ਸੈਂਸੈਕਸ 118 ਅੰਕ ਉਛਲ ਕੇ ਬੰਦ, ਨਿਫਟੀ 10600 ਦੇ ਪਾਰ

11/15/2018 4:17:36 PM

ਨਵੀਂ ਦਿੱਲੀ—ਬਾਜ਼ਾਰ 'ਚ ਅੱਜ ਚੰਗੀ ਖਰੀਦਾਰੀ ਦਾ ਦਿਨ ਰਿਹਾ ਹੈ। ਹਾਲਾਂਕਿ ਬਾਜ਼ਾਰ ਦਿਨ ਦੇ ਉੱਪਰੀ ਪੱਧਰਾਂ 'ਤੇ ਟਿਕ ਨਹੀਂ ਪਾਇਆ ਹੈ। ਅੱਜ ਨਿਫਟੀ 10,646.5 ਤੱਕ ਪਹੁੰਚਿਆ ਸੀ ਜਦੋਂਕਿ ਸੈਂਸੈਕਸ 35,402 ਤੱਕ ਪਹੁੰਚਣ 'ਚ ਕਾਮਯਾਬ ਹੋਇਆ ਸੀ। ਅੰਤ 'ਚ ਨਿਫਟੀ 10,620 ਦੇ ਕੋਲ ਬੰਦ ਹੋਇਆ ਹੈ ਜਦੋਂਕਿ ਸੈਂਸੈਕਸ ਨੇ 35,250 ਦੇ ਉੱਪਰ ਕਲੋਜਿੰਗ ਦਿੱਤੀ ਹੈ। 
ਮਿਡਕੈਪ ਸ਼ੇਅਰਾਂ 'ਚ ਵੀ ਖਰੀਦਾਰੀ ਦਿਸੀ ਹੈ ਪਰ ਸਮਾਲਕੈਪ ਸ਼ੇਅਰਾਂ 'ਚ ਦਬਾਅ ਨਜ਼ਰ ਆਇਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.75 ਫੀਸਦੀ ਚੜ੍ਹ ਕੇ ਬੰਦ ਹੋਇਆ ਹੈ, ਜਦੋਂ ਕਿ ਐੱਨ.ਐੱਸ.ਈ. ਦੇ ਮਿਡਕੈਪ 100 ਇੰਡੈਕਸ 'ਚ 0.5 ਫੀਸਦੀ ਦੇ ਵਾਧੇ ਦੇ ਨਾਲ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ ਸਪਾਟ ਹੋ ਕੇ ਬੰਦ ਹੋਇਆ ਹੈ।

ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 118.5 ਅੰਕ ਭਾਵ 0.3 ਫੀਸਦੀ ਦੀ ਤੇਜ਼ੀ ਦੇ ਨਲਾ 35,260 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਧਰ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 40 ਅੰਕ ਭਾਵ 0.4 ਫੀਸਦੀ ਦੀ ਮਜ਼ਬੂਤੀ ਦੇ ਨਾਲ 10,617 ਦੇ ਪੱਧਰ 'ਤੇ ਬੰਦ ਹੋਇਆ ਹੈ। 
ਬੈਂਕਿੰਗ, ਰਿਐਲਟੀ, ਮੈਟਲ, ਆਟੋ, ਕੰਜ਼ਿਊਮਰ ਡਿਊਰੇਬਲਸ ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 0.9 ਫੀਸਦੀ ਦੀ ਗਿਰਾਵਟ ਦੇ ਨਾਲ 26,155 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਐੱਫ.ਐੱਮ.ਸੀ.ਜੀ., ਆਈ.ਟੀ., ਫਾਰਮਾ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਹਲਕਾ ਦਬਾਅ ਦਿਸਿਆ ਹੈ।


Aarti dhillon

Content Editor

Related News