ਕੋਰੋਨਾ ਵਾਇਰਸ ਕਾਰਨ ਸ਼ੇਅਰ ਬਜ਼ਾਰ 'ਚ ਸਹਿਮ ਬਰਕਰਾਰ, ਸੈਂਸਕਸ ਨਿਫਟੀ ਗਿਰਾਵਟ 'ਤੇ ਹੋਏ ਬੰਦ

02/10/2020 4:23:52 PM

ਮੁੰਬਈ — ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆਭਰ 'ਚ ਵਧਦੀਆਂ ਚਿੰਤਾਵਾਂ ਵਿਚਕਾਰ ਸ਼ੇਅਰ ਬਜ਼ਾਰ ਸੋਮਵਾਰ ਯਾਨੀ ਕਿ ਅੱਜ ਹਫਤੇ ਦੇ ਪਹਿਲੇ ਦਿਨ ਸੁਸਤ ਰਿਹਾ। ਬੰਬਈ ਸਟਾਕ ਐਕਸਚੇਂਜ ਦਾ ਬੀ.ਐਸ.ਈ. ਸੈਂਸੈਕਸ 162.23 ਅੰਕ ਯਾਨੀ ਕਿ 0.39 ਫੀਸਦੀ ਫਿਸਲ ਕੇ 40,979.62 ਅੰਕ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 66.85 ਅੰਕ ਯਾਨੀ ਕਿ 0.55 ਫੀਸਦੀ ਫਿਸਲ ਕੇ 12031.50 'ਤੇ ਬੰਦ ਹੋਇਆ।

ਸੈਂਸੈਕਸ ਨਿਫਟੀ ਅੱਜ ਵੀ ਲਾਲ ਨਿਸ਼ਾਨ 'ਚ ਬੰਦ ਹੋਏ ਹਾਲਾਂਕਿ ਕਾਰੋਬਾਰ ਦੇ ਅੰਤ 'ਚ ਬਜ਼ਾਰ 'ਚ ਹੇਠਲੇ ਪੱਧਰ ਤੋਂ ਰਿਕਵਰੀ ਦੇਖਣ ਨੂੰ ਮਿਲੀ। ਅੱਜ ਦੇ ਕਾਰੋਬਾਰ 'ਚ ਵਿੱਤੀ, ਬੈਂਕਿੰਗ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਹੇਠਲੇ ਪੱਧਰ ਤੋਂ ਖਰੀਦਦਾਰੀ ਦੇਖਣ ਨੂੰ ਮਿਲੀ। ਇਸ ਦੇ ਨਾਲ  ਹੀ ਮੈਟਲ ਸ਼ੇਅਰਾਂ 'ਚ ਅੱਜ ਸਭ ਤੋਂ ਵਧ ਗਿਰਾਵਟ ਦੇਖਣ ਨੂੰ ਮਿਲੀ। ਨਤੀਜਿਆਂ ਦੇ ਬਾਅਦ ਟਾਟਾ ਸਟੀਲ ਦੀ ਅੱਜ ਰੱਜ ਕੇ ਧੁਲਾਈ ਹੋਈ। ਅੱਜ ਦੇ ਕਾਰੋਬਾਰ ਵਿਚ ਮੈਟਲ, ਆਟੋ ਅਤੇ ਮੀਡੀਆ ਸ਼ੇਅਰਾਂ ਟਾਪ ਲੂਜ਼ਰਜ਼ ਰਹੇ। ਇਸ ਦੇ ਨਾਲ ਹੀ ਹੋਟਲ ਅਤੇ ਮਿਡਕੈਪ ਫਾਰਮਾ ਸ਼ੇਅਰਾਂ ਵਿਚ ਖਰੀਦਦਾਰੀ ਦੇਖਣ ਨੂੰ ਮਿਲੀ।

ਸੈਂਸੈਕਸ ਦੇ 30 ਵਿਚੋਂ 23 ਸ਼ੇਅਰਾਂ ਵਿਚ ਵਿਕਰੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਨਿਫਟੀ ਦੇ 50 ਵਿਚੋਂ 40 ਸ਼ੇਅਰਾਂ ਵਿਚ ਵਿਕਰੀ ਦੇਖਣ ਨੂੰ ਮਿਲੀ। ਬੈਂਕ ਨਿਫਟੀ ਦੇ ਵੀ 12 ਵਿਚੋਂ 11 ਸ਼ੇਅਰ ਲਾਲ ਨਿਸ਼ਾਨ 'ਚ ਬੰਦ ਹੋਏ। ਬੈਂਕਿੰਗ ਸ਼ੇਅਰਾਂ ਵਿਚ ਵੀ ਕਮਜ਼ੋਰੀ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਬੈਂਕ ਨਿਫਟੀ 144 ਅੰਕ ਟੁੱਟ ਕੇ 31058 ਦੇ ਪੱਧਰ 'ਤੇ ਬੰਦ ਹੋਇਆ ਹੈ। ਛੋਟੇ ਸ਼ੇਅਰਾਂ ਤੋਂ ਵੀ ਬਜ਼ਾਰ ਨੂੰ ਸਹਾਰਾ ਨਹੀਂ ਮਿਲਿਆ। ਮਿਡਕੈਪ ਇੰਡੈਕਸ ਅੱਜ 176 ਅੰਕ ਟੁੱਟ ਕੇ 18191 ਦੇ ਪੱਧਰ 'ਤੇ ਬੰਦ ਹੋਇਆ ਹੈ।

ਟਾਪ ਗੇਨਰਜ਼

ਡੀ-ਮਾਰਟ,ਜੀ.ਐਨ.ਐਫ.ਸੀ., ਅੰਬਰ, ਕੋਟਕ ਬੈਂਕ, ਆਰ.ਆਈ.ਐਲ., ਟੀ.ਸੀ.ਐਸ. ਅਤੇ ਬਜਾਜ ਫਾਇਨਾਂਸ 

ਟਾਪ ਲੂਜ਼ਰਜ਼

ਮਹਿੰਦਰਾ ਐਂਡ ਮਹਿੰਦਰਾ, ਆਈ.ਟੀ.ਸੀ., ਟਾਟਾ ਸਟੀਲ, ਲਾਰਸਨ ਐਂਡ ਟਰਬੋ


Related News