ਸੈਂਸੈਕਸ 151 ਅੰਕ ਚੜ੍ਹ ਕੇ ਨਵੇਂ ਰਿਕਾਰਡ ਪੱਧਰ ''ਤੇ ਪਹੁੰਚਿਆ; ਨਿਫਟੀ 13,400 ਦੇ ਅੰਕ ਦੇ ਪਾਰ
Tuesday, Dec 08, 2020 - 10:57 AM (IST)
ਮੁੰਬਈ (ਪੀ. ਟੀ.) - ਇੰਫੋਸਿਸ, ਐੱਚ.ਡੀ.ਐੱਫ.ਸੀ. ਬੈਂਕ ਅਤੇ ਮਾਰੂਤੀ ਸੁਜ਼ੂਕੀ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਲਗਭਗ 151 ਅੰਕਾਂ ਦੀ ਤੇਜ਼ੀ ਨਾਲ ਤਕਰੀਬਨ ਆਲਟਾਈਮ ਉੱਚੇ ਪੱਧਰ 'ਤੇ ਪਹੁੰਚ ਗਏ। ਵਿਦੇਸ਼ੀ ਫੰਡਾਂ ਦੇ ਨਿਰੰਤਰ ਪ੍ਰਵਾਹ ਨਾਲ ਬਾਜ਼ਾਰ ਦੀ ਭਾਵਨਾ ਹੋਈ ਮਜ਼ਬੂਤ ਹੋਈ ਹੈ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 150.72 ਅੰਕ ਭਾਵ 0.33% ਦੀ ਤੇਜ਼ੀ ਨਾਲ 45,582.83 ਅੰਕ ਦੇ ਸਰਬੋਤਮ ਸਿਖਰ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 44.90 ਅੰਕ ਭਾਵ 0.34 ਪ੍ਰਤੀਸ਼ਤ ਦੇ ਵਾਧੇ ਨਾਲ 13,400.65 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਨਿਫਟੀ 13,402.70 ਅੰਕ ਦੇ ਨਵੇਂ ਰਿਕਾਰਡ 'ਤੇ ਪਹੁੰਚ ਗਿਆ ਸੀ।
ਟਾਪ ਗੇਨਰਜ਼
ਸੈਂਸੈਕਸ ਦੀਆਂ ਕੰਪਨੀਆਂ ਵਿਚ ਮਾਰੂਤੀ ਦਾ ਸਟਾਕ ਲਗਭਗ ਤਿੰਨ ਪ੍ਰਤੀਸ਼ਤ ਤੱਕ ਚੜ੍ਹ ਗਿਆ। ਬਜਾਜ ਆਟੋ, ਮਹਿੰਦਰਾ ਅਤੇ ਮਹਿੰਦਰਾ, ਐਚਸੀਐਲ ਟੇਕ, ਅਲਟਰਾਟੈਕ ਸੀਮੈਂਟ, ਐਚਡੀਐਫਸੀ ਅਤੇ ਓਐਨਜੀਸੀ ਦੇ ਸ਼ੇਅਰ ਵੀ ਲਾਭ 'ਚ ਰਹੇ।
ਟਾਪ ਲੂਜ਼ਰਜ਼
ਟੈਕ ਮਹਿੰਦਰਾ, ਸਨ ਫਾਰਮਾ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ, ਆਈ.ਸੀ.ਆਈ.ਸੀ.ਆਈ. ਬੈਂਕ