ਸੈਂਸੈਕਸ 383.69 ਅੰਕ ਟੁੱਟਿਆ, ਨਿਫਟੀ ਡਿੱਗਿਆ, 3 ਦਿਨਾਂ ’ਚ ਨਿਵੇਸ਼ਕਾਂ ਨੂੰ 10 ਲੱਖ ਕਰੋੜ ਦਾ ਨੁਕਸਾਨ

Wednesday, May 08, 2024 - 10:28 AM (IST)

ਸੈਂਸੈਕਸ 383.69 ਅੰਕ ਟੁੱਟਿਆ, ਨਿਫਟੀ ਡਿੱਗਿਆ, 3 ਦਿਨਾਂ ’ਚ ਨਿਵੇਸ਼ਕਾਂ ਨੂੰ 10 ਲੱਖ ਕਰੋੜ ਦਾ ਨੁਕਸਾਨ

ਮੁੰਬਈ (ਭਾਸ਼ਾ) - ਸਥਾਨਕ ਸ਼ੇਅਰ ਬਾਜ਼ਾਰਾਂ ’ਚ ਮੰਗਲਵਾਰ ਨੂੰ ਗਿਰਾਵਟ ਰਹੀ ਅਤੇ ਬਾਂਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 383.69 ਅੰਕ ਯਾਨੀ 0.52 ਫ਼ੀਸਦੀ ਦੀ ਗਿਰਾਵਟ ਨਾਲ 73,511.85 ਅੰਕ ’ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 636.28 ਅੰਕ ਤੱਕ ਡਿੱਗ ਗਿਆ ਸੀ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 140.20 ਅੰਕ ਯਾਨੀ 0.62 ਫ਼ੀਸਦੀ ਦੀ ਗਿਰਾਵਟ ਨਾਲ 22,302.50 ਅੰਕ ’ਤੇ ਬੰਦ ਹੋਇਆ। 

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਸੈਂਸੈਕਸ ਦੇ ਸ਼ੇਅਰਾਂ ’ਚ ਪਾਵਰਗਰਿੱਡ, ਇੰਡਸਇੰਡ ਬੈਂਕ, ਟਾਟਾ ਮੋਟਰਸ, ਜੇ. ਐੱਸ. ਡਬਲਯੂ, ਸਟੀਲ, ਐੱਨ. ਟੀ. ਪੀ. ਸੀ., ਐੱਚ. ਸੀ. ਐੱਲ. ਟੈਕਨਾਲੋਜੀਜ਼, ਟਾਟਾ ਸਟੀਲ, ਆਈ. ਸੀ. ਆਈ. ਸੀ. ਆਈ. ਬੈਂਕ, ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਅਤੇ ਰਿਲਾਇੰਸ ਇੰਡਸਟ੍ਰੀਜ਼ ਮੁੱਖ ਰੂਪ ਨਾਲ ਨੁਕਸਾਨ ’ਚ ਰਹੇ। ਦੂਜੇ ਪਾਸੇ ਹਿੰਦੁਸਤਾਨ ਯੂਨੀਲਿਵਰ 5 ਫ਼ੀਸਦੀ ਤੋਂ ਜ਼ਿਆਦਾ ਚੜ੍ਹ ਗਿਆ। ਪਿਛਲੇ 3 ਕਾਰੋਬਾਰੀ ਸੈਸ਼ਨ ’ਚ ਨਿਵੇਸ਼ਕਾਂ ਨੂੰ 10 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਕਿਉਂ ਡਿੱਗ ਰਿਹਾ ਸ਼ੇਅਰ ਬਾਜ਼ਾਰ
ਲੋਕਸਭਾ ਚੋਣ ਦੇ ਨਤੀਜਿਆਂ ਨੂੰ ਲੈ ਕੇ ਸ਼ੇਅਰ ਬਾਜ਼ਾਰ ਦੀ ਬੇਚੈਨੀ ਵਧਣ ਲੱਗੀ ਹੈ। ਪਹਿਲੇ 2 ਪੜਾਵਾਂ ’ਚ ਵੋਟਿੰਗ ਫ਼ੀਸਦੀ ਘੱਟ ਰਹੀ ਹੈ। ਤੀਜੇ ਫੇਜ਼ ਦੇ ਵੋਟਰਾਂ ’ਚ ਉਤਸ਼ਾਹ ਦੀ ਕਮੀ ਨਜ਼ਰ ਆ ਰਹੀ ਹੈ। ਜਾਣਕਾਰ ਇਹ ਸੋਚਣ ਨੂੰ ਮਜਬੂਰ ਹੋ ਗਏ ਹਨ ਕਿ ਘਟ ਵੋਟਿੰਗ ਨਾਲ ਕਿਸ ਨੂੰ ਨੁਕਸਾਨ ਅਤੇ ਕਿਸ ਨੂੰ ਫ਼ਾਇਦਾ ਹੋਵੇਗਾ। ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਅਤੇ ਉਸ ਦਿਨ ਚੋਣ ਦੀਆਂ ਤਸਵੀਰਾਂ ਸਾਫ਼ ਹੋ ਜਾਣਗੀਆਂ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਚੋਣ ਦੇ ਨਤੀਜਿਆਂ ਦੇ ਸਾਹਮਣੇ ਆਉਣ ਤੱਕ ਬਾਜ਼ਾਰ ’ਚੋਂ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦਾ ਹੈ। ਸਮਾਲਕੇਸ ਮੈਨੇਜਰ ਵੈਲਿਊ ਸਟਾਕਸ ਦਾ ਕਹਿਣਾ ਹੈ ਕਿ ਲੋਕਸਭਾ ਚੋਣ ਦੇ ਨਤੀਜਿਆਂ ਦੇ ਸਾਹਮਣੇ ਆਉਣ ਤੱਕ ਸ਼ੇਅਰ ਬਾਜ਼ਾਰ ’ਚ ਅਸਥਿਰਤਾ ਦੇ ਹਾਲਾਤ ਪੈਦਾ ਹੋ ਸਕਦੇ ਹਨ।

ਇਹ ਵੀ ਪੜ੍ਹੋ - ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News