ਸੈਂਸੈਕਸ ਨੇ ਲਾਈ 480 ਅੰਕਾਂ ਦੀ ਛਾਲ, ਨਿਫਟੀ 11,303 ਦੇ ਪੱਧਰ ਤੋਂ ਪਾਰ
Tuesday, Mar 03, 2020 - 04:35 PM (IST)
ਮੁੰਬਈ — ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਮੰਗਲਵਾਰ ਨੂੰ ਦਿਨ ਭਰ ਦੇ ਕਾਰੋਬਾਰ 'ਚ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 479.68 ਅੰਕ ਯਾਨੀ ਕਿ 1.26 ਫੀਸਦੀ ਦੀ ਤੇਜ਼ੀ ਨਾਲ 38,623.70 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 170.55 ਅੰਕ ਯਾਨੀ ਕਿ 1.53 ਫੀਸਦੀ ਦੇ ਵਾਧੇ ਨਾਲ 11,303.30 ਦੇ ਪੱਧਰ 'ਤੇ ਬੰਦ ਹੋਇਆ ਹੈ। ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਖਤਰਨਾਕ ਕੋਰੋਨਾ ਵਾਇਰਸ ਦੇ ਅਸਰ ਨੂੰ ਲੈ ਗਲੋਬਲ ਦੇ ਨਾਲ-ਨਾਲ ਘਰੇਲੂ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਇਸ ਕਾਰਨ ਬਾਜ਼ਾਰ ਵਾਧੇ 'ਚ ਵਾਧਾ ਲੈ ਕੇ ਬੰਦ ਹੋਏ।
ਇਸ ਕਾਰਨ ਸ਼ੇਅਰ ਬਾਜ਼ਾਰ ਨੇ ਹਾਸਲ ਕੀਤੀ ਗ੍ਰੋਥ
ਰਿਜ਼ਰਵ ਬੈਂਕ ਨੇ ਕਿਹਾ ਕਿ ਉਹ ਵਿੱਤੀ ਬਾਜ਼ਾਰਾਂ ਦੇ ਵਿਵਸਥਿਤ ਤਰੀਕੇ ਨਾਲ ਕੰਮ ਕਰਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹੈ। ਰਿਜ਼ਰਵ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਨਾਲ ਗਲੋਬਲ ਪੱਧਰ 'ਤੇ ਵਿੱਤੀ ਬਾਜ਼ਾਰਾਂ ਵਿਚ ਜ਼ਿਕਰਯੋਗ ਉਤਰਾਅ-ਚੜ੍ਹਾਅ ਦੇਖਿਆ ਗਿਆ ਹੈ।
ਮੈਟਲ ਸੈਕਟਰ ਦੀ ਸਭ ਤੋਂ ਵੱਡੀ ਛਾਲ
ਬੰਬਈ ਸਟਾਕ ਐਕਸਚੇਂਜ 'ਚ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸਾਰੇ ਸੈਕਟਰਾਂ ਦੇ ਸ਼ੇਅਰਾਂ ਵਿਚ ਉਛਾਲ ਦੇ ਨਾਲ ਸਾਰੇ ਹਰੇ ਨਿਸ਼ਾਨ 'ਚ ਬੰਦ ਹੋਏ। ਹੈਲਥਕੇਅਰ ਸੈਕਟਰ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 505 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਅਤੇ ਇਹ 13,922 ਅੰਕਾਂ 'ਤੇ ਬੰਦ ਹੋਏ। ਇਸ ਤੋਂ ਇਲਾਵਾ ਮੈਟਲ ਸੈਕਟਰ 'ਚ 457 ਅੰਕ, ਆਇਲ ਐਂਡ ਗੈਸ ਸੈਕਟਰ 'ਚ 377 ਅੰਕ, ਬੈਂਕਿੰਗ ਸੈਕਟਰ 'ਚ 398 ਅੰਕ, ਆਟੋ ਸੈਕਟਰ 'ਚ 311 ਅੰਕ, ਆਈ.ਟੀ. ਸੈਕਟਰ 'ਚ 187 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ ਹੈ।
ਸੈਕਟੋਰੀਅਲ ਇੰਡੈਕਸ 'ਤੇ ਨਜ਼ਰ
ਅੱਜ ਸਾਰੇ ਸੈਕਟਰਸ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਫਾਰਮਾ, ਐਫ.ਐਮ.ਸੀ.ਜੀ., ਆਈ.ਟੀ., ਨਿੱਜੀ ਬੈਂਕ, ਆਟੋ, ਮੀਡੀਆ, ਰੀਅਲਟੀ, ਮੈਟਲ ਅਤੇ ਮੀਡੀਆ ਸ਼ਾਮਲ ਹਨ।
ਟਾਪ ਗੇਨਰਜ਼
ਵੇਦਾਂਤ ਲਿਮਟਿਡ, ਸਨ ਫਾਰਮਾ, ਜ਼ੀ ਲਿਮਟਿਡ, ਟਾਟਾ ਸਟੀਲ, ਸਿਪਲਾ, ਡਾ. ਰੈਡੀ, ਗ੍ਰਾਸਿਮ ਅਤੇ ਕੋਲ ਇੰਡੀਆ
ਟਾਪ ਲੂਜ਼ਰਜ਼
ਯੈੱਸ ਬੈਂਕ, ਆਈ.ਟੀ.ਸੀ.