ਪੰਜਾਬ ''ਚ ਮੰਗਲਵਾਰ ਨੂੰ ਸਰਕਾਰੀ ਛੁੱਟੀ, ਸੂਬੇ ਭਰ ''ਚ ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

Monday, Oct 12, 2026 - 11:07 AM (IST)

ਪੰਜਾਬ ''ਚ ਮੰਗਲਵਾਰ ਨੂੰ ਸਰਕਾਰੀ ਛੁੱਟੀ, ਸੂਬੇ ਭਰ ''ਚ ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

ਚੰਡੀਗੜ੍ਹ : ਪੰਜਾਬ 'ਚ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਅਕਤੂਬਰ ਦੇ ਮਹੀਨੇ ਨੂੰ ਛੁੱਟੀਆਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ। ਇਸ ਲਈ ਛੁੱਟੀਆਂ ਦੇ ਹਿਸਾਬ ਨਾਲ ਮਾਪੇ, ਬੱਚੇ ਅਤੇ ਸਰਕਾਰੀ ਮੁਲਾਜ਼ਮ ਆਪਣਾ ਘੁੰਮਣ-ਫਿਰਨ ਦਾ ਪ੍ਰੋਗਰਾਮ ਬਣਾ ਸਕਦੇ ਹਨ। ਦੱਸ ਦੇਈਏ ਕਿ ਅਗਲੇ ਹਫ਼ਤੇ 20 ਅਕਤੂਬਰ ਨੂੰ ਸੂਬੇ ਭਰ 'ਚ ਛੁੱਟੀ ਰਹਿਣ ਵਾਲੀ ਹੈ। 20 ਅਕਤੂਬਰ ਦਿਨ ਮੰਗਲਵਾਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਣਾ ਹੈ।

ਇਹ ਵੀ ਪੜ੍ਹੋ : DA ਦੀ ਉਡੀਕ ਕਰਦੇ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਅਪਡੇਟ, ਪਹਿਲੀ ਵਾਰ ਇਸ ਬੈਂਚ ਸਾਹਮਣੇ ਪੇਸ਼ ਹੋਵੇਗਾ ਮਾਮਲਾ

ਇਸ ਕਾਰਨ ਪੰਜਾਬ ਸਰਕਾਰ ਵਲੋਂ ਇਸ ਦਿਨ ਛੁੱਟੀ ਦਾ ਐਲਾਨ ਕਰਦਿਆਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਅਤੇ ਲੋਕ ਆਪਣੀ ਛੁੱਟੀ ਦਾ ਮਜ਼ਾ ਲੈ ਸਕਣਗੇ।

ਇਹ ਵੀ ਪੜ੍ਹੋ : 'ਭਾਵੇਂ ਸਚਿਨ ਪਾਇਲਟ ਮੇਰੀ ਟਿਕਟ ਕੱਟ ਦੇਣ ਪਰ...', ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਆਪਣਾ ਸਟੈਂਡ

ਹਾਲਾਂਕਿ ਇਸੇ ਮਹੀਨੇ ਦੌਰਾਨ ਅੱਗੇ ਵੀ ਸਰਕਾਰੀ ਛੁੱਟੀਆਂ ਆਉਣ ਵਾਲੀਆਂ ਹਨ। ਇਸ ਲਈ ਜੇਕਰ ਤੁਹਾਡਾ ਵੀ ਕਿਤੇ ਘੁੰਮਣ ਦਾ ਪ੍ਰੋਗਰਾਮ ਹੈ ਤਾਂ ਛੁੱਟੀਆਂ ਦੇ ਹਿਸਾਬ ਨਾਲ ਤੁਸੀਂ ਆਪਣਾ ਪਲਾਨ ਬੜੇ ਅਰਾਮ ਨਾਲ ਬਣਾ ਸਕਦੇ ਹੋ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News