ਬਾਜ਼ਾਰ ''ਚ ਵਾਧਾ, ਸੈਂਸੈਕਸ 125 ਅੰਕ ਚੜ੍ਹਿਆ ਅਤੇ ਨਿਫਟੀ 11033 ਦੇ ਪੱਧਰ ''ਤੇ ਬੰਦ

09/11/2019 4:14:33 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 12.37 ਅੰਕ ਭਾਵ 0.34 ਫੀਸਦੀ ਦੇ ਵਾਧੇ ਨਾਲ 37,270.82 ਦੇ ਪੱਧਰ 'ਤੇ ਅਤੇ ਨਿਫਟੀ 29.70 ਅੰਕ ਭਾਵ 0.27 ਫੀਸਦੀ ਦੇ ਵਾਧੇ ਨਾਲ 11,032.75 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ ਨੇ ਵਧ-ਚੜ੍ਹ ਕੇ ਹਿੱਸੇਦਾਰੀ ਲਈ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.04 ਫੀਸਦੀ ਵਧ ਕੇ 13634 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 1.43 ਫੀਸਦੀ ਦੇ ਵਾਧੇ ਨਾਲ 12891 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 272 ਅੰਕਾਂ ਦੇ ਵਾਧੇ ਨਾਲ 27776 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਫਾਰਮਾ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਆਟੋ ਇੰਡੈਕਸ 3.60 ਫੀਸਦੀ, ਮੈਟਲ ਇੰਡੈਕਸ 2.31 ਫੀਸਦੀ ਅਤੇ ਫਾਰਮਾ ਇੰਡੈਕਸ 0.09 ਫੀਸਦੀ ਦੇ ਵਾਧੇ ਦੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਯੈੱਸ ਬੈਂਕ, ਟਾਟਾ ਮੋਟਰਸ, ਆਇਸਰ ਮੋਟਰਸ, ਮਾਰੂਤੀ ਸੁਜ਼ੂਕੀ, ਟਾਟਾ ਸਟੀਲ, ਵੇਦਾਂਤਾ
ਟਾਪ ਲੂਜ਼ਰਸ
ਓ.ਐੱਨ.ਜੀ.ਸੀ., ਵਿਪਰੋ, ਗੇਲ, ਐੱਚ.ਸੀ.ਐੱਲ.ਟੈੱਕ, ਕੋਲ ਇੰਡੀਆ, ਸਨ ਫਾਰਮਾ, ਐੱਨ.ਟੀ.ਪੀ.ਸੀ.


Aarti dhillon

Content Editor

Related News