ਸੈਂਸੈਕਸ 39 ਹਜ਼ਾਰ ਦੇ ਨੇੜੇ ਬੰਦ, ਬਾਜ਼ਾਰ 'ਚ ਲੱਗੇ ਪੈਸੇ ਦਾ ਪੈਣ ਲੱਗਾ ਮੁੱਲ!

Monday, Oct 05, 2020 - 07:17 PM (IST)

ਮੁੰਬਈ— ਬਾਜ਼ਾਰ 'ਚ ਸੋਮਵਾਰ ਨੂੰ ਰੌਣਕ ਰਹੀ। ਸੈਂਸੈਕਸ 39,000 ਰੁਪਏ ਤੋਂ ਪਾਰ ਨਿਕਲਣ 'ਚ ਸਫਲ ਹੋ ਗਿਆ। ਹਾਲਾਂਕਿ, ਇਹ ਦੇਖਣ ਹੋਵੇਗਾ ਉਤਰਾਅ-ਚੜ੍ਹਾਅ ਭਰੇ ਮੌਜੂਦਾ ਹਾਲਾਤ 'ਚ ਇਹ ਇਸ ਪੱਧਰ 'ਤੇ ਟਿਕਣ 'ਚ ਕਿੰਨਾ ਕੁ ਕਾਮਯਾਬ ਰਹਿੰਦਾ ਹੈ। ਸੋਮਵਾਰ ਨੂੰ ਲਗਾਤਾਰ ਤੀਜੇ ਕਾਰੋਬਾਰੀ ਦਿਨ ਬਾਜ਼ਾਰ 'ਚ ਬੜ੍ਹਤ ਰਹੀ।

ਸੈਂਸੈਕਸ ਕਾਰੋਬਾਰ ਦੌਰਾਨ 39,263.85 ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਅਖੀਰ 'ਚ 277 ਅੰਕ ਯਾਨੀ 0.71 ਫੀਸਦੀ ਵੱਧ ਕੇ 38,973.70 ਦੇ ਪੱਧਰ 'ਤੇ ਬੰਦ ਹੋਇਆ। ਫਿਲਹਾਲ ਇਹ 1 ਜਨਵਰੀ 2020 ਦੇ 42,273.87 ਦੇ ਆਲਟਾਈਮ ਹਾਈ ਤੋਂ ਹੁਣ ਵੀ ਕਾਫ਼ੀ ਦੂਰ ਹੈ।

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 86.40 ਅੰਕ ਯਾਨੀ 0.76 ਫੀਸਦੀ ਚੜ੍ਹ ਕੇ 11,503.35 ਦੇ ਪੱਧਰ 'ਤੇ ਬੰਦ ਹੋਇਆ।

ਉੱਥੇ ਹੀ, ਸ਼ੇਅਰਾਂ ਦੀ ਗੱਲ ਕਰੀਏ ਤਾਂ ਆਈ. ਟੀ. ਖੇਤਰ ਦੀ ਪ੍ਰਮੁੱਖ ਕੰਪਨੀ ਟੀ. ਸੀ. ਐੱਸ. ਦੇ ਸ਼ੇਅਰਾਂ 'ਚ ਅੱਜ 7 ਫੀਸਦੀ ਤੋਂ ਵੱਧ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਕੰਪਨੀ 10 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਨੂੰ ਹਾਸਲ ਕਰਨ ਵਾਲੀ ਰਿਲਾਇੰਸ ਇੰਡਸਟਰੀ ਤੋਂ ਬਾਅਦ ਦੂਜੀ ਭਾਰਤੀ ਕੰਪਨੀ ਬਣ ਗਈ। ਟਾਟਾ ਸਟੀਲ, ਸਨ ਫਾਰਮਾ, ਇੰਫੋਸਿਸ, ਟੈੱਕ ਮਹਿੰਦਰਾ, ਇੰਡਸਇੰਡ ਬੈਂਕ, ਐੱਚ. ਸੀ. ਐੱਲ. ਟੈੱਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਯੂ. ਐੱਲ. ਅਤੇ ਐੱਚ. ਡੀ. ਐੱਫ. ਸੀ. ਬੈਂਕ 'ਚ ਵੀ ਤੇਜ਼ੀ ਰਹੀ। ਦੂਜੇ ਪਾਸੇ, ਬਜਾਜ ਫਿਨਸਰਵ, ਬਜਾਜ ਫਾਈਨੈਂਸ, ਭਾਰਤੀ ਏਅਰਟੈੱਲ, ਬਜਾਜ ਆਟੋ, ਪਾਵਰਗ੍ਰਿਡ ਅਤੇ ਆਈ. ਟੀ. ਸੀ. ਗਿਰਾਵਟ 'ਚ ਬੰਦ ਹੋਏ।


Sanjeev

Content Editor

Related News