ਬਜ਼ਾਰ ''ਚ ਵਾਧਾ, ਸੈਂਸੈਕਸ 137 ਅੰਕ ਚੜ੍ਹਿਆ ਅਤੇ ਨਿਫਟੀ 11943 ਦੇ ਪੱਧਰ ''ਤੇ ਬੰਦ

11/04/2019 4:37:19 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਵਾਧੇ ਨਾਲ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 136.93 ਅੰਕ ਯਾਨੀ ਕਿ 0.34 ਫੀਸਦੀ ਦੇ ਵਾਧੇ ਨਾਲ 40,301.96 ਦੇ ਪੱਧਰ 'ਤੇ ਅਤੇ ਨਿਫਟੀ 52.25 ਅੰਕ ਯਾਨੀ ਕਿ 0.44 ਫੀਸਦੀ ਦੇ ਵਾਧੇ ਨਾਲ 11,942.85 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡ ਸਮਾਲਕੈਪ ਸ਼ੇਅਰਾਂ 'ਚ ਵਾਧਾ

ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 0.02 ਫੀਸਦੀ ਵਧ ਕੇ 14892 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.22 ਫੀਸਦੀ ਦੇ ਵਾਧੇ ਨਾਲ 13630 ਦੇ ਪਾਰ ਬੰਦ ਹੋਇਆ ਹੈ।

ਮੈਟਲ ਸ਼ੇਅਰਾਂ 'ਚ ਵਾਧਾ

ਮੈਟਲ ਸ਼ੇਅਰ 73 ਅੰਕ ਦੇ ਵਾਧੇ ਨਾਲ 2634 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਫਾਰਮਾ ਸ਼ੇਅਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.78 ਫੀਸਦੀ ਅਤੇ ਫਾਰਮਾ ਇੰਡੈਕਸ 0.23 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।

ਟਾਪ ਗੇਨਰਜ਼

ਭਾਰਤੀ ਇੰਫਰਾਟੈੱਲ, ਜੇ.ਐਸ.ਡਬਲਯੂ ਸਟੀਲ, ਬਜਾਜ ਫਿਨਸਰਵ, ਕੋਲ ਇੰਡੀਆ, ਇੰਫੋਸਿਸ, ਵੇਦਾਂਤਾ, ਐਚ.ਡੀ.ਐਫ.ਸੀ., ਓ.ਐਨ.ਜੀ.ਸੀ.

ਟਾਪ ਲੂਜ਼ਰਜ਼

ਜ਼ੀ.ਐਂਟਰਟੇਨਮੈਂਟ, ਆਈ.ਓ.ਸੀ., ਮਾਰੂਤੀ ਸੁਜ਼ੂਕੀ, ਹੀਰੋ ਮੋਟੋਕਾਰਪ, ਇੰਡਸਇੰਡ ਬੈਂਕ, ਟਾਟਾ ਮੋਟਰਜ਼, ਪਾਵਰ ਗ੍ਰਿਡ ਕਾਰਪ


Related News