰਵਿਸਿਜ਼ 'ਚ 2.2 ਫੀਸਦੀ ਤੇ ਰੀਅਲਟੀ 'ਚ 1.2 ਫੀਸਦੀ ਦੀ ਗਿਰਾਵਟ ਨਾਲ ਨੈਸ਼ਨਲ ਸਟਾਕ ਐਕਸਚੇਂਜ ਦੇ ਜ਼ਿਆਦਾਤਰ ਸੈਕਟਰਲ ਸੂਚਕ ਅੰਕ ਲਾਲ ਨਿਸ਼ਾਨ 'ਤੇ ਸਨ। ਸ਼ੇਅਰਾਂ 'ਚ ਸਭ ਤੋਂ ਵੱਧ ਗਿਰਾਵਟ ਬੰਧਨ ਬੈਂਕ 'ਚ 10.6 ਫੀਸਦੀ ਦਰਜ ਹੋਈ। ਇੰਡਸਇੰਡ ਬੈਂਕ 'ਚ 7.7 ਫੀਸਦੀ, ਕੋਟਕ ਮਹਿੰਦਰਾ ਬੈਂਕ 'ਚ 3.5 ਫੀਸਦੀ ਅਤੇ ਐਕਸਿਸ ਬੈਂਕ 'ਚ 9.9 ਫੀਸਦੀ ਦੀ ਗਿਰਾਵਟ ਆਈ ਹਾਲਾਂਕਿ, ਟਾਟਾ ਮੋਟਰਜ਼ 'ਚ 6.9 ਫੀਸਦੀ, ਆਇਸ਼ਰ ਮੋਟਰਜ਼ 'ਚ 0.9 ਫੀਸਦੀ ਦੀ ਬੜ੍ਹਤ ਦਰਜ ਹੋਈ। ਇਸ ਤੋਂ ਇਲਾਵਾ ਟਾਟਾ ਸਟੀਲ, ਐੱਚ. ਸੀ. ਐੱਲ. ਤਕਨਾਲੋਜੀ, ਟਾਈਟਨ, ਡਾ. ਰੈਡੀਜ਼ ਅਤੇ ਵਿਪਰੋ ਵੀ ਹਰੇ ਨਿਸ਼ਾਨ 'ਤੇ ਸਨ।


Sanjeev

Content Editor

Related News