ਸ਼ੇਅਰ ਬਾਜ਼ਾਰ ''ਚ ਛੇਵੇਂ ਦਿਨ ਤੇਜ਼ੀ, ਸੈਂਸੈਕਸ 349 ਅੰਕ ਵਧਿਆ, ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

02/20/2024 5:43:51 PM

ਮੁੰਬਈ (ਭਾਸ਼ਾ) - ਸਥਾਨਕ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਦਾ ਰੁਖ ਜਾਰੀ ਰਿਹਾ ਅਤੇ BASE ਸੈਂਸੈਕਸ 349 ਅੰਕ ਵਧਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਫਿਰ ਤੋਂ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਬੈਂਕਾਂ ਅਤੇ ਰੋਜ਼ਾਨਾ ਵਰਤੋਂ ਦਾ ਸਾਮਾਨ ਬਣਾਉਣ ਵਾਲੀਆਂ ਚੋਣਵੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਬਾਜ਼ਾਰ 'ਚ ਤੇਜ਼ੀ ਰਹੀ। ਉਤਰਾਅ-ਚੜ੍ਹਾਅ ਭਰੇ ਕਾਰੋਬਾਰ ਵਿਚ 30 ਸ਼ੇਅਰਾਂ 'ਤੇ ਅਧਾਰਤ ਬੀਐੱਸਈ ਸੈਂਸੈਕਸ ਸ਼ੁਰੂਆਤੀ ਨੁਕਸਾਨ ਨਾਲ ਉਭਰਕੇ 349.24 ਅੰਕ ਜਾਂ 0.48 ਫ਼ੀਸਦੀ ਦੇ ਵਾਧੇ ਨਾਲ 73,057.40 ਅੰਕਾਂ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਸੈਂਸੈਕਸ ਦੇ 18 ਸ਼ੇਅਰ ਲਾਭ ਵਿੱਚ ਸਨ, ਜਦੋਂ ਕਿ 12 ਘਾਟੇ ਵਿੱਚ ਸਨ। 50 ਸ਼ੇਅਰਾਂ 'ਤੇ ਆਧਾਰਿਤ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 74.70 ਅੰਕ ਜਾਂ 0.34 ਫ਼ੀਸਦੀ ਦੇ ਵਾਧੇ ਨਾਲ 22,196.95 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਨਿਫਟੀ ਆਪਣੇ ਸਰਵਕਾਲੀ ਉੱਚ ਪੱਧਰ 22,215.60 ਅੰਕਾਂ 'ਤੇ ਪਹੁੰਚ ਗਿਆ। ਪ੍ਰਮੁੱਖ ਸੂਚਕਾਂਕ ਘਾਟੇ ਨਾਲ ਖੁੱਲ੍ਹੇ ਪਰ ਨਿੱਜੀ ਬੈਂਕਾਂ ਦੇ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਬਾਜ਼ਾਰ ਘਾਟੇ ਤੋਂ ਉਭਰਿਆ ਅਤੇ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ 'ਚ ਮੁਨਾਫੇ 'ਚ ਰਿਹਾ। ਪਿਛਲੇ ਛੇ ਕਾਰੋਬਾਰੀ ਸੈਸ਼ਨਾਂ ਵਿੱਚ ਨਿਫਟੀ 580 ਅੰਕ, ਜਦੋਂ ਕਿ ਸੈਂਸੈਕਸ 1,984 ਅੰਕ ਵਧਿਆ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News