ਸੈਂਸੈਕਸ ਨੇ ਮਾਰੀ 1031 ਅੰਕਾਂ ਦੀ ਲੰਬੀ ਛਾਲ , ਨਿਵੇਸ਼ਕਾਂ ਨੇ 4 ਲੱਖ ਕਰੋੜ ਕਮਾਏ
Friday, Mar 31, 2023 - 04:23 PM (IST)
ਨਵੀਂ ਦਿੱਲੀ — ਚਾਲੂ ਵਿੱਤੀ ਸਾਲ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਈ ਚੰਗੀ ਖਬਰ ਰਹੀ। ਲੰਬੇ ਸਮੇਂ ਬਾਅਦ ਸ਼ੇਅਰ ਬਾਜ਼ਾਰ 'ਚ ਬੰਪਰ ਉਛਾਲ ਵਾਪਸ ਆਇਆ। ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਖ਼ਰੀਦਦਾਰੀ ਦੀ ਵਾਪਸੀ 'ਤੇ ਬੀ.ਐੱਸ.ਈ. ਸੈਂਸੈਕਸ 1031.43 ਅੰਕਾਂ ਦੀ ਛਾਲ ਮਾਰ ਕੇ 58,991.52 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ ਐਨਐਸਈ ਨਿਫਟੀ ਵੀ 264.70 ਅੰਕਾਂ ਦੇ ਵਾਧੇ ਨਾਲ 17,345.40 ਅੰਕਾਂ 'ਤੇ ਬੰਦ ਹੋਇਆ। ਤੁਹਾਨੂੰ ਦੱਸ ਦੇਈਏ ਕਿ ਸਟਾਕ ਮਾਰਕੀਟ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਵਿਕਰੀ ਦਾ ਦੌਰ ਚੱਲ ਰਿਹਾ ਹੈ। ਅਜਿਹੇ 'ਚ ਇਹ ਉਛਾਲ ਨਿਵੇਸ਼ਕਾਂ ਦੇ ਮੂੰਹ 'ਤੇ ਰੌਣਕ ਲਿਆਏਗਾ।
ਅੱਜ ਦੇ ਕਾਰੋਬਾਰ ਵਿਚ ਸ਼ੇਅਰ ਬਾਜ਼ਾਰ ਵਿਚ ਬੰਪਰ ਵਾਧੇ ਨੇ ਨਿਵੇਸ਼ਕਾਂ ਦੀ ਬੱਲੇ-ਬੱਲੇ ਕਰ ਦਿੱਤੀ ਹੈ। ਨਿਵੇਸ਼ਕਾਂ ਦੀ ਸੰਪਤੀ 1 ਦਿਨ ਵਿਚ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧ ਗਈ ਹੈ। ਦਰਅਸਲ ਜਦੋਂ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੋਇਆ ਸੀ ਤਾਂ ਬੀਐੱਸਈ 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2.54 ਲੱਖ ਕਰੋੜ ਰੁਪਏ ਦਾ ਸੀ ਜਿਹੜਾ ਸ਼ੁੱਕਰਵਾਰ ਨੂੰ ਬੰਦ ਹੋਣ 'ਤੇ ਵਧ ਕੇ 2.58 ਲੱਖ ਕਰੋੜ ਤੋਂ ਜ਼ਿਆਦਾ ਹੋ ਗਿਆ। ਇਸ ਤਰ੍ਹਾਂ ਇਕ ਝਟਕੇ ਵਿਚ ਨਿਵੇਸ਼ਕਾਂ ਦੀ ਸੰਪਤੀ ਇਕ ਦਿਨ ਵਿਚ 4 ਲੱਖ ਕਰੋੜ ਤੋਂ ਜ਼ਿਆਦਾ ਵਧ ਗਈ।
ਸੈਂਸੈਕਸ ਵਿਚ ਸ਼ਾਮਲ 30 'ਚੋਂ 26 ਸ਼ੇਅਰ ਹਰੇ ਨਿਸ਼ਾਨ ਵਿਚ ਰਹੇ। ਸਭ ਤੋਂ ਜ਼ਿਆਦਾ ਵਾਧਾ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਦੇਖਣ ਨੂੰ ਮਿਲਿਆ। ਰਿਲਾਇੰਸ ਦੇ ਸ਼ੇਅਰ 4.19 ਫ਼ੀਸਦੀ ਚੜ੍ਹ ਤੇ 2229 ਰੁਪਏ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਪਿਛਲੇ 3-4 ਸਾਲਾਂ ਦੌਰਾਨ ਵਿਕਾਸ ਦੀ ਸ਼ਾਨਦਾਰ ਰਫ਼ਤਾਰ ਬਰਕਰਾਰ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।