ਬਾਜ਼ਾਰ 'ਚ ਗਿਰਾਵਟ, ਸੈਂਸੈਕਸ 250 ਅੰਕ ਦਾ ਗੋਤਾ ਲਾ ਕੇ 49,000 ਤੋਂ ਥੱਲ੍ਹੇ ਖੁੱਲ੍ਹਾ
Wednesday, May 12, 2021 - 09:18 AM (IST)
ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬਾਜ਼ਾਰ ਲਾਲ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 258.78 ਅੰਕ ਯਾਨੀ 0.53 ਫ਼ੀਸਦੀ ਦੀ ਕਮਜ਼ੋਰੀ ਨਾਲ 48,903.03 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨਿਫਟੀ ਨੇ 59.05 ਅੰਕ ਯਾਨੀ 0.40 ਫ਼ੀਸਦੀ ਦੀ ਗਿਰਾਵਟ ਨਾਲ 14,791.70 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਨਿਵੇਸ਼ਕਾਂ ਦੀ ਨਜ਼ਰ ਗਲੋਬਲ ਸੰਕੇਤਾਂ ਦੇ ਨਾਲ-ਨਾਲ ਪ੍ਰਮੁੱਖ ਕੰਪਨੀਆਂ ਦੇ ਜਾਰੀ ਹੋਣ ਵਾਲੇ ਵਿੱਤੀ ਨਤੀਜਿਆਂ 'ਤੇ ਵੀ ਹੋਵੇਗੀ।
ਏਸ਼ੀਅਨ ਪੇਂਟ, ਪਿਡੀਲਾਈਟ ਇੰਡਸਟਰੀਜ਼, ਟਾਟਾ ਪਾਵਰ, ਲੂਪਿਨ, ਜਿੰਦਲ ਸਟੀਲ ਐਂਡ ਪਾਵਰ, ਯੂ. ਪੀ. ਐੱਲ., ਵੋਲਟਾਸ, ਹੈਪੀਐਸਟ ਮਾਈਂਡਜ਼, ਅਪੋਲੋ ਟਾਇਰਜ਼, ਬਿਰਲਾ ਕਾਰਪ, ਸੋਨਾਟਾ ਸਾਫਟਵੇਅਰ, ਓਰੀਐਂਟ ਇਲੈਕਟ੍ਰਿਕ, ਬੋਰੋਸਿਲ ਰੀਨਿਊਬੇਲ ਤੇ ਸਰੇਗਾਮਾ ਇੰਡੀਆ ਅੱਜ ਮਾਰਚ ਤਿਮਾਹੀ ਨਤੀਜੇ ਐਲਾਨਣਗੀਆਂ।
ਗਲੋਬਲ ਬਾਜ਼ਾਰ-
ਮਹਿੰਗਾਈ ਵਧਣ ਦੀ ਚਿੰਤਾ ਕਾਰਨ ਅਮਰੀਕੀ ਬਾਜ਼ਾਰ ਬੀਤੀ ਰਾਤ ਗਿਰਾਵਟ ਵਿਚ ਬੰਦ ਹੋਏ ਹਨ। ਬੁੱਧਵਾਰ ਨੂੰ ਇਸ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕਾਂ ਸਾਵਧਾਨ ਦਿਸੇ, ਡਾਓ ਜੋਂਸ 474 ਅੰਕ ਯਾਨੀ 1.36 ਫ਼ੀਸਦੀ ਟੁੱਟ ਕੇ 34,269.16 'ਤੇ ਬੰਦ ਹੋਇਆ, ਜਦੋਂ ਕਿ ਐੱਸ. ਐਂਡ ਪੀ.-500 ਵੀ 0.87 ਫ਼ੀਸਦੀ ਡਿੱਗਾ ਅਤੇ ਨੈਸਡੇਕ ਕੰਪੋਜ਼ਿਟ ਨੇ 0.09 ਫ਼ੀਸਦੀ ਦੀ ਗਿਰਾਵਟ ਨਾਲ ਸਮਾਪਤੀ ਕੀਤੀ।
ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਝਾਨ ਦੇਖਣ ਨੂੰ ਮਿਲੇ। ਸਿੰਗਾਪੁਰ ਐਕਸਚੇਂਜ ਵਿਚ ਐੱਸ. ਜੀ. ਐਕਸ. ਨਿਫਟੀ 46 ਅੰਕ ਯਾਨੀ 0.31 ਫ਼ੀਸਦੀ ਡਿੱਗ 14,804 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਝਟਕਾ, ਪੰਜਾਬ 'ਚ ਡੀਜ਼ਲ ਇੰਨੇ ਤੋਂ ਪਾਰ, ਪੈਟਰੋਲ ਵੀ ਹੋਰ ਮਹਿੰਗਾ
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਉਤਰਾਅ-ਚੜ੍ਹਾਅ ਵਿਚਕਾਰ 0.03 ਫ਼ੀਸਦੀ ਦੀ ਤੇਜ਼ੀ ਨਾਲ 3,442 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ 60 ਅੰਕ ਯਾਨੀ 0.2 ਫ਼ੀਸਦੀ ਦੀ ਮਜਬੂਤੀ ਨਾਲ 28,073 'ਤੇ ਸੀ। ਉੱਥੇ ਹੀ, ਜਾਪਾਨ ਦਾ ਬਾਜ਼ਾਰ ਨਿੱਕੇਈ 170 ਅੰਕ ਯਾਨੀ 0.6 ਫ਼ੀਸਦੀ ਦੀ ਕਮਜ਼ੋਰੀ ਨਾਲ 28,439 'ਤੇ ਟ੍ਰੇਡ ਕਰ ਰਿਹਾ ਸੀ। ਕੋਰੀਆ ਦਾ ਕੋਸਪੀ 38 ਅੰਕ ਯਾਨੀ 1.21 ਫੀਸਦੀ ਦੀ ਗਿਰਾਵਟ ਨਾਲ 3,170 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ- MSP ਦੀ ਸਿੱਧੀ ਅਦਾਇਗੀ ਤੋਂ ਪੰਜਾਬ ਦੇ ਕਿਸਾਨ ਬਾਗੋਬਾਗ, ਵੇਖੋ ਇਹ ਡਾਟਾ