ਕੋਰੋਨਾ ਵਾਇਰਸ ਕਾਰਨ ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ, ਸੈਂਸੈਕਸ 40,000 ਤੋਂ ਹੀ ਹੇਠਾਂ

02/26/2020 4:09:47 PM

ਮੁੰਬਈ — ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਕਿ ਬੁੱਧਵਾਰ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 392.24 ਅੰਕ ਯਾਨੀ ਕਿ 0.97 ਫੀਸਦੀ ਦੀ ਗਿਰਾਵਟ ਦੇ ਬਾਅਦ 39,888.96 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 119.40 ਅੰਕ ਯਾਨੀ ਕਿ 1.01 ਫੀਸਦੀ ਦੀ ਗਿਰਾਵਟ ਦੇ ਬਾਅਦ 11,678.50 ਦੇ ਪੱਧਰ 'ਤੇ ਬੰਦ ਹੋਇਆ ਹੈ। ਚੀਨ ਦੇ ਬਾਹਰ ਵੀ ਕੋਰੋਨਾ ਵਾਇਰਸ ਦੇ ਫੈਲਨ ਦੇ ਕਾਰਨ ਗਲੋਬਲ ਬਜ਼ਾਰ ਵਿਚ ਗਿਰਾਵਟ ਦਾ ਦੌਰ ਜਾਰੀ ਹੈ। ਇਸ ਕਾਰਨ ਨਿਵੇਸ਼ਕ ਬਜ਼ਾਰ ਵਿਚੋਂ ਪੈਸਾ ਕੱਢ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ 4 ਕਾਰੋਬਾਰੀ ਦਿਨਾਂ ਤੋਂ ਬਜ਼ਾਰ 'ਚ ਗਿਰਾਵਟ ਦਾ ਦੌਰ ਜਾਰੀ ਹੈ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਅੱਜ ਸਾਰੇ ਸੈਕਟਰ ਲਾਲ ਨਿਸ਼ਾਨ 'ਚ ਬੰਦ ਹੋਏ। ਇਨ੍ਹਾਂ 'ਚ ਪ੍ਰਾਈਵੇਟ ਬੈਂਕ, ਆਟੋ, ਮੀਡੀਆ, ਫਾਰਮਾ, ਆਈ.ਟੀ., ਐਫ.ਐਮ.ਸੀ.ਜੀ., ਰੀਅਲਟੀ, ਮੈਟਲ ਅਤੇ ਪੀ.ਐਸ.ਯੂ. ਸ਼ਾਮਲ ਹੈ।

ਟਾਪ ਗੇਨਰਜ਼

ਯੈੱਸ ਬੈਂਕ, ਐਸਬੀਆਈ, ਐਚਸੀਐਲ ਟੈਕ, ਇਨਫਰੇਟਲ, ਬ੍ਰਿਟਾਨੀਆ ,ਐਚਡੀਐਫਸੀ ਬੈਂਕ

ਟਾਪ ਲੂਜ਼ਰਜ਼

ਗੇਲ, ਸਨ ਫਾਰਮਾ, ਟਾਟਾ ਮੋਟਰਜ਼, ਗ੍ਰਾਸਿਮ, ਐਲ ਐਂਡ ਟੀ, ਮਾਰੂਤੀ, ਬੀਪੀਸੀਐਲ, ਇੰਫੋਸਿਸ ,ਵੇਦਾਂਤ


Related News