ਪੰਜਾਬ ''ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ

Thursday, Oct 08, 2026 - 07:44 PM (IST)

ਪੰਜਾਬ ''ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ੁੱਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ 'ਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ ਲੰਬੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

ਨਵਾਂਸ਼ਹਿਰ 'ਚ ਬਿਜਲੀ ਸਪਲਾਈ ਬੰਦ ਰਹੇਗੀ
ਨਵਾਂਸ਼ਹਿਰ (ਤ੍ਰਿਪਾਠੀ)-ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਵੱਲੋਂ ਸੂਚਿਤ ਕੀਤਾ ਗਿਆ ਕਿ ਮਿਤੀ 09-10-2026 ਦਿਨ ਸ਼ੁੱਕਰਵਾਰ ਨੂੰ 66 ਕੇਵੀ ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇਵੀ ਦਾਣਾ ਮੰਡੀ ਫੀਡਰ, ਰਾਹੋਂ ਰੋਡ, ਰੇਲਵੇ ਰੋਡ, ਸਲੋਹ ਰੋਡ, ਬੇਗਮਪੁਰ, ਸਿਟੀ-1 ਫੀਡਰਾਂ ਨੂੰ 11 ਕੇ. ਵੀ. ਰਾਹੋਂ ਰੋਡ ਫੀਡਰ ਦੀ ਡੈਮੇਜ਼ ਹੋਈ ਐਕਸ. ਐੱਲ. ਪੀ. ਈ. ਕੇਬਲ 300 ਐੱਮ. ਐੱਮ. ਨੂੰ ਬਦਲੀ ਕਰਨ ਲਈ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਨਾਲ ਹੇਠ ਲਿਖੇ ਅਨੁਸਾਰ ਇਲਾਕੇ ਪ੍ਰਭਾਵਿਤ ਹੋਣਗੇ। 

ਇਹ ਵੀ ਪੜ੍ਹੋ:ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ! ਕਾਰਾ ਜਾਣ ਹੋਵੋਗੇ ਹੈਰਾਨ

ਜਿਵੇਂ ਕਿ ਨਵੀ ਅਬਾਦੀ, ਇਬਰਾਹਿਮ ਬਸਤੀ, ਪੰਡੋਰਾ ਮੁਹੱਲਾ, ਪ੍ਰੇਮ ਨਗਰ, ਕਰਿਆਮ ਰੋਡ, ਬਾਲਮੀਕ ਮੁਹੱਲਾ, ਦਲੀਪ ਨਗਰ, ਸ਼ਿਵ ਕਾਲੋਨੀ, ਖਾਰਾ ਖੂਹ, ਬੱਕਰਖਾਨਾ ਰੋਡ, ਚਰਚ ਕਲੋਨੀ ਮੂਸਾਪੁਰ ਰੋਡ, ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਰਵੀਦਾਸ ਨਗਰ, ਰਾਹੋਂ ਰੋਡ ਸਾਰਾ, ਸਲੋਹ ਰੋਡ ਮਾਡਲ ਟਾਊਨ, ਫਰੈਂਡਜ਼ ਕਲੋਨੀ, ਬੰਗਾ ਰੋਡ ਅੰਬੇਦਕਰ ਚੌਂਕ ਤੋਂ ਲੈ ਕੇ ਕਮੇਟੀ ਬਜ਼ਾਰ, ਰੇਲਵੇ ਰੋਡ ਸਾਰਾ, ਕੋਠੀ ਰੋਡ, ਗੀਤਾ ਭਵਨ ਰੋਡ, ਲਾਲ ਚੌਂਕ, ਪਿੰਡ ਬੇਗਮਪੁਰ, ਖਾਰਾ ਕਲੋਨੀ ਅਤੇ ਇਹਨਾਂ ਫੀਡਰਾਂ ਤੇ ਚੱਲਦੇ ਹੋਰ ਇਲਾਕੇ ਆਦਿ ਬੰਦ ਰਹਿਣਗੇ।

ਸ੍ਰੀ ਮੁਕਤਸਰ ਸਾਹਿਬ 'ਚ ਬਿਜਲੀ ਸਪਲਾਈ ਰਹੇਗੀ ਬੰਦ
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)-ਇੰਜ. ਜਗਸੀਰ ਸਿੰਘ ਐੱਸ. ਡੀ. ਓ. ਸਬ-ਅਰਬਨ ਸਬ-ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੈ ਕਿ 66 ਕੇ. ਵੀ. ਸਬ ਸਟੇਸ਼ਨ ਟਿੱਬੀ ਸਾਹਿਬ ਰੋਡ ’ਤੇ ਸਬ ਸਟੇਸ਼ਨ ਦੀ ਜ਼ਰੂਰੀ ਮੈਂਟੀਨੈਸ ਲਈ 9 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਬ ਸਟੇਸ਼ਨ ਤੋਂ ਚੱਲਦੇ ਸਾਰੇ 11 ਕੇ. ਵੀ. ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ 1:30 ਵਜੇ ਤੱਕ ਬੰਦ ਰਹੇਗੀ।

ਮਾਨਸਾ 'ਚ 10 ਅਕਤੂਬਰ ਨੂੰ ਬਿਜਲੀ ਬੰਦ ਰਹੇਗੀ
ਮਾਨਸਾ (ਸੰਦੀਪ ਮਿੱਤਲ)-66 ਕੇ. ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਅਤੇ ਦਲੇਲ ਸਿੰਘ ਵਾਲਾ ਦੀ ਜ਼ਰੂਰੀ ਮੁਰੰਮਤ ਕੁਝ ਇਲਾਕਿਆਂ ਦੀ ਬਿਜਲੀ ਸਪਲਾਈ 10 ਅਕਤੂਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ।
ਇਹ ਜਾਣਕਾਰੀ ਦਿੰਦੇ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜਨੀਅਰ ਵੰਡ ਉਪ ਮੰਡਲ ਅਰਧ ਸ਼ਹਿਰੀ ਨੇ ਦੱਸਿਆ ਕਿ ਇਸ ਨਾਲ ਲਿੰਕ ਰੋਡ, ਰਮਨ ਸਿਨੇਮਾ ਰੋਡ, ਗਾਂਧੀ ਸਕੂਲ ਏਰੀਆ, ਲੱਲੂਆਣਾ ਰੋਡ, ਨਹਿਰੂ ਕਾਲਜ ਰੋਡ, ਕੋਟ ਦਾ ਟਿੱਬਾ, ਚਕੇਰੀਆਂ ਰੋਡ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ ਰਫ਼ਤਾਰ ਥਾਰ ਦਾ ਕਹਿਰ! ਚਾਚਾ-ਭਤੀਜੀ ਦੀ ਭਿਆਨਕ ਹਾਦਸੇ 'ਚ ਮੌਤ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News